IPL ਫਾਈਨਲ ਮੈਚ ਦੌਰਾਨ ਚੱਲੀ ਗੋਲੀ, ਮੱਚਿਆ ਹੜਕੰਪ, ਜਾਣੋ ਪੂਰਾ ਮਾਮਲਾ
ਆਈਪੀਐਲ ਫਾਈਨਲ ਮੈਚ ਦੌਰਾਨ ਹਰਿਆਣਾ 'ਚ ਗੋਲੀਬਾਰੀ ਹੋ ਗਈ। ਜਿਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਹੜਕੰਪ ਮੱਚ ਗਿਆ। ਮੋਹਾਲੀ-ਚੰਡੀਗੜ੍ਹ 'ਚ LED ਸਕ੍ਰੀਨ 'ਤੇ ਪ੍ਰਸ਼ੰਸਕਾਂ ਨੇ ਦੇਖਿਆ ਮੈਚ, ਬਾਜ਼ਾਰ 'ਚ ਪੁਲਿਸ ਤਾਇਨਾਤ ਰਹੀ।

IPL Final Match: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਕਿੰਗਜ਼ (PBKS) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦਰਮਿਆਨ IPL-2025 ਦਾ ਫਾਈਨਲ ਮੈਚ ਹੋਇਆ। ਇਸ ਮੈਚ ਵਿੱਚ ਬੈਂਗਲੁਰੂ ਨੇ ਜਿੱਤ ਹਾਸਲ ਕੀਤੀ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ LED ਸਕ੍ਰੀਨਾਂ ਲਗਾ ਕੇ ਮੈਚ ਦੇਖਿਆ ਗਿਆ। ਇਸ ਦੌਰਾਨ ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਦੁਕਾਨਦਾਰ ਨੇ ਹਵਾਈ ਫਾਇਰਿੰਗ ਕਰ ਦਿੱਤੀ। ਹਕੀਕਤ ਵਿੱਚ, ਕੁਝ ਨੌਜਵਾਨਾਂ ਨੇ ਮੈਚ ਦੇਖਣ ਲਈ ਬੰਦ ਦੁਕਾਨ ਦੇ ਸਾਹਮਣੇ LED ਸਕ੍ਰੀਨ ਲਗਾਈ ਸੀ।
ਕੱਢੇ ਫਾਇਰ, ਮੱਚਿਆ ਹੜਕੰਪ
ਉਸੇ ਸਮੇਂ ਉਸ ਦੁਕਾਨ ਦਾ ਮਾਲਕ ਉੱਥੇ ਪਹੁੰਚਿਆ ਅਤੇ ਉਸਨੇ LED ਸਕ੍ਰੀਨ ਲਗਾਉਣ ਦਾ ਵਿਰੋਧ ਕੀਤਾ। ਜਦੋਂ ਵਾਦ-ਵਿਵਾਦ ਵਧਿਆ ਤਾਂ ਦੁਕਾਨਦਾਰ ਨੇ ਲਾਇਸੰਸੀ ਪਿਸਤੌਲ ਕੱਢ ਕੇ 2 ਹਵਾਈ ਫਾਇਰ ਕਰ ਦਿੱਤੇ। ਇਸ ਨਾਲ ਥਾਂ ’ਤੇ ਹੜਕੰਪ ਮਚ ਗਿਆ। ਇਸ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਫੜ ਕੇ ਥਾਣੇ ਲੈ ਗਈ।
ਪੰਜਾਬ ਦੇ ਬਾਜ਼ਾਰਾਂ 'ਚ ਪੁਲਿਸ ਰਹੀ ਤਾਇਨਾਤ
ਮੋਹਾਲੀ ਅਤੇ ਚੰਡੀਗੜ੍ਹ ਸਣੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੰਜਾਬ ਟੀਮ ਦੇ ਪ੍ਰਸ਼ੰਸਕਾਂ ਨੇ ਵੱਡੀ LED ਸਕ੍ਰੀਨ ’ਤੇ ਮੈਚ ਦੇਖਿਆ। ਹੋਟਲਾਂ ਦੇ ਬਾਹਰ ਵੀ LED ਸਕ੍ਰੀਨ ਲਗਾਈਆਂ ਗਈਆਂ। ਜਿਸ ਕਰਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੋਏ ਸਨ, ਚੱਪੇ-ਚੱਪੇ ਦੇ ਪੁਲਿਸ ਕਰਮੀ ਨਜ਼ਰ ਆ ਰਹੇ ਸਨ। ਮੋਹਾਲੀ ਦੇ ਸੈਕਟਰ 68 ਦੀ ਮਾਰਕੀਟ ਵਿੱਚ ਪੁਲਿਸ ਤਾਇਨਾਤ ਰਹੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















