ਹਰਸਿਮਰਤ ਨੇ ਕਿਹਾ 'ਮਗਰਮੱਛ ਦੇ ਹੰਝੂ ਨਾ ਵਹਾਉਣ ਰਾਹੁਲ, ਇੰਦਰਾ ਗਾਂਧੀ ਵੀ ਪੰਜਾਬੀਆਂ ਨੂੰ ਕਹਿੰਦੀ ਸੀ ਖਾਲਿਸਤਾਨੀ'
ਹਰਸਿਮਰਤ ਬਾਦਲ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਮਗਰਮੱਛ ਦੇ ਹੰਝੂ ਵਹਾਉਣ ਤੋਂ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਪੰਜਾਬੀਆਂ ਨੂੰ ਖਾਲਿਸਤਾਨੀ ਕਿਉਂ ਕਹਿੰਦੀ ਸੀ?
ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਦੀ ਹਮਾਇਤ ਕਰਦਿਆਂ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਸਾਬਤ ਕਰਨ 'ਚ ਡਟੀਆਂ ਹੋਈਆਂ ਹਨ। ਅਜਿਹੇ ' ਚ ਅਕਾਲੀ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਸਾਨ ਅੰਦੋਲਨ ਦੇ ਮੁੱਦੇ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨਿਆ ਹੈ। ਹਰਸਿਮਰਤ ਬਦਾਲ ਨੇ ਕਾਂਗਰਸ ਨੂੰ ਦੋਗਲਾ ਕਰਾਰ ਦਿੱਤਾ ਹੈ।
ਹਰਸਿਮਰਤ ਬਾਦਲ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਮਗਰਮੱਛ ਦੇ ਹੰਝੂ ਵਹਾਉਣ ਤੋਂ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਪੰਜਾਬੀਆਂ ਨੂੰ ਖਾਲਿਸਤਾਨੀ ਕਿਉਂ ਕਹਿੰਦੀ ਸੀ? ਕਿਉਂ ਤੁਸੀਂ ਉਨ੍ਹਾਂ ਨੂੰ ਡਰੱਗ ਐਡਿਕਟਡ ਦਾ ਨਾਂਅ ਦਿੱਤਾ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਮਗਰੋਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨਾ।
Before doing PC & crying croc tears at why Pbis being called Khalistanis, you @RahulGandhi should tell why ur grandmother used same words for Pbis, why your father got them slaughtered & why you labelled them as drug addicts? Once u come up with ans then only talk abt Pb farmers.
— Harsimrat Kaur Badal (@HarsimratBadal_) January 15, 2021
ਹਰਸਮਿਰਤ ਨੇ ਟਵੀਟ ਜ਼ਰੀਏ ਰਾਹੁਲ ਗਾਂਧੀ 'ਤੇ ਤਿੱਖੇ ਸ਼ਬਦੀ ਵਾਰ ਕੀਤੇ। ਉਨ੍ਹਾਂ ਕਿਹਾ ਰਾਹੁਲ ਗਾਂਧੀ ਉਦੋਂ ਕਿੱਥੇ ਸਨ ਜਦੋਂ ਕਿਸਾਨ ਪੰਜਾਬ 'ਚ ਧਰਨਾ ਦੇ ਰਹੇ ਸਨ? ਉਹ ਉਦੋਂ ਕਿੱਥੇ ਸਨ ਜਦੋਂ ਬਿੱਲ ਸੰਸਦ 'ਚ ਪਾਸ ਹੋਏ। ਕਾਂਗਰਸ ਦੇ 40 ਸੰਸਦ ਮੈਂਬਰ ਰਾਜਸਭਾ ਦੀ ਕਾਰਵਾਈ 'ਚੋਂ ਗੈਰ ਮੌਜੂਦ ਰਹੇ। ਉਨ੍ਹਾਂ ਦੇ ਪੰਜਾਬ ਦੇ ਮੁੱਖ ਮੰਤਰੀ ਇਸ ਮਾਮਲੇ 'ਚ ਕੇਂਦਰ ਦੀ ਬੀਜੇਪੀ ਸਰਕਾਰ ਨਾਲ ਹੱਥ ਮਿਲਾਏ ਹੋਏ ਹਨ। ਕੀ ਰਾਹੁਲ ਸੋਚਦੇ ਹਨ ਕਿ ਉਨ੍ਹਾਂ ਦੀ ਸੰਵੇਦਨਾ ਜਤਾਉਣ ਵਾਲੇ ਸ਼ਬਦ ਉਨ੍ਹਾਂ ਦੇ ਅਪਰਾਧ ਨੂੰ ਧੋ ਸਕਦੇ ਹਨ।
Where was @RahulGandhi when farmers staged dharna in Pb? Whr was he when Bills were passed in Parl? 40 Cong MPs were absent from proceedings in RS. His Pb CM is now hand in glove with BJP-led GoI. Does Rahul think fancy sympathetic words will wash off his complicity in crime? 2/2
— Harsimrat Kaur Badal (@HarsimratBadal_) January 15, 2021
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ