(Source: ECI/ABP News)
ਅੰਧਵਿਸ਼ਵਾਸ਼ ਨੇ ਲਈ ਜਾਨ ! ਚੀਕਾਂ ਮਾਰਦੇ 7 ਸਾਲ ਦਾ ਬੱਚੇ ਨੂੰ ਮਾਂ-ਬਾਪ ਜ਼ਬਰਦਸਤੀ ਗੰਗਾ 'ਚ ਕਰਵਾਉਂਦੇ ਰਹੇ ਇਸ਼ਨਾਨ, ਹੋਈ ਮੌਤ
Haridwar News: ਬਲੱਡ ਕੈਂਸਰ ਦੇ ਠੀਕ ਹੋਣ ਦੀ ਆਸ ਵਿੱਚ ਪਰਿਵਾਰ ਵਾਲੇ ਆਪਣੇ 7 ਸਾਲਾ ਬੱਚੇ ਨੂੰ ਹਰਿਦੁਆਰ ਲੈ ਕੇ ਆਏ ਸਨ ਅਤੇ ਉਸ ਨੂੰ ਵਾਰ-ਵਾਰ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਲਈ ਮਜਬੂਰ ਕਰ ਦਿੱਤਾ ਸੀ। ਬੱਚਾ ਚੀਕਦਾ ਰਿਹਾ ਪਰ ਉਹ ਨਹੀਂ ਹਟੇ।
![ਅੰਧਵਿਸ਼ਵਾਸ਼ ਨੇ ਲਈ ਜਾਨ ! ਚੀਕਾਂ ਮਾਰਦੇ 7 ਸਾਲ ਦਾ ਬੱਚੇ ਨੂੰ ਮਾਂ-ਬਾਪ ਜ਼ਬਰਦਸਤੀ ਗੰਗਾ 'ਚ ਕਰਵਾਉਂਦੇ ਰਹੇ ਇਸ਼ਨਾਨ, ਹੋਈ ਮੌਤ haridwar parents killed 7 year old child by repeatedly immersing him in ganga ਅੰਧਵਿਸ਼ਵਾਸ਼ ਨੇ ਲਈ ਜਾਨ ! ਚੀਕਾਂ ਮਾਰਦੇ 7 ਸਾਲ ਦਾ ਬੱਚੇ ਨੂੰ ਮਾਂ-ਬਾਪ ਜ਼ਬਰਦਸਤੀ ਗੰਗਾ 'ਚ ਕਰਵਾਉਂਦੇ ਰਹੇ ਇਸ਼ਨਾਨ, ਹੋਈ ਮੌਤ](https://feeds.abplive.com/onecms/images/uploaded-images/2024/01/25/ba4a2cc5450ab4da4b8f28661252c10b1706164472701674_original.png?impolicy=abp_cdn&imwidth=1200&height=675)
Haridwar News: ਹਰਿਦੁਆਰ ਵਿੱਚ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮਾਤਾ-ਪਿਤਾ ਨੇ ਆਪਣੇ 7 ਸਾਲ ਦੇ ਬੱਚੇ ਨੂੰ ਵਾਰ-ਵਾਰ ਗੰਗਾ ਵਿੱਚ ਡੁਬਕੀ ਲਵਾ ਕੇ ਮਾਰ ਦਿੱਤਾ। ਇਸ ਬੱਚੇ ਨੂੰ ਬਲੱਡ ਕੈਂਸਰ ਸੀ, ਮਾਪਿਆਂ ਨੂੰ ਉਮੀਦ ਸੀ ਕਿ ਗੰਗਾ ਵਿੱਚ ਇਸ਼ਨਾਨ ਕਰਕੇ ਉਨ੍ਹਾਂ ਦਾ ਬੱਚਾ ਠੀਕ ਹੋ ਜਾਵੇਗਾ। ਬੱਚਾ ਚੀਕਦਾ ਰਿਹਾ, ਪਰ ਉਹ ਹਰਿ ਕੀ ਪਉੜੀ 'ਤੇ ਮੰਤਰ ਉਚਾਰਦੇ ਰਹੇ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੰਗਾ 'ਚ ਇਸ਼ਨਾਨ ਕਰਕੇ ਕੈਂਸਰ ਦੇ ਇਲਾਜ ਦੀ ਉਮੀਦ 'ਚ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਵਾਰ-ਵਾਰ ਗੰਗਾ 'ਚ ਇਸ਼ਨਾਨ ਕਰਵਾਇਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਹਰਿ ਕੀ ਪਉੜੀ ਦੇ ਕੰਢੇ ਮੰਤਰ ਜਾਪ ਕਰਦੇ ਰਹੇ, ਜਦੋਂ ਕਿ ਬੱਚੇ ਦੀ ਅੰਟੀ ਨੇ ਉਸ ਦੀਆਂ ਉੱਚੀਆਂ ਚੀਕਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਨੂੰ ਵਾਰ-ਵਾਰ ਗੰਗਾ ਵਿਚ ਡੁਬੋ ਦਿੱਤਾ, ਜਿਸ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ।
ਬੱਚੇ ਨੂੰ ਵਾਰ-ਵਾਰ ਡੁਬੋਇਆ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦੀਆਂ ਚੀਕਾਂ ਸੁਣ ਕੇ ਨੇੜੇ ਖੜ੍ਹੇ ਲੋਕਾਂ ਨੇ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਬੱਚੇ ਨੂੰ ਗੰਗਾ 'ਚ ਡੁਬੋਣਾ ਜਾਰੀ ਰੱਖਿਆ। ਇਸ ਘਟਨਾ ਤੋਂ ਬਾਅਦ ਹੰਗਾਮਾ ਹੋ ਗਿਆ, ਜਦੋਂ ਤੱਕ ਲੋਕਾਂ ਨੇ ਔਰਤ ਨੂੰ ਰੋਕਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬੱਚੇ ਦੀ ਜਾਨ ਚਲੀ ਗਈ ਸੀ।
ਹਰ ਕੀ ਪੌੜੀ ਥਾਣੇ ਦੀ ਇੰਚਾਰਜ ਭਾਵਨਾ ਕੈਂਥੋਲਾ ਨੇ ਦੱਸਿਆ ਕਿ ਚਸ਼ਮਦੀਦਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਅਤੇ ਅੰਟੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਉਸਨੇ ਦੱਸਿਆ ਕਿ ਬੱਚਾ ਬਲੱਡ ਕੈਂਸਰ ਤੋਂ ਪੀੜਤ ਸੀ ਅਤੇ ਦਿੱਲੀ ਵਿੱਚ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ। ਪਰਿਵਾਰ ਵਾਲੇ ਬੱਚੇ ਨੂੰ ਠੀਕ ਹੋਣ ਦੀ ਉਮੀਦ ਵਿੱਚ ਗੰਗਾ ਵਿੱਚ ਇਸ਼ਨਾਨ ਕਰਨ ਲਈ ਲੈ ਕੇ ਆਏ ਸਨ, ਉਨ੍ਹਾਂ ਨੇ ਦੱਸਿਆ ਕਿ ਬੱਚੇ ਦੀ ਮੌਤ ਡੁੱਬਣ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)