(Source: ECI/ABP News/ABP Majha)
ਹਰਿਆਣਾ ਦੀਆਂ ਖਾਪ ਪੰਚਾਇਤਾਂ ਦੀ ਕੰਗਣਾ ਰਣੌਤ ਨੂੰ ਚੇਤਾਵਨੀ
ਖਾਪ ਲੀਡਰ ਨੇ ਉਲਟਾ ਕੰਗਣਾ ਰਾਵਤ 'ਤੇ ਹੀ ਨਿਸ਼ਾਨਾ ਸਾਧਦਿਆਂ ਕਿਹਾ ਕਿ 100-100 ਰੁਪਏ 'ਚ ਬਜ਼ੁਰਗ ਮਾਵਾਂ ਨਹੀਂ ਬਲਕਿ ਨੱਚਣ ਵਾਲੀਆਂ ਆ ਜਾਂਦੀਆਂ ਹਨ।
ਅਖਿਲ ਭਾਰਤੀ ਸਰਵਜਾਤੀ ਪੁਨਿਆ ਖਾਪ ਦੇ ਰਾਸ਼ਟਰੀ ਬੁਲਾਰੇ ਤੇ ਖਾਪ ਲੀਡਰ ਜਿਤੇਂਦਰ ਛਾਤਰ ਨੇ ਜੀਂਦ ਚ ਚੇਤਾਵਨੀ ਦਿੱਤੀ ਕਿ ਕੰਗਣਾ ਰਣੌਤ 'ਚ ਜੇਕਰ ਹਿੰਮਤ ਹੈ ਤਾਂ ਹਰਿਆਣਾ 'ਚ ਵੜ ਕੇ ਦਿਖਾਵੇ ਉਸ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਵੇਗਾ।
ਖਾਪ ਲੀਡਰ ਨੇ ਕਿਹਾ ਪੂਰੇ ਦੇਸ਼ ਦੀਆਂ ਪੰਚਾਇਤਾਂ ਕੰਗਣਾ ਰਾਵਤ ਦੇ ਸ਼ਰਮਨਾਕ ਬਿਆਨ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੀਆਂ ਹਨ ਤੇ ਚੇਤਾਵਨੀ ਦਿੰਦੀਆਂ ਹਨ ਕਿ ਇਹ ਬਿਆਨ ਦੇਣ ਤੋਂ ਬਾਅਦ ਉਨ੍ਹਾਂ 'ਚ ਜੇਕਰ ਹਿੰਮਤ ਹੈ ਤਾਂ ਹਰਿਆਣਾ ਤੇ ਆਸਪਾਸ ਦੇ ਸੂਬਿਆਂ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ 'ਚ ਵੜ ਕੇ ਦਿਖਾਵੇ। ਉਨ੍ਹਾਂ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਵੇਗਾ।
ਖਾਪ ਲੀਡਰ ਨੇ ਉਲਟਾ ਕੰਗਣਾ ਰਾਵਤ 'ਤੇ ਹੀ ਨਿਸ਼ਾਨਾ ਸਾਧਦਿਆਂ ਕਿਹਾ ਕਿ 100-100 ਰੁਪਏ 'ਚ ਬਜ਼ੁਰਗ ਮਾਵਾਂ ਨਹੀਂ ਬਲਕਿ ਨੱਚਣ ਵਾਲੀਆਂ ਆ ਜਾਂਦੀਆਂ ਹਨ। ਖਾਪ ਲੀਡਰਾਂ ਨੇ ਇਹ ਵੀ ਕਿਹਾ ਕਿ ਕੰਗਣਾ ਰਾਵਤ ਦੇ ਖਿਲਾਫ ਜੀਂਦ ਅਤੇ ਹੋਰ ਥਾਵਾਂ 'ਤੇ ਮੁਕੱਦਮੇ ਦਰਜ ਕਰਵਾਏ ਜਾਣਗੇ ਤੇ ਭਵਿੱਖ 'ਚ ਜੋ ਫ਼ਿਲਮ ਆਵੇਗੀ ਉਸ ਦਾ ਵਿਰੋਧ ਕੀਤਾ ਜਾਵੇਗਾ।
Vijay Mallya Assets Seized: ਫਰਾਂਸ 'ਚ ਵਿਜੇ ਮਾਲਿਆ ਦੀ 1.6 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ
ਦਿੱਲੀ ਬਾਰਡਰ 'ਤੇ ਡਟੇ ਕਿਸਾਨਾਂ ਨੇ ਲਿਆ ਵੱਡਾ ਫੈਸਲਾ, ਹੈਰਾਨ ਹੋ ਜਾਵੇਗੀ ਕੇਂਦਰ ਸਰਕਾਰਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ