New Election Commissioner: ਗਿਆਨੇਸ਼ ਕੁਮਾਰ-ਸੁਖਬੀਰ ਸੰਧੂ ਨਵੇਂ ਚੋਣ ਕਮਿਸ਼ਨਰ! ਚੋਣ ਕਮਿਸ਼ਨ ਦੇ ਐਲਾਨ ਤੋਂ ਪਹਿਲਾਂ ਚੌਧਰੀ ਦਾ ਦਾਅਵਾ
ਸੰਸਦ ਦੇ ਹੇਠਲੇ ਸਦਨ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੁਤਾਬਕ, ''ਮੀਟਿੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਮੈਂ ਤੇ ਅਰਜੁਨ ਰਾਮ ਮੇਘਵਾਲ ਦੀ ਅਗਵਾਈ ਵਾਲੀ ਸਰਚ ਕਮੇਟੀ ਦੇ ਲੋਕ ਸ਼ਾਮਲ ਸੀ।
Adhir Ranjan Chowdhury on New Election Commissioner: ਕਾਂਗਰਸ ਦੇ ਸੀਨੀਅਰ ਆਗੂ ਅਧੀਰ ਰੰਜਨ ਚੌਧਰੀ ਨੇ ਚੋਣ ਕਮਿਸ਼ਨ (ਈਸੀ) ਦੇ ਐਲਾਨ ਤੋਂ ਪਹਿਲਾਂ ਵੱਡਾ ਦਾਅਵਾ ਕੀਤਾ ਕਿ ਚੋਣ ਕਮਿਸ਼ਨਰ ਲਈ ਗਿਆਨੇਸ਼ ਕੁਮਾਰ ਤੇ ਸੁਖਬੀਰ ਸੰਧੂ ਦੇ ਨਾਂ ਫਾਈਨਲ ਕਰ ਦਿੱਤੇ ਗਏ ਹਨ। ਉਨ੍ਹਾਂ ਇਹ ਗੱਲ ਵੀਰਵਾਰ (14 ਮਾਰਚ, 2024) ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਸੰਸਦ ਦੇ ਹੇਠਲੇ ਸਦਨ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੁਤਾਬਕ, ''ਮੀਟਿੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਮੈਂ ਤੇ ਅਰਜੁਨ ਰਾਮ ਮੇਘਵਾਲ ਦੀ ਅਗਵਾਈ ਵਾਲੀ ਸਰਚ ਕਮੇਟੀ ਦੇ ਲੋਕ ਸ਼ਾਮਲ ਸੀ। ਮੀਟਿੰਗ 'ਚ ਸ਼ਾਮਲ ਹੋਣ ਤੋਂ ਪਹਿਲਾਂ ਮੈਂ ਛੋਟੀ ਸੂਚੀ ਮੰਗੀ ਸੀ।'' ਕਿਹਾ ਗਿਆ ਕਿ ਛੋਟੀ ਸੂਚੀ ਪੇਸ਼ ਕੀਤੀ ਜਾਵੇ। ਅਜਿਹਾ ਇਸ ਲਈ ਕਿਉਂਕਿ ਚੋਣ ਤੋਂ ਪਹਿਲਾਂ ਛੋਟੀਆਂ ਸੂਚੀਆਂ ਬਣਾਈਆਂ ਜਾਂਦੀਆਂ ਹਨ। ਇਸੇ ਲਈ ਮੈਂ ਉਹ ਸੂਚੀ ਮੰਗੀ ਸੀ। ਦਿੱਲੀ ਪਹੁੰਚਦਿਆਂ ਹੀ ਮੈਨੂੰ ਉਮੀਦਵਾਰਾਂ ਬਾਰੇ ਜਾਣਕਾਰੀ ਮਿਲੀ ਜਾਣੀ ਚੀਹੀਦੀ ਸੂ ਪਰ ਮੈਨੂੰ ਉਹ ਮੌਕਾ ਨਹੀਂ ਮਿਲ ਸਕਿਆ।
#WATCH | After the meeting of selection committee to pick the Election Commissioner, the Leader of Congress in Lok Sabha, Adhir Ranjan Chowdhury says, "In this committee, govt has the majority....One Mr Kumar from Kerala and one Mr B. Sandhu from Punjab have been selected as… pic.twitter.com/lZrZwFGhyz
— ANI (@ANI) March 14, 2024
ਸੀਨੀਅਰ ਕਾਂਗਰਸ ਨੇਤਾ ਨੇ ਅੱਗੇ ਦਾਅਵਾ ਕੀਤਾ ਕਿ ਮੈਨੂੰ ਦਿੱਤੀ ਗਈ ਸੂਚੀ ਵਿੱਚ 212 ਨਾਮ ਸਨ। ਮੈਂ ਕੱਲ੍ਹ ਰਾਤ ਹੀ ਦਿੱਲੀ ਆਇਆ ਸੀ ਤੇ ਸਵੇਰੇ 12 ਵਜੇ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਸਾਰੇ ਨਾਵਾਂ ਬਾਰੇ ਜਾਣਨਾ ਮੁਸ਼ਕਲ ਸੀ। ਅਜਿਹੇ ਵਿੱਚ ਮੈਂ ਸੋਚਿਆ ਕਿ ਇਨ੍ਹਾਂ 212 ਨਾਵਾਂ ਨੂੰ ਦੇਖਣ ਦਾ ਕੀ ਫਾਇਦਾ। ਸਾਡੀ ਕਮੇਟੀ ਵਿੱਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਹਨ ਤੇ ਵਿਰੋਧੀ ਧਿਰ ਵਿੱਚੋਂ ਮੈਂ ਹੀ ਹਾਂ। ਸ਼ੁਰੂ ਤੋਂ ਹੀ ਇਸ ਕਮੇਟੀ ਵਿੱਚ ਬਹੁਮਤ ਸਰਕਾਰ ਦੇ ਹੱਕ ਵਿੱਚ ਹੈ। ਕਹੋ ਜਾਂ ਨਾ ਕਹੋ, ਅਜਿਹੀ ਸਥਿਤੀ ਵਿੱਚ ਸਰਕਾਰ ਜੋ ਚਾਹੇਗੀ, ਉਹੀ ਹੋਵੇਗਾ। ਚੋਣ ਕਮਿਸ਼ਨਰ ਦੀ ਚੋਣ ਸਰਕਾਰ ਦੇ ਇਰਾਦੇ ਅਨੁਸਾਰ ਕੀਤੀ ਜਾਵੇਗੀ।
ਅਧੀਰ ਰੰਜਨ ਚੌਧਰੀ ਨੇ ਅੱਗੇ ਕਿਹਾ ਕਿ ਅਰੁਣ ਗੋਇਲ ਦੀ ਨਿਯੁਕਤੀ ਦੇ ਸਮੇਂ, ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਨ੍ਹਾਂ ਦੀ ਨਿਯੁਕਤੀ ਲਾਈਟਨਿੰਗ ਸਪੀਡ 'ਤੇ ਕੀਤੀ ਗਈ ਸੀ। ਉਹ ਲਾਈਟਨਿੰਗ ਸਪੀਡ ਵਿੱਚ ਆਏ ਤੇ ਡਿਜੀਟਲ ਸਪੀਡ ਵਿੱਚ ਚਲੇ ਗਏ ਤੇ ਸਮੱਸਿਆ ਵਧਾ ਗਏ। ਸਮੱਸਿਆ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਦੋ ਚੋਣ ਕਮਿਸ਼ਨਰਾਂ ਦੀ ਚੋਣ ਕੀਤੀ ਜਾਵੇ। ਦੋ ਵਿਅਕਤੀਆਂ ਦੀ ਚੋਣ ਕੀਤੀ ਗਈ ਹੈ, ਜੋ ਸੁਖਬੀਰ ਸੰਧੂ ਤੇ ਗਿਆਨੇਸ਼ ਕੁਮਾਰ ਹਨ।