Punjab news: ਹਰਸਿਮਰਤ ਬਾਦਲ ਨੇ ਸਰਦੂਲ ਗੜ੍ਹ ਦਾ ਕੀਤਾ ਦੌੌਰਾ, ਪੰਜਾਬ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ, ਜਾਣੋ
Punjab news: ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਿੰਡ ਸਰਦੂਲਗੜ੍ਹ ਦਾ ਦੌਰਾ ਕੀਤਾ। ਇਸ ਮੌਕੇ ਹਰਿਆਣਾ ਵਿੱਚ ਬੀਜੇਪੀ ਅਤੇ ਜੇਜੇਪੀ ਵਲੋਂ ਗੱਠਜੋੜ ਤੋੜਨ ਨੂੰ ਡਰਾਮਾਬਾਜ਼ੀ ਦੱਸਿਆ।
Punjab news: ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਿੰਡ ਸਰਦੂਲਗੜ੍ਹ ਦਾ ਦੌਰਾ ਕੀਤਾ। ਇਸ ਮੌਕੇ ਹਰਿਆਣਾ ਵਿੱਚ ਬੀਜੇਪੀ ਅਤੇ ਜੇਜੇਪੀ ਵਲੋਂ ਗੱਠਜੋੜ ਤੋੜਨ ਨੂੰ ਡਰਾਮਾਬਾਜ਼ੀ ਦੱਸਿਆ।
ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਕੱਸਿਆ ਤੰਜ
ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਤੰਜ ਕੱਸਦਿਆਂ ਹੋਇਆਂ ਕਿਹਾ ਕਿ ਅੱਜ ਪੰਜਾਬ ਦਾ ਇਹ ਹਾਲ ਹੈ ਕਿ ਪੰਜਾਬ ਵਿੱਚ ਸਾਰੇ ਪਾਸੇ ਵਿਕਾਸ ਕਾਰਜ ਠੱਪ ਹੋ ਚੁੱਕੇ ਹਨ।
ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਹੈ। ਅੱਜ ਸਥਿਤੀ ਅਜਿਹੀ ਬਣ ਗਈ ਹੈ ਕਿ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇੱਕ ਵੀ ਗਾਰੰਟੀ ਨਹੀਂ ਪੂਰੀ ਕੀਤੀ ਗਈ।
ਇਹ ਵੀ ਪੜ੍ਹੋ: ABP Cvoter Opinion Poll: ਕੀ ਬੀਜੇਪੀ ਦੇ ਗੜ੍ਹ ਗੁਜਰਾਤ 'ਚ ਕਾਂਗਰਸ-ਆਪ ਲਾ ਸਕੇਗੀ ਸੰਨ੍ਹ ? ਸਰਵੇ ਨੇ ਤਸਵੀਰ ਕੀਤੀ ਸਾਫ਼
ਜਿਹੜੇ ਭਗਵੰਤ ਮਾਨ ਵੀਆਪੀ ਕਲਚਰ ਖ਼ਤਮ ਕਰ ਦੀ ਗੱਲ ਕਰ ਰਹੇ ਸਨ, ਉਹ ਅੱਜ ਖ਼ੁਦ...
ਹਰਸਿਮਰਤ ਬਾਦਲ ਨੇ ਕਿਹਾ ਕਿ ਜਿਹੜੇ ਭਗਵੰਤ ਮਾਨ ਵੀਆਈਪੀ ਕਲਚਰ ਖ਼ਤਮ ਹੋਣ ਦੀ ਗੱਲ ਕਰ ਰਹੇ ਸਨ, ਉਹ ਅੱਜ ਜਿੱਥੇ ਵੀ ਜਾਂਦੇ ਹਨ, ਉੱਥੇ ਵੱਡੀ ਗਿਣਤੀ ਵਿੱਚ ਪੁਲਿਸ ਦਾ ਕਾਫ਼ਲਾ ਉਨ੍ਹਾਂ ਦੇ ਨਾਲ ਰਹਿੰਦਾ ਹੈ। ਪੁਲਿਸ ਉਨ੍ਹਾਂ ਦੇ ਕੋਲੋਂ ਕਿਸੇ ਵਿਅਕਤੀ ਨੂੰ ਲੰਘਣ ਤੱਕ ਨਹੀਂ ਦਿੰਦੀ ਹੈ।
ਉੱਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਉਨ੍ਹਾਂ ਕੋਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵੋਟ ਲੈਣ ਆਉਣ ਤਾਂ ਪਹਿਲਾਂ ਉਹ ਆਪਣੇ 1000 ਹਜ਼ਾਰ ਰੁਪਏ ਅਤੇ ਸ਼ਗਨ ਸਕੀਮ ਬਾਰੇ ਸਵਾਲ ਪੁੱਛਣ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਆਪਸ ਵਿੱਚ ਮਿਲੀਭੁਗਤ ਹੈ, ਉਹ ਲੋਕਾਂ ਨੂੰ ਮੂਰਖ਼ ਬਣਾ ਰਹੇ ਹਨ ਕਿ ਸਾਡਾ ਪੰਜਾਬ ਵਿੱਚ ਕੋਈ ਸਮਝੌਤਾ ਨਹੀਂ ਹੈ ਪਰ ਦਿੱਲੀ ਵਿੱਚ ਇੱਕਜੁੱਟ ਹਨ।
'ਉਨ੍ਹਾਂ ਦਾ ਜਮਹੂਰੀ ਹੱਕ ਹੈ'
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਲੋਂ ਪੰਜਾਬ, ਹਰਿਆਣਾ ਅਤੇ ਜੰਮੂ ਵਿੱਚ ਲੋਕ ਸਭਾ ਚੋਣਾਂ ਲੜਨ ਦੇ ਬਿਆਨ ’ਤੇ ਹਰਸਿਮਰਨ ਕੌਰ ਬਾਦਲ ਨੇ ਕਿਹਾ ਕਿ ਇਹ ਉਨ੍ਹਾਂ ਦਾ ਜਮਹੂਰੀ ਹੱਕ ਹੈ।
ਪਰ ਉਹ ਸਰਦਾਰ ਮਾਨ ਨੂੰ ਸਵਾਲ ਕਰਦੇ ਹਨ ਕਿ ਕੀ ਉਨ੍ਹਾਂ ਨੇ ਲੋਕਾਂ ਨੂੰ ਭੜਕਾਉਣ ਤੋਂ ਇਲਾਵਾ ਹੋਰ ਕੁਝ ਕੀਤਾ ਹੈ ਅਤੇ ਉਹ ਲੋਕਾਂ ਨੂੰ ਅਪੀਲ ਵੀ ਕਰਦੇ ਹਨ ਕਿ ਅਜਿਹੇ ਨੇਤਾਵਾਂ ਤੋਂ ਉਨ੍ਹਾਂ ਦੇ ਕੰਮਾਂ 'ਬਾਰੇ ਸਵਾਲ ਕਰਨ। ਹਰਿਆਣਾ 'ਚ ਜੇਜੇਪੀ ਵੱਲੋਂ ਗਠਜੋੜ ਤੋੜਨ 'ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਡਰਾਮਾ ਹੈ। 5 ਸਾਲ ਸੱਤਾ ਦਾ ਆਨੰਦ ਮਾਣਨ ਤੋਂ ਬਾਅਦ ਅੱਜ ਇਹ ਡਰਾਮਾ ਕਰਾਰ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਹੁਣ ਕੀ ਕਰਨਗੇ ਦੁਸ਼ਯੰਤ ਚੌਟਾਲਾ? ਜੇਜੇਪੀ ਨੇ ਆਪਣਾ ਪੱਖ ਕੀਤਾ ਸਪੱਸ਼ਟ