ਥੁੱਕ ਕਾਂਡ ‘ਤੇ ਹੇਅਰ ਸਟਾਈਲਿਸਟ ਜਾਵੇਦ ਹਬੀਬ ਨੇ ਮੰਗੀ ਮੁਆਫ਼ੀ, ਕਿਹਾ ਮਜ਼ਾਕੀਆ ਬਣਨਾ ਪੈਂਦਾ
ਮਹਿਲਾ ਦੇ ਵਾਲਾਂ ‘ਤੇ ਥੁੱਕਣ ਦੇ ਮਾਮਲੇ ‘ਚ ਜਾਵੇਦ ਹਬੀਬ ਦੇ ਖਿਲਾਫ ਐਫਆਈਆਰ ਵੀ ਦਰਜ ਹੋ ਗਈ ਹੈ। ਉਨ੍ਹਾਂ ‘ਤੇ ਧਾਰਾ 304 ਤੇ 504 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਗ੍ਰਿਫਤਾਰੀ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ
ਮੁਜੱਫਰਨਗਰ: ਯੂਪੀ ਦੇ ਮੁਜੱਫਰਨਗਰ ‘ਚ ਇੱਕ ਮਹਿਲਾ ਦੇ ਵਾਲਾਂ ‘ਤੇ ਥੁੱਕਣ ਨੂੰ ਲੈ ਕੇ ਮਸ਼ਹੂਰ ਹੇਅਰ ਸਟਾਈਲਿਸਟ ਨੇ ਹੁਣ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ‘ਚ ਕਿਹਾ, ‘ਮੇਰੇ ਸੈਮੀਨਾਰ ‘ਚ ਕੁਝ ਵਰਕ ਨੂੰ ਲੈ ਕੇ ਲੋਕਾਂ ਨੂੰ ਠੇਸ ਪਹੁੰਚੀ ਹੈ। ਇੱਕ ਹੀ ਗੱਲ ਬੋਲਣਾ ਚਾਹਾਂਗਾ ਕਿ ਸਾਡੇ ਜੋ ਸੈਮੀਨਾਰ ਹੁੰਦੇ ਹਨ, ਉਹ ਪ੍ਰੋਫੈਸ਼ਨਲ ਹੁੰਦੇ ਹਨ। ਯਾਨੀ ਉਨ੍ਹਾਂ ਲਈ ਜੋ ਸਾਡੇ ਹੀ ਪ੍ਰੋਫੈਸ਼ਨ ‘ਚ ਕੰਮ ਕਰ ਰਹੇ ਹਨ। ਸਾਡੇ ਸ਼ੋਅ ਲੰਬੇ ਹੁੰਦੇ ਹਨ। ਇਸ ਲਈ ਸਾਨੂੰ ਉਸ ‘ਚ ਥੋੜ੍ਹਾ ਮਜ਼ਾਕੀਆ ਬਣਨਾ ਪੈਂਦਾ ਹੈ ਪਰ ਜੇਕਰ ਕਿਸੇ ਨੂੰ ਬੁਰਾ ਲੱਗਿਆ ਹੋਵੇ ਜਾਂ ਠੇਸ ਪਹੁੰਚੀ ਹੋਵੇ ਤਾਂ ਮੈਂ ਦਿਲ ਤੋਂ ਮੁਆਫੀ ਮੰਗਦਾ ਹਾਂ।‘
View this post on Instagram
ਮਹਿਲਾ ਦੇ ਵਾਲਾਂ ‘ਤੇ ਥੁੱਕਣ ਦੇ ਮਾਮਲੇ ‘ਚ ਜਾਵੇਦ ਹਬੀਬ ਦੇ ਖਿਲਾਫ ਐਫਆਈਆਰ ਵੀ ਦਰਜ ਹੋ ਗਈ ਹੈ। ਉਨ੍ਹਾਂ ‘ਤੇ ਧਾਰਾ 304 ਤੇ 504 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਗ੍ਰਿਫਤਾਰੀ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। 3 ਜਨਵਰੀ ਨੂੰ ਇੱਥੇ ਇੱਕ ਸੈਮੀਨਾਰ ‘ਚ ਹੋਈ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਜਾਰੀ ਹੋਇਆ ਸੀ। ਇਹ ਕਹਿੰਦੇ ਹੋਏ ਸੁਣਿਆ ਗਿਆ ਕਿ, ‘ਜੇਕਰ ਪਾਣੀ ਦੀ ਕਮੀ ਹੈ ਤਾਂ ਥੁੱਕ ਦੀ ਵਰਤੋਂ ਕਰੋ’।
View this post on Instagram