IPL 2025 Final: ਇਨ੍ਹਾਂ 5 ਖਿਡਾਰੀਆਂ ਨੇ ਡੋਬੀ ਪੰਜਾਬ ਕਿੰਗਜ਼ ਦੀ ਕਿਸ਼ਤੀ, ਪਹਿਲਾ ਖਿਤਾਬ ਜਿੱਤਣ ਦਾ ਸੁਫ਼ਨਾ ਹੋਇਆ ਚਕਨਾਚੂਰ
ਸ਼੍ਰੇਅਸ ਅਈਅਰ ਨੇ ਟੌਸ ਜਿੱਤ ਕੇ ਪਹਿਲਾਂ ਬੌਲਿੰਗ ਦਾ ਫੈਸਲਾ ਕੀਤਾ ਸੀ। RCB ਨੇ ਪੰਜਾਬ ਨੂੰ 191 ਦੌੜਾਂ ਦਾ ਟਾਰਗੇਟ ਦਿੱਤਾ ਜੋ ਕਿ ਵੱਡਾ ਨਹੀਂ ਸੀ,ਪਰ ਪੰਜਾਬ ਦੀ ਟੀਮ ਇਸ ਟਾਰਗੇਟ ਤੋਂ 7 ਦੌੜਾਂ ਪਿੱਛੇ ਰਹਿ ਗਈ। ਸ਼ਸ਼ਾਂਕ ਸਿੰਘ ਨੇ ਅੰਤ ਤੱਕ ਮਿਹਨਤ

IPL 2025 Final: ਮੰਗਲਵਾਰ, 3 ਜੂਨ ਨੂੰ ਹੋਏ IPL 2025 ਦੇ ਫਾਈਨਲ ਵਿੱਚ ਰਾਇਲ ਚੈਲੈਂਜਰਜ਼ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਆਪਣੀ ਪਹਿਲੀ IPL ਟ੍ਰੌਫੀ ਜਿੱਤੀ। ਸ਼੍ਰੇਅਸ ਅਈਅਰ ਨੇ ਟੌਸ ਜਿੱਤ ਕੇ ਪਹਿਲਾਂ ਬੌਲਿੰਗ ਦਾ ਫੈਸਲਾ ਕੀਤਾ ਸੀ। RCB ਨੇ ਪੰਜਾਬ ਨੂੰ 191 ਦੌੜਾਂ ਦਾ ਟਾਰਗੇਟ ਦਿੱਤਾ ਜੋ ਕਿ ਵੱਡਾ ਨਹੀਂ ਸੀ, ਪਰ ਪੰਜਾਬ ਦੀ ਟੀਮ ਇਸ ਟਾਰਗੇਟ ਤੋਂ 7 ਦੌੜਾਂ ਪਿੱਛੇ ਰਹਿ ਗਈ। ਸ਼ਸ਼ਾਂਕ ਸਿੰਘ ਨੇ ਅੰਤ ਤੱਕ ਮਿਹਨਤ ਕੀਤੀ ਪਰ ਉਹ ਜਿੱਤ ਨਹੀਂ ਦਵਾ ਸਕਿਆ। ਜਾਣੋ ਫਾਈਨਲ ਵਿੱਚ ਪੰਜਾਬ ਦੀ ਹਾਰ ਦੇ 5 ਮੁੱਖ ਕਾਰਣ।
ਪੰਜਾਬ ਕਿੰਗਜ਼ ਦੀ ਸਲਾਮੀ ਜੋੜੀ (ਪ੍ਰਿਆਂਸ਼ ਆਰੀਆ ਅਤੇ ਪ੍ਰਭਸਿਮਰਨ ਸਿੰਘ) ਨੇ ਧੀਮੀ ਸ਼ੁਰੂਆਤ ਕੀਤੀ ਸੀ, ਹਾਲਾਂਕਿ ਲੱਗਿਆ ਸੀ ਕਿ ਕਪਤਾਨ ਸ਼੍ਰੇਅਸ ਅਈਅਰ ਸਮੇਤ ਮਿਡਲ ਆਰਡਰ ਦੇ ਬੱਲੇਬਾਜ਼ ਇਸਨੂੰ ਕਵਰ ਕਰ ਲੈਣਗੇ, ਪਰ ਅਜਿਹਾ ਨਹੀਂ ਹੋ ਸਕਿਆ। ਸ਼ਸ਼ਾਂਕ ਸਿੰਘ ਨੇ 30 ਗੇਂਦਾਂ ‘ਚ ਨਾਅਬਾਦ 61 ਦੌੜਾਂ ਬਣਾਈਆਂ, ਪਰ ਹੋਰ ਕਿਸੇ ਬੱਲੇਬਾਜ਼ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਟੀਮ 6 ਦੌੜਾਂ ਨਾਲ ਫਾਈਨਲ ਹਾਰ ਗਈ।
ਫਾਈਨਲ ਵਿੱਚ ਪੰਜਾਬ ਕਿੰਗਜ਼ ਦੀ ਹਾਰ ਦੇ ਇਹ 5 ਮੁੱਖ ਕਾਰਨ
ਪ੍ਰਭਸਿਮਰਨ ਸਿੰਘ ਨੇ ਪ੍ਰਿਆਂਸ਼ ਆਰੀਆ ਨਾਲ ਮਿਲ ਕੇ 43 ਅਤੇ ਫਿਰ ਜੋਸ਼ ਇੰਗਲਿਸ਼ ਨਾਲ 29 ਦੌੜਾਂ ਦੀ ਸਾਂਝਦਾਰੀ ਕੀਤੀ, ਪਰ ਉਨ੍ਹਾਂ ਬਹੁਤ ਧੀਮੀ ਬੈਟਿੰਗ ਕੀਤੀ। ਉਹ 26 ਦੌੜਾਂ ਬਣਾਉਂਦੇ ਹੋਏ 22 ਗੇਂਦਾਂ ਦਾ ਸਾਮਨਾ ਕਰ ਰਹੇ ਸਨ। ਜਦੋਂ ਕਿ ਉਹਨਾਂ ਨੇ 2 ਛੱਕੇ ਮਾਰੇ, ਜੇ ਉਹ 2 ਛੱਕਿਆਂ ਨੂੰ ਹਟਾ ਦੇਈਏ ਤਾਂ ਉਹ 20 ਗੇਂਦਾਂ 'ਚ ਸਿਰਫ਼ 14 ਦੌੜਾਂ ਹੀ ਬਣਾ ਪਾਏ।
ਸ਼੍ਰੇਅਸ ਅਈਅਰ
ਭਾਵੇਂ ਪੂਰੇ ਸੀਜ਼ਨ ਵਿੱਚ ਸ਼੍ਰੇਅਸ ਅਈਅਰ ਦਾ ਬੱਲਾ ਚੰਗਾ ਚੱਲਿਆ ਹੋਵੇ, ਉਹ ਟੌਪ 5 ਦੌੜਾਂ ਬਣਾਉਣ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਰਹੇ ਅਤੇ ਪੰਜਾਬ ਕਿੰਗਜ਼ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹੋਣ, ਪਰ ਫਾਈਨਲ ਦੀ ਹਾਰ ਵਿੱਚ ਉਹ ਵੀ ਗੁਨਹਗਾਰ ਹਨ। ਜਦੋਂ ਪ੍ਰਭਸਿਮਰਨ ਆਊਟ ਹੋਏ, ਪੰਜਾਬ ਦਾ ਸਕੋਰ 8.3 ਓਵਰ ਵਿੱਚ 72 ਦੌੜਾਂ ਸੀ ਅਤੇ ਟੀਮ ਚੰਗੀ ਸਥਿਤੀ ਵਿੱਚ ਸੀ, ਪਰ ਉਹ ਸਿਰਫ਼ 1 ਦੌੜ ਬਣਾ ਕੇ ਪੈਵੇਲੀਅਨ ਵਾਪਸ ਚਲੇ ਗਏ। ਇਸ ਨਾਲ ਟੀਮ ਉੱਤੇ ਦਬਾਅ ਵੱਧ ਗਿਆ।
ਨੇਹਲ ਵਾਢੇਰਾ
ਵਾਢੇਰਾ ਨੇ ਮਿਡਲ ਆਰਡਰ ਵਿੱਚ ਬਹੁਤ ਗੇਂਦਾਂ ਨੁਕਸਾਨ ਕੀਤੀਆਂ, ਜਿਸ ਨਾਲ ਪੰਜਾਬ ਲਗਾਤਾਰ ਪਿੱਛੇ ਰਹਿੰਦਾ ਗਿਆ। ਵਾਢੇਰਾ ਨੇ ਰਾਇਲ ਚੈਲੈਂਜਰਜ਼ ਬੈਂਗਲੁਰੂ ਵਿਰੁੱਧ ਫਾਈਨਲ ਵਿੱਚ 18 ਗੇਂਦਾਂ 'ਚ 15 ਦੌੜਾਂ ਬਣਾਈਆਂ।
ਮਾਰਕਸ ਸਟੋਇਨਿਸ
ਸਟੋਇਨਿਸ ਤੋਂ ਅੰਤ ਵਿੱਚ ਚੰਗੀ ਪਾਰੀ ਦੀ ਉਮੀਦ ਸੀ। ਉਹ ਪਹਿਲੀ ਗੇਂਦ 'ਤੇ ਛੱਕਾ ਮਾਰਿਆ, ਪਰ ਅਗਲੀ ਗੇਂਦ 'ਤੇ ਗੈਰਜ਼ਿੰਮੇਵਾਰ ਸ਼ਾਟ ਖੇਡ ਕੇ ਕੈਚ ਆਉਟ ਹੋ ਗਏ। ਭੁਵਨੇਸ਼ਵਰ ਕੁਮਾਰ ਦੀ ਇੱਕ ਧੀਮੀ ਗੇਂਦ ਨੂੰ ਉਹ ਪੜ੍ਹ ਨਹੀਂ ਪਾਏ ਅਤੇ ਸਿਰਫ ਬੱਲਾ ਲਗਾਇਆ, ਜਿਸ ਨਾਲ ਗੇਂਦ ਸਿੱਧਾ ਫੀਲਡਰ ਦੇ ਹੱਥਾਂ ਵਿੱਚ ਚਲੀ ਗਈ।
ਕਾਇਲ ਜੈਮੀਸਨ
IPL ਫਾਈਨਲ ਵਿੱਚ ਪੰਜਾਬ ਕਿੰਗਜ਼ ਲਈ ਸਭ ਤੋਂ ਮਹਿੰਗੇ ਬੌਲਰ ਕਾਇਲ ਜੈਮੀਸਨ ਰਹੇ। ਉਹਨਾਂ ਨੇ 3 ਵਿਕਟ ਲਏ, ਪਰ 12 ਦੀ ਇਕਾਨੋਮੀ ਰੇਟ ਨਾਲ ਬਹੁਤ ਦੌੜਾਂ ਵੀ ਦਿੱਤੀਆਂ। ਉਹਨਾਂ ਨੇ ਆਪਣੇ 4 ਓਵਰਾਂ ਦੇ ਸਪੈਲ ਵਿੱਚ 48 ਦੌੜਾਂ ਦਿੱਤੀਆਂ।




















