Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'
ਜਥੇਦਾਰ ਹੁਸੈਨਪੁਰ ਨੇ ਕਿਹਾ ਕਿ ਜਿਸ ਜਥੇਦਾਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਫ਼ਸੀਲ ਤੋਂ ਪੰਥ ਚੋਂ ਛੇਕਿਆ ਗਿਆ ਹੋਵੇ, ਉਹ ਸਖ਼ਸ਼ ਸਾਡੀਆਂ ਪੰਥਕ ਮਰਿਯਾਦਾਵਾਂ ਅਤੇ ਸਾਡੀਆਂ ਸੰਸਥਾਵਾਂ ਤੇ ਸਵਾਲ ਖੜੇ ਕਰ ਰਿਹਾ ਹੈ।
Sikh News: ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਨੇ ਪਿਛਲੇ ਦਿਨਾਂ ਤੋਂ ਜਾਰੀ ਪੰਥਕ ਸੰਕਟ ਤੇ ਬੋਲਦਿਆਂ ਕਿਹਾ ਕਿ, ਅੱਜ ਸਿੱਖ ਕੌਮ ਲਈ ਬਦਕਿਸਮਤੀ ਦੀ ਗੱਲ ਹੈ ਕਿ ਪੰਥ ਵਿੱਚੋ ਛੇਕਿਆ ਹੋਇਆ ਰਣਜੀਤ ਸਿੰਘ ਗੌਹਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸਵਾਲ ਚੁੱਕ ਰਹੇ ਹਨ।
ਜਥੇਦਾਰ ਹੁਸੈਨਪੁਰ ਨੇ ਕਿਹਾ ਕਿ ਜਿਸ ਜਥੇਦਾਰ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਫ਼ਸੀਲ ਤੋਂ ਪੰਥ ਚੋਂ ਛੇਕਿਆ ਗਿਆ ਹੋਵੇ, ਉਹ ਸਖ਼ਸ਼ ਸਾਡੀਆਂ ਪੰਥਕ ਮਰਿਯਾਦਾਵਾਂ ਅਤੇ ਸਾਡੀਆਂ ਸੰਸਥਾਵਾਂ ਤੇ ਸਵਾਲ ਖੜੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਦੁਖਦਾਈ ਹੈ ਕਿ ਅਜਿਹਾ ਪੰਥਕ ਵਿਚੋ ਛੇਕਿਆ ਸਖ਼ਸ਼ ਸਿੰਘ ਸਾਹਿਬਾਨ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਬਾਰੇ ਦੱਸ ਰਿਹਾ ਹੈ। ਜਥੇਦਾਰ ਹੁਸੈਨਪੁਰ ਨੇ ਕਿਹਾ ਕਿ ਰਣਜੀਤ ਸਿੰਘ ਗੌਹਰ ਤੇ ਖੁਦ ਸੋਨਾ ਚੋਰੀ ਦੇ ਦੋਸ਼ ਹਨ, ਅਜਿਹੇ ਵਿੱਚ ਇਸ ਸਖ਼ਸ਼ ਦੀ ਸਮਾਜਿਕ ਬਿਰਤੀ ਨੂੰ ਸਮਝਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਜਥੇਦਾਰ ਹੁਸੈਨਪੁਰ ਨੇ ਕਿਹਾ ਕਿ ਭਗੌੜਾ ਦਲ ਨੇ ਆਪਣੇ ਸਿਆਸੀ ਸਵਾਰਥਾਂ ਅਤੇ ਹਿੱਤਾਂ ਨੂੰ ਪੂਰਨ ਖਾਤਿਰ ਪੰਥ ਵਿੱਚੋ ਛੇਕੇ ਸਖ਼ਸ਼ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਗਾਉਣ ਦਾ ਲਾਲਚ ਪੇਸ਼ ਕੀਤਾ ਹੈ ਜਿਸ ਲਾਲਚ ਦੇ ਇਵਜ ਵਜੋ ਰਣਜੀਤ ਸਿੰਘ ਗੌਹਰ ਭਗੌੜਾ ਦਲ ਦਾ ਹੱਥ ਠੋਕਾ ਬਣੇ ਹੋਏ ਹਨ ਅਤੇ ਸਾਡੀਆਂ ਸੰਸਥਾਵਾਂ ਦਾ ਘਾਣ ਕਰ ਰਹੇ ਹਨ।
ਜਥੇਦਾਰ ਹੁਸੈਨਪੁਰ ਨੇ ਕਿਹਾ ਕਿ ਪੰਥ ਵਿਚੋ ਛੇਕੇ ਸਖ਼ਸ਼ ਵੱਲੋ ਜਿਹੜਾ ਆਏ ਦਿਨ ਕੂੜ ਪ੍ਰਚਾਰ ਕੀਤਾ ਜਾ ਰਿਹਾ ਉਸ ਦੀ ਸ਼ਿਕਾਇਤ ਆਉਣ ਵਾਲੇ ਦਿਨਾਂ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਿੱਤੀ ਜਾਵੇਗੀ ਅਤੇ ਜਿਹੜੇ ਲੋਕ ਅਜਿਹੇ ਪੰਥਕ ਵਿੱਚੋ ਛੇਕੇ ਵਿਅਕਤੀ ਨੂੰ ਪੰਥ ਦਾ ਆਗੂ ਬਣਾਕੇ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ, ਉਨ੍ਹਾਂ ਖਿਲਾਫ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਿਕਾਇਤ ਦਿੱਤੀ ਜਾਵੇਗੀ। ਇਸ ਦੇ ਨਾਲ਼ ਹੀ ਉਨ੍ਹਾਂ ਟੀਵੀ ਚੈਨਲਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਲੋਕਾਂ ਨੂੰ ਪ੍ਰਸਾਰਣ ਤੋ ਗੁਰੇਜ ਕੀਤਾ ਜਾਵੇ।
ਜਥੇਦਾਰ ਹੁਸੈਨਪੁਰ ਨੇ ਕਿਹਾ ਕਿ ਕੌਮ ਕਈ ਤਖ਼ਤ ਸਾਹਿਬ ਸਰਵਉਚ ਹਨ,ਜਿਸ ਦਾ ਵਿਸ਼ਵ ਵਿਆਪੀ ਸੰਕਲਪ ਹੈ। ਇਸ ਸੰਕਲਪ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਸੁਪਰੀਮ ਸੰਸਥਾ ਹੈ ਤੇ ਇਸ ਸੁਪਰੀਮ ਸੰਸਥਾ ਦੀ ਸਿਆਸੀ ਤਾਕਤ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ, ਪਰ ਅੱਜ ਇਹ ਸਾਡੀ ਬਦਨਸੀਬੀ ਹੈ ਕਿ ਪੰਥ ਦੀ ਸਿਆਸੀ ਜਮਾਤ ਦਾ ਆਪਣਾ ਦਾਇਰਾ ਸੰਗਠਨ ਦੇ ਤੌਰ ਤੇ ਇੱਕ ਪਰਿਵਾਰ ਤੱਕ ਸੀਮਤ ਹੋ ਚੁੱਕਾ ਹੈ, ਅਤੇ ਤਾਕਤ ਦੇ ਤੌਰ ਤੇ ਗੱਲ ਹੋਂਦ ਦੀ ਲੜਾਈ ਤੱਕ ਆ ਚੁੱਕੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
