ਪੜਚੋਲ ਕਰੋ

Nuh Violence: 'ਹਰ ਵਿਅਕਤੀ ਨੂੰ ਸੁਰੱਖਿਆ ਨਾ ਤਾਂ ਪੁਲਿਸ ਦੇ ਸਕਦੀ ਨਾ ਫੌਜ, ਇਸ ਲਈ...', ਨੂਹ ਹਿੰਸਾ 'ਤੇ ਬੋਲੇ ਮਨੋਹਰ ਲਾਲ ਖੱਟਰ

Nuh Violence: ਨੂਹ ਹਿੰਸਾ ਦੇ ਵਿਚਕਾਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਰਕਾਰ ਸਾਰਿਆਂ ਨੂੰ ਸੁਰੱਖਿਆ ਨਹੀਂ ਦੇ ਸਕਦੀ। ਉਨ੍ਹਾਂ ਨੇ ਮੋਨੂ ਮਾਨੇਸਰ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਬਿਆਨ ਦਿੱਤਾ ਹੈ।

Nuh Violence: ਨੂਹ ਹਿੰਸਾ ਦੇ ਵਿਚਕਾਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੁੱਧਵਾਰ (2 ਅਗਸਤ) ਨੂੰ ਕਿਹਾ ਕਿ ਸਰਕਾਰ ਹਰ ਵਿਅਕਤੀ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦੀ। ਇਸ ਦੇ ਲਈ ਸਾਨੂੰ ਮਾਹੌਲ ਠੀਕ ਕਰਨਾ ਹੋਵੇਗਾ। ਹਰ ਵਿਅਕਤੀ ਦੀ ਸੁਰੱਖਿਆ ਨਾ ਤਾਂ ਪੁਲਿਸ ਕਰ ਸਕਦੀ ਹੈ ਅਤੇ ਨਾ ਹੀ ਫੌਜ। ਇਸ ਲਈ ਸਮਾਜਿਕ ਸਦਭਾਵਨਾ ਨੂੰ ਠੀਕ ਕਰਨਾ ਹੋਵੇਗਾ।

ਸੀਐਮ ਮਨੋਹਰ ਲਾਲ ਖੱਟਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਤੁਸੀਂ ਕਿਸੇ ਵੀ ਦੇਸ਼ ਵਿੱਚ ਚਲੇ ਜਾਓ, ਉੱਥੇ ਦੀ ਪੁਲਿਸ ਹਰ ਵਿਅਕਤੀ ਦੀ ਸੁਰੱਖਿਆ ਨਹੀਂ ਕਰ ਸਕਦੀ, ਪਰ ਇਸ ਦੇ ਲਈ ਉਦਾਂ ਦਾ ਮਾਹੌਲ ਬਣਾਉਣਾ ਪੈਂਦਾ ਹੈ।"

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰਾਜ ਵਿੱਚ ਕੇਂਦਰੀ ਬਲਾਂ ਦੀਆਂ 20 ਯੂਨਿਟਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 14 ਨੂਹ ਵਿੱਚ, ਤਿੰਨ ਪਲਵਲ ਵਿੱਚ, ਦੋ ਗੁਰੂਗ੍ਰਾਮ ਵਿੱਚ ਅਤੇ ਇੱਕ ਫਰੀਦਾਬਾਦ ਵਿੱਚ ਤਾਇਨਾਤ ਕੀਤੀ ਗਈ ਹੈ।

ਮੋਨੂੰ ਮੋਨੇਸਰ ‘ਤੇ ਕੀ ਬੋਲੇ ਖੱਟਰ?

ਮੋਨੂੰ ਮਾਨੇਸਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਖੱਟਰ ਨੇ ਕਿਹਾ ਕਿ ਸਾਡੇ ਕੋਲ ਉਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ। ਅਸੀਂ ਰਾਜਸਥਾਨ ਸਰਕਾਰ ਦੀ ਮਦਦ ਕਰ ਰਹੇ ਹਾਂ। ਉਨ੍ਹਾਂ ਕਿਹਾ, ''ਮੋਨੂੰ ਮਾਨੇਸਰ ਵਿਰੁੱਧ ਪਿਛਲਾ ਕੇਸ ਰਾਜਸਥਾਨ ਸਰਕਾਰ ਨੇ ਦਰਜ ਕੀਤਾ ਸੀ। ਮੈਂ ਰਾਜਸਥਾਨ ਸਰਕਾਰ ਨੂੰ ਕਿਹਾ ਹੈ ਕਿ ਤੁਹਾਨੂੰ ਜਿਹੜੀ ਵੀ ਮਦਦ ਦੀ ਲੋੜ ਹੈ, ਅਸੀਂ ਮਦਦ ਕਰਾਂਗੇ। ਅਸੀਂ ਮਦਦ ਕਰਨ ਲਈ ਤਿਆਰ ਹਾਂ। ਰਾਜਸਥਾਨ ਪੁਲਿਸ ਭਾਲ ਕਰ ਰਹੀ ਹੈ। ਇਹ ਕਿੱਥੇ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਰਾਜਸਥਾਨ ਪੁਲਿਸ ਕਾਰਵਾਈ ਕਰਨ ਲਈ ਆਜ਼ਾਦ ਹੈ।

ਦਰਅਸਲ ਮੋਨੂੰ ਮਾਨੇਸਰ ਨੇ ਇੱਕ ਵੀਡੀਓ ਜਾਰੀ ਕਰਕੇ ਨੂਹ ਵਿੱਚ ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਮੋਨੂੰ ਮਾਨੇਸਰ 'ਤੇ ਰਾਜਸਥਾਨ ਪੁਲਿਸ ਨੇ ਨਾਸਿਰ ਅਤੇ ਜੁਨੈਦ ਦੇ ਕਤਲ ਦੇ ਮਾਮਲੇ 'ਚ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ: Ludhiana News: ਸਿੰਗਾਪੁਰ ਤੋਂ ਪਰਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਦੱਸੀ ਸਾਰੀ ਹਕੀਕਤ

ਖੱਟਰ ਨੇ ਕਿਹਾ ਕਿ ਜੋ ਵੀ ਹਿੰਸਾ ਵਿੱਚ ਸ਼ਾਮਲ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੂਹ ਵਿੱਚ ਲੋਕਾਂ ਦੀਆਂ ਜਾਇਦਾਦਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਯੋਜਨਾ ਸ਼ੁਰੂ ਕੀਤੀ ਜਾਵੇਗੀ।

ਖੱਟਰ ਨੇ ਕਿਹਾ, “ਅਸੀਂ ਇੱਕ ਐਕਟ ਪਾਸ ਕੀਤਾ ਹੈ ਜਿਸ ਵਿੱਚ ਇਹ ਵਿਵਸਥਾ ਹੈ ਕਿ ਕਿਸੇ ਵੀ ਨੁਕਸਾਨ ਲਈ ਸਰਕਾਰ ਜਨਤਕ ਸੰਪਤੀ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਜਾਰੀ ਕਰਦੀ ਹੈ, ਪਰ ਜਿੱਥੋਂ ਤੱਕ ਨਿੱਜੀ ਜਾਇਦਾਦ ਦਾ ਸਵਾਲ ਹੈ, ਤਾਂ ਜਿਹੜੇ ਲੋਕਾਂ ਨੇ ਨੁਕਸਾਨ ਪਹੁੰਚਾਇਆ ਹੈ, ਉਹ ਇਸ ਦੇ ਜ਼ਿੰਮੇਵਾਰ ਹਨ। ਇਸ ਕਰਕੇ ਅਸੀਂ ਜਨਤਕ ਸੰਪੱਤੀ ਦੇ ਨੁਕਸਾਨ ਲਈ ਵਿਵਸਥਾ ਕਰਾਂਗੇ ਅਤੇ ਨਿੱਜੀ ਜਾਇਦਾਦ ਲਈ ਅਸੀਂ ਉਨ੍ਹਾਂ ਤੋਂ ਮੁਆਵਜ਼ਾ ਵਸੂਲਣ ਦੀ ਮੰਗ ਕਰਾਂਗੇ ਜੋ ਇਸ ਦੇ ਲਈ ਜ਼ਿੰਮੇਵਾਰ ਹਨ।

ਨੂਹ ਹਿੰਸਾ ਵਿੱਚ 6 ਲੋਕਾਂ ਦੀ ਹੋਈ ਮੌਤ

ਖੱਟਰ ਨੇ ਬੁੱਧਵਾਰ ਨੂੰ ਕਿਹਾ ਕਿ ਸੂਬੇ 'ਚ ਫਿਰਕੂ ਹਿੰਸਾ 'ਚ ਦੋ ਹੋਮਗਾਰਡਾਂ ਸਮੇਤ 6 ਲੋਕ ਮਾਰੇ ਗਏ ਹਨ ਅਤੇ ਇਨ੍ਹਾਂ ਮਾਮਲਿਆਂ 'ਚ 116 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੂਹ 'ਚ ਝੜਪਾਂ ਤੋਂ ਬਾਅਦ ਹੋਰ ਥਾਵਾਂ 'ਤੇ ਹਿੰਸਾ ਦੀਆਂ ਘਟਨਾਵਾਂ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਸਥਿਤੀ ਹੁਣ ਨਾਰਮਲ ਹੈ।

ਇਹ ਵੀ ਪੜ੍ਹੋ: Ludhiana news: 25000 ਲਾਭਪਾਤਰੀਆਂ ਨੂੰ ਘਰਾਂ ਦਾ ਤੋਹਫਾ, ਸੀਐਮ ਮਾਨ ਨੇ 101 ਕਰੋੜ ਦੇ ਚੈੱਕ ਸੌਂਪੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Crude Oil: ਅਮਰੀਕਾ 'ਚ ਕੱਚੇ ਤੇਲ ਨੂੰ ਲੈ ਕੇ ਮੱਚੀ ਹਲਚਲ! ਜਾਣੋ ਕਿਉਂ ਭਾਰਤ 'ਚ ਤੇਲ ਸਸਤਾ ਹੋਣ ਦੀ ਵੱਧੀ ਉਮੀਦ?

ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?

ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ

Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?

ABP Premium

ਵੀਡੀਓਜ਼

ਕਿਸਾਨਾਂ ਨੂੰ Free ਦਵਾਈਆਂ ਦੀ ਸੇਵਾ ਦੇਣ ਵਾਲਾ ਨੋਜਵਾਨ ਸਰਕਾਰਾਂ 'ਤੇ ਹੋ ਗਿਆ ਤੱਤਾ'ਸਿਰ 'ਤੇ ਕਫ਼ਨ ਬੰਨ੍ਹ ਕੇ ਆਏ ਹਾਂ, ਆਖਰੀ ਸਾਹ ਤੱਕ ਮਰਨ ਵਰਤ ਜਾਰੀ ਰੱਖਾਂਗਾਂ'ਜਗਜੀਤ ਡੱਲੇਵਾਲ ਨੂੰ DMC ਮਿਲਣ ਪਹੁੰਚੇ ਕਿਸਾਨ, ਹੋ ਗਿਆ ਹੰਗਾਮਾPeel regional police arrested Punjabi boy related to Rape case| ਕੈਨੇਡਾ 'ਚ ਪੰਜਾਬੀ ਨੌਜਵਾਨ ਗ੍ਰਿਫਤਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Crude Oil: ਅਮਰੀਕਾ 'ਚ ਕੱਚੇ ਤੇਲ ਨੂੰ ਲੈ ਕੇ ਮੱਚੀ ਹਲਚਲ! ਜਾਣੋ ਕਿਉਂ ਭਾਰਤ 'ਚ ਤੇਲ ਸਸਤਾ ਹੋਣ ਦੀ ਵੱਧੀ ਉਮੀਦ?
Crude Oil: ਅਮਰੀਕਾ 'ਚ ਕੱਚੇ ਤੇਲ ਨੂੰ ਲੈ ਕੇ ਮੱਚੀ ਹਲਚਲ! ਜਾਣੋ ਕਿਉਂ ਭਾਰਤ 'ਚ ਤੇਲ ਸਸਤਾ ਹੋਣ ਦੀ ਵੱਧੀ ਉਮੀਦ?
ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ
ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ
Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?
Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?
ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?

Punjab News: ਪੰਜਾਬੀਆਂ ਲਈ ਖੁਸ਼ਖਬਰੀ! ਪਹਿਲੀ ਦਸੰਬਰ ਤੋਂ ਬਗੈਰ NOC ਹੋਣਗੀਆਂ ਰਜਿਸਟਰੀਆਂ

ਪ੍ਰਿਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਬੇਟਾ ਰੇਹਾਨ ਅਤੇ ਧੀ ਮਿਰਾਇਆ ਵਾਡਰਾ ਵੀ ਰਹੇ ਮੌਜੂਦ

ਕੈਨੇਡਾ 'ਚ ਰੇ*ਪ ਦੇ ਦੋਸ਼ 'ਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ, 3 ਔਰਤਾਂ ਨੂੰ ਬਣਾਇਆ ਆਪਣੀ ਹਵਸ਼ ਦਾ ਸ਼ਿਕਾਰ, ਇਦਾਂ ਦਿੰਦਾ ਸੀ ਵਾਰਦਾਤ ਨੂੰ ਅੰਜਾਮ

Embed widget