ਹਰਿਆਣਾ ‘ਚ ਬੀਜੇਪੀ ਦੀ ਅਹਿਮ ਬੈਠਕ, ਕਿਸਾਨ ਅੰਦੋਲਨ ਸਮੇਤ ਇਨ੍ਹਾਂ ਵਿਸ਼ਿਆਂ ‘ਤੇ ਹੋਵੇਗੀ ਚਰਚਾ
ਬੀਜੇਪੀ ਦੀ ਰਾਸ਼ਟਰੀ ਮਹਾਮੰਤਰੀ ਡੀ.ਪੁਰੰਦੇਸ਼ਵਰੀ, ਸੰਗਠਨ ਮਹਾਮੰਤਰੀ ਰਵਿੰਦਰ ਰਾਜੂ ਬੈਠਕ ‘ਚ ਮੌਜੂਦ ਹਨ।ਵਰ

ਰੋਹਤਕ: ਹਰਿਆਣਾ ਬੀਜੇਪੀ ਕੋਰ ਗਰੁਪ ਦੀ ਬੈਠਕ ਸ਼ੁਰੂ ਹੋਈ। ਹਰਿਆਣਾ ਦੇ ਸੂਬਾ ਪ੍ਰਧਾਨ ਓਪੀ ਧਨਖੜ ਦੀ ਅਗਵਾਈ ‘ਚ ਹੋ ਰਹੀ ਬੈਠਕ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਜੁੜੇ।
ਬੀਜੇਪੀ ਦੀ ਰਾਸ਼ਟਰੀ ਮਹਾਮੰਤਰੀ ਡੀ.ਪੁਰੰਦੇਸ਼ਵਰੀ, ਸੰਗਠਨ ਮਹਾਮੰਤਰੀ ਰਵਿੰਦਰ ਰਾਜੂ ਬੈਠਕ ‘ਚ ਮੌਜੂਦ ਹਨ। ਇਸ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਰਾਵ ਇੰਦਰਜੀਤ ਸਿੰਘ, ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਬੈਠਕ ‘ਚ ਮੌਜੂਦ ਹਨ।
ਹਰਿਆਣਾ ਦੇ ਗ੍ਰਹਿ ਸਿਹਤ ਮੰਤਰੀ ਅਨਿਲ ਵਿੱਜ ਵੀ ਇਸ ਬੈਠਕ ‘ਚ ਪਹੁੰਚੇ। ਇਸ ਤੋਂ ਇਲਾਵਾ ਪਾਰਟੀ ਦੇ ਕਈ ਹੋਰ ਲੀਡਰ ਵੀ ਮੌਜੂਦ ਰਹੇ। ਇਸ ਬੈਠਕ ‘ਚ ਸੂਬਾ ਪ੍ਰਦੇਸ਼ ਦੇ ਮੌਜੂਦਾ ਸਿਆਸੀ ਹਾਲਾਤਾਂ ਸਣੇ ਸਰਕਾਰ ਦੀਆਂ ਯੋਜਨਾਵਾਂ, ਹੋਰ ਵਿਸ਼ੇ ਤੇ ਸਰਕਾਰ ਦੇ ਪ੍ਰੋਗਰਾਮਾਂ ‘ਤੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਕੋਰੋਨਾ ਦੇ ਹਾਲਾਤ, ਕਿਸਾਨ ਅੰਦੋਲਨ ਸਮੇਤ ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਗੱਲਬਾਤ ਹੋਵੇਗੀ।
ਕਿਸਾਨ ਅੰਦੋਲਨ ਵੀ ਇਸ ਵੇਲੇ ਅਹਿਮ ਮੁੱਦਾ ਬਣਿਆ ਹੋਇਆ ਹੈ। ਇਸ ਲਈ ਮੀਟਿੰਗ ਚ ਇਹ ਮੁੱਦਾ ਵੀ ਵਿਚਾਰਿਆ ਜਾਵੇਗਾ।
ਇਹ ਵੀ ਪੜ੍ਹੋ: ਖੁਦ ਨੂੰ ਬ੍ਰਾਹਮਣ ਕਹਿ ਫਸ ਗਏ Suresh Raina, ਸੋਸ਼ਲ ਮੀਡੀਆ ਯੂਜ਼ਰਸ ਨੇ ਲਾਈ ਕਲਾਸ
ਇਹ ਵੀ ਪੜ੍ਹੋ: 'ਸਿਲਸਿਲਾ ਸਿਡਨਾਜ਼ ਕਾ' 'ਚ ਨਜ਼ਰ ਆਏਗੀ Shehnaaz-sidharth ਦੀ ਜੋੜੀ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ
ਇਹ ਵੀ ਪੜ੍ਹੋ: Captain vs Sidhu: ਕੈਪਟਨ ਚੁਫੇਰਿਆਂ ਘਿਰੇ, ਹੁਣ ਸਿੱਧੂ ਨੂੰ ਗਲੇ ਲਾਏ ਬਿਨਾ ਨਹੀਂ ਕੋਈ ਚਾਰਾ!
ਇਹ ਵੀ ਪੜ੍ਹੋ: Hina Khan ਦੇ ਪਿਤਾ ਦੀ ਮੌਤ ਨੂੰ ਤਿੰਨ ਮਹੀਨੇ ਪੂਰੇ, ਐਕਟਰਸ ਨੇ ਥ੍ਰੋਬੈਕ ਤਸਵੀਰਾਂ ਸ਼ੇਅਰ ਕਰ ਪਿਤਾ ਨੂੰ ਕੀਤਾ ਯਾਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904






















