IPL 2025: ਜਾਣੋ ਕਿਸ ਨੂੰ ਮਿਲੀ ਔਰੈਂਜ ਕੈਪ ਤੇ ਪਰਪਲ ਕੈਪ! ਚੈਂਪੀਅਨ RCB ਨੂੰ ਤੇ PBKS ਨੂੰ ਮਿਲੇ ਕਿੰਨੇ ਕਰੋੜ?
ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ ਨਵਾਂ ਚੈਂਪੀਅਨ ਤੈਅ ਹੋ ਚੁੱਕਾ ਹੈ। ਰਾਇਲ ਚੈਲੈਂਜਰਜ਼ ਬੈਂਗਲੁਰੂ (RCB) ਨੇ ਪੰਜਾਬ ਕਿੰਗਜ਼ ਨੂੰ 6 ਰਨਾਂ ਨਾਲ ਹਰਾਕੇ 18ਵੇਂ ਸੀਜ਼ਨ ਦਾ ਖਿਤਾਬ ਜਿੱਤਿਆ। ਆਓ ਜਾਣਦੇ ਹਾਂ ਔਰੈਂਜ ਤੇ ਪਰਪਲ ਕੈਂਪ..

Orange Cap And Pupple Cap Winner: ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ ਨਵਾਂ ਚੈਂਪੀਅਨ ਤੈਅ ਹੋ ਚੁੱਕਾ ਹੈ। ਰਾਇਲ ਚੈਲੈਂਜਰਜ਼ ਬੈਂਗਲੁਰੂ (RCB) ਨੇ ਪੰਜਾਬ ਕਿੰਗਜ਼ ਨੂੰ 6 ਰਨਾਂ ਨਾਲ ਹਰਾਕੇ 18ਵੇਂ ਸੀਜ਼ਨ ਦਾ ਖਿਤਾਬ ਜਿੱਤਿਆ। RCB ਨੇ ਪਹਿਲੀ ਵਾਰ IPL ਦਾ ਟਾਈਟਲ ਜਿੱਤਿਆ, ਪਰ ਪੰਜਾਬ ਦੀ ਟਰੋਫੀ ਜਿੱਤਣ ਦੀ ਉਮੀਦ ਹੋਰ ਵਧ ਗਈ।
ਖਿਤਾਬ ਜਿੱਤਣ ’ਤੇ RCB ਨੂੰ ਚਮਕਦਾਰ ਟਰੋਫੀ ਦੇ ਨਾਲ 20 ਕਰੋੜ ਰੁਪਏ ਦੀ ਇਨਾਮੀ ਰਕਮ ਮਿਲੀ। ਦੂਜੇ ਸਥਾਨ ‘ਤੇ ਰਹੀ Punjab Kings (PBKS) ਨੂੰ 12.5 ਕਰੋੜ ਰੁਪਏ ਮਿਲੇ। ਤੀਜੇ ਸਥਾਨ ‘ਤੇ ਰਹੀ Mumbai Indians ਨੂੰ 7 ਕਰੋੜ ਅਤੇ ਚੌਥੇ ਸਥਾਨ ‘ਤੇ ਰਹੀ Gujarat Titans ਨੂੰ 6.5 ਕਰੋੜ ਰੁਪਏ ਮਿਲੇ।
ਇੰਡੀਅਨ ਪ੍ਰੀਮੀਅਰ ਲੀਗ ਦਾ 18ਵਾਂ ਸੀਜ਼ਨ ਖਤਮ ਹੋ ਗਿਆ ਹੈ। ਇਹ ਸੀਜ਼ਨ ਕਈ ਰੋਮਾਂਚਕ ਮੋੜ ਦੇਖਣ ਨੂੰ ਮਿਲੇ। ਔਰੈਂਜ ਕੈਪ ਤੇ ਪਰਪਲ ਕੈਪ ਲਈ ਖਿਡਾਰੀਆਂ ਵਿਚਾਲੇ ਕਾਫੀ ਟਕਰਾਅ ਦੇਖਣ ਨੂੰ ਮਿਲਿਆ। ਪਰ ਆਖ਼ਿਰਕਾਰ ਇਨ੍ਹਾਂ ਇਨਾਮਾਂ ਦੇ ਅਸਲੀ ਹਕਦਾਰ ਸਾਹਮਣੇ ਆ ਗਏ ਹਨ। ਗੁਜਰਾਤ ਟਾਈਟਨਜ਼ ਦੇ ਓਪਨਿੰਗ ਬੈਟਸਮੈਨ ਸਾਈ ਸੁਦਰਸ਼ਨ ਨੇ ਔਰੈਂਜ ਕੈਪ ਜਿੱਤੀ ਹੈ। ਇਸ ਦੇ ਨਾਲ ਹੀ ਪਰਪਲ ਕੈਪ ਵੀ GT ਦੇ ਬੌਲਰ ਪ੍ਰਸਿੱਧ ਕ੍ਰਿਸ਼ਣਾ ਨੇ ਆਪਣੇ ਨਾਮ ਕੀਤੀ ਹੈ। 14 ਸਾਲੇ ਵੈਭਵ ਸੂਰਿਆਵੰਸ਼ੀ ਨੂੰ ਸੀਜ਼ਨ ਦਾ ਸੁਪਰ ਸਟ੍ਰਾਇਕਰ ਚੁਣਿਆ ਗਿਆ।
ਗੁਜਰਾਤ ਟਾਈਟਨਜ਼ ਦੇ ਧਾਕੜ ਬੱਲੇਬਾਜ਼ ਸਾਈ ਸੁਦਰਸ਼ਨ ਨੇ ਇਸ ਸੀਜ਼ਨ ਕਈ ਵੱਡੇ ਦਿੱਗਜ਼ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ। ਸਾਈ ਨੇ IPL 2025 ਵਿੱਚ ਸਭ ਤੋਂ ਵੱਧ 759 ਰਨ ਬਣਾਏ, ਜਿਸ ਵਿੱਚ ਇੱਕ ਸ਼ਤਕ ਵੀ ਸ਼ਾਮਿਲ ਹੈ। ਇਸ ਕਾਰਨ ਉਹ ਔਰੈਂਜ ਕੈਪ ਦੇ ਹਕਦਾਰ ਬਣੇ। ਔਰੈਂਜ ਕੈਪ ਜਿੱਤਣ 'ਤੇ ਉਨ੍ਹਾਂ ਨੂੰ ਟਰਾਫੀ ਦੇ ਨਾਲ 10 ਲੱਖ ਰੁਪਏ ਦੀ ਇਨਾਮੀ ਰਕਮ ਵੀ ਮਿਲੀ ਹੈ।
𝘼 𝙎𝙘𝙞𝙣𝙩𝙞𝙡𝙡𝙖𝙩𝙞𝙣𝙜 𝙨𝙝𝙤𝙬 🔥
— IndianPremierLeague (@IPL) June 3, 2025
7️⃣5️⃣9️⃣ Runs
5️⃣4️⃣.2️⃣1️⃣ Average
6️⃣ Fifties
1️⃣ Hundred
For his tremendous consistency, Sai Sudharsan is crowned with the coveted Orange Cap 🥇#TATAIPL | #RCBvPBKS | #Final | #TheLastMile | @gujarat_titans pic.twitter.com/hJEiRdRazF
ਪ੍ਰਸਿੱਧ ਕ੍ਰਿਸ਼ਣਾ ਨੇ ਜਿੱਤੀ ਪਰਪਲ ਕੈਪ
ਗੁਜਰਾਤ ਟਾਈਟਨਜ਼ ਦੇ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੇ IPL ਦੇ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈ ਕੇ ਪਰਪਲ ਕੈਪ ਆਪਣੇ ਨਾਮ ਕੀਤੀ। ਉਨ੍ਹਾਂ ਨੇ 15 ਮੈਚਾਂ ਵਿੱਚ ਕੁੱਲ 25 ਵਿਕਟਾਂ ਚਟਕਾਈਆਂ। ਇਸ ਵਧੀਆ ਪ੍ਰਦਰਸ਼ਨ ਲਈ ਪ੍ਰਸਿੱਧ ਕ੍ਰਿਸ਼ਣਾ ਨੂੰ ਟਰਾਫੀ ਦੇ ਨਾਲ 10 ਲੱਖ ਰੁਪਏ ਦੀ ਇਨਾਮੀ ਰਕਮ ਵੀ ਦਿੱਤੀ ਗਈ। ਆਪਣੀ ਗੇਂਦਬਾਜ਼ੀ ਰਾਹੀਂ ਉਨ੍ਹਾਂ ਨੇ ਇਸ ਸੀਜ਼ਨ ਦੌਰਾਨ ਦਰਸ਼ਕਾਂ ਦੇ ਦਿਲ ਜਿੱਤ ਲਏ।
Draped in blue, enjoying a 𝙋𝙪𝙧𝙥𝙡𝙚 patch 👏
— IndianPremierLeague (@IPL) June 3, 2025
Congratulations to #TATAIPL 2025 Purple Cap winner Prasidh Krishna 💙🫡#RCBvPBKS | #Final | #TheLastMile | @gujarat_titans | @prasidh43 pic.twitter.com/tgviyjgzwz




















