Punjab Politics: ਇਖਲਾਕੋਂ ਡਿੱਗੀ ਸਿਆਸਤ ! ਪੰਜਾਬ ਦੇ ਮੁੱਦਿਆਂ ਦੀ ਥਾਂ 'ਬੰਦੇ ਪੱਟਣ' 'ਤੇ ਲੀਡਰਾਂ ਦਾ ਜ਼ੋਰ, ਆਪ ਤੇ ਕਾਂਗਰਸ 'ਚ ਛਿੜਿਆ ਨਵਾਂ ਰੱਫੜ
ਮੈਂ ਰਾਹੁਲ ਗਾਂਧੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਪ੍ਰਤਾਪ ਬਾਜਵਾ ਨੂੰ ਪੁੱਛਣ ਕਿ ਉਹ ਕੁਝ ਦਿਨ ਪਹਿਲਾਂ ਬੰਗਲੌਰ ਕੀ ਕਰਨ ਗਏ ਸਨ ਅਤੇ ਬਾਜਵਾ ਨੇ ਭਾਜਪਾ ਦੇ ਕਿਹੜੇ ਵੱਡੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ।
Punjab Politics: ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਵੱਲੋਂ ਦਿੱਤੇ ਗਏ ਬਿਆਨ ਨੇ ਸਿਆਸਤ ਤੇਜ਼ ਕਰ ਦਿੱਤੀ ਹੈ। ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਤਿੱਖਾ ਜਵਾਬ ਦਿੱਤਾ ਗਿਆ ਹੈ।
ਕਿੱਥੋਂ ਸ਼ੁਰੂ ਇਹ ਪੂਰਾ ਕਲੇਸ਼ ?
ਦਰਅਸਲ, ਪੱਤਰਕਾਰਾਂ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਕਿ, ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੁਹਾਡੇ ਸੰਪਰਕ ਵਿੱਚ ਹਨ ਜਿਸ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਪਹਿਲਾਂ ਤੋਂ ਬੁੱਕ ਹੋ ਜਾਂਦੀਆਂ ਹਨ, ਉਸੇ ਤਰ੍ਹਾਂ ਕਾਂਗਰਸ ਨਾਲ ਵੀ 'ਆਪ' ਵਿਧਾਇਕਾਂ ਦੀ ਬੁਕਿੰਗ ਚੱਲ ਰਹੀ ਹੈ। ਹੁਣ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਪੰਜਾਬ ਮੁਖੀ ਅਮਨ ਅਰੋੜਾ ਤੇ 'ਆਪ' ਦੇ ਬੁਲਾਰੇ ਨੀਲ ਗਰਗ ਨੇ ਬਾਜਵਾ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਅਮਨ ਅਰੋੜਾ ਨੇ ਦਿੱਤਾ ਮੋੜਵਾਂ ਜਵਾਬ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਬਾਜਵਾ ਦਾ ਭਾਜਪਾ 'ਚ ਜਾਣਾ ਲਗਭਗ ਤੈਅ ਹੈ। ਉਨ੍ਹਾਂ ਨੇ ਭਾਜਪਾ ਵਿੱਚ ਆਪਣੀ ਐਡਵਾਂਸ ਬੁਕਿੰਗ ਕਰਵਾ ਲਈ ਹੈ। ਮੈਂ ਰਾਹੁਲ ਗਾਂਧੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਪ੍ਰਤਾਪ ਬਾਜਵਾ ਨੂੰ ਪੁੱਛਣ ਕਿ ਉਹ ਕੁਝ ਦਿਨ ਪਹਿਲਾਂ ਬੰਗਲੌਰ ਕੀ ਕਰਨ ਗਏ ਸਨ ਅਤੇ ਬਾਜਵਾ ਨੇ ਭਾਜਪਾ ਦੇ ਕਿਹੜੇ ਵੱਡੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ।
- ਬਾਜਵਾ ਜੀ ਦਾ ਭਾਜਪਾ 'ਚ ਜਾਣਾ ਲਗਭਗ ਤੈਅ ਹੈ।
— Aman Arora (@AroraAmanSunam) February 24, 2025
- ਉਨ੍ਹਾਂ ਨੇ ਭਾਜਪਾ ਵਿੱਚ ਆਪਣੀ ਐਡਵਾਂਸ ਬੁਕਿੰਗ ਕਰਵਾ ਲਈ ਹੈ।
- ਮੈਂ ਰਾਹੁਲ ਗਾਂਧੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਪ੍ਰਤਾਪ ਬਾਜਵਾ ਨੂੰ ਪੁੱਛਣ ਕਿ ਉਹ ਕੁਝ ਦਿਨ ਪਹਿਲਾਂ ਬੰਗਲੌਰ ਕੀ ਕਰਨ ਗਏ ਸਨ ਅਤੇ ਬਾਜਵਾ ਨੇ ਭਾਜਪਾ ਦੇ ਕਿਹੜੇ ਵੱਡੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ।
ਬਾਜਵਾ ਦੀ ਭਾਜਪਾ 'ਚ ਟਿਕਟ ਪੱਕੀ
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਤੋਂ ਆਪਣੀ ਟਿਕਟ ਪੱਕੀ ਕਰ ਲਈ ਹਗੈ। ਗਰਗ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਪੱਕੀਆਂ ਖ਼ਬਰਾਂ ਹਨ। ਬਾਜਵਾ 12 ਪੌੜੀਆਂ ਚੜ੍ਹ ਚੁੱਕਾ ਹੈ ਤੇ ਹੁਣ ਸਿਰਫ਼ ਦਰਵਾਜ਼ਾ ਖੋਲ੍ਹਣਾ ਹੀ ਬਾਕੀ ਹੈ। ਗਰਗ ਨੇ ਦਾਅਵਾ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਕੱਲ੍ਹ ਬੰਗਲੁਰੂ ਆਏ ਸਨ। ਜਿੱਥੇ ਉਨ੍ਹਾਂ ਨੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਵੀ ਮੁਲਾਕਾਤ ਕੀਤੀ।
ਗਰਗ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਸੀਨੀਅਰ ਭਾਜਪਾ ਆਗੂਆਂ ਨਾਲ ਸਮਝੌਤਾ ਕਰਕੇ ਆਏ ਹਨ। ਮੈਂ ਰਾਹੁਲ ਗਾਂਧੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਆਪਣੇ ਨੇਤਾਵਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਬਸ ਕੁਝ ਦਿਨਾਂ ਦੀ ਦੇਰੀ ਹੈ ਅਤੇ ਸਾਡੀ ਇਹ ਖ਼ਬਰ ਪੂਰੀ ਤਰ੍ਹਾਂ ਪੁਸ਼ਟੀ ਕੀਤੀ ਗਈ ਹੈ।





















