Monu Manesar Detained: ਆਖਰ ਪੁਲਿਸ ਦੇ ਅੜਿੱਕੇ ਆਇਆ ਮੋਨੂੰ ਮਾਨੇਸਰ! ਨਾਸਿਰ-ਜੁਨੈਦ ਕਤਲ ਮਗਰੋਂ ਐਲਾਨਿਆ ਗਿਆ ਸੀ ਭਗੌੜਾ
Monu Manesar Detained: ਮਾਨੇਸਰ ਨੂੰ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਪੁਲਿਸ ਵੀ ਹਰਿਆਣਾ ਪੁਲਿਸ ਦੇ ਸੰਪਰਕ ਵਿੱਚ ਹੈ।
Monu Manesar News: ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ ਮੋਨੂੰ ਮਾਨੇਸਰ ਨੂੰ ਹਿਰਾਸਤ ਵਿੱਚ ਲਿਆ ਹੈ। ਮੋਨੂੰ ਮਾਨੇਸਰ ਨੂੰ ਬੋਲੈਰੋ ਤੇ ਕ੍ਰੇਟਾ 'ਚ ਆਏ ਪੁਲਿਸ ਕਰਮਚਾਰੀਆਂ ਨੇ ਹਿਰਾਸਤ 'ਚ ਲਿਆ ਹੈ। ਮੋਨੂੰ ਮਾਨੇਸਰ ਨੂੰ ਉਦੋਂ ਹਿਰਾਸਤ ਵਿੱਚ ਲਿਆ ਗਿਆ ਜਦੋਂ ਉਹ ਬਾਜ਼ਾਰ ਤੋਂ ਬਾਹਰ ਜਾ ਰਿਹਾ ਸੀ। ਮਾਨੇਸਰ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਪੁਲਿਸ ਵੀ ਹਰਿਆਣਾ ਪੁਲਿਸ ਦੇ ਸੰਪਰਕ ਵਿੱਚ ਹੈ। ਮੋਨੂੰ ਮਾਨੇਸਰ ਨੂੰ ਹਰਿਆਣਾ ਪੁਲਿਸ ਦੇ ਸੀਆਈਏ ਸਟਾਫ਼ ਨੇ ਫੜਿਆ ਹੈ। ਮੋਨੂੰ ਮਾਨੇਸਰ ਨੂੰ ਕ੍ਰਾਈਮ ਇਨਵੈਸਟੀਗੇਟਿਵ ਏਜੰਸੀ ਨੇ ਹਿਰਾਸਤ 'ਚ ਲੈ ਲਿਆ ਹੈ। ਮੋਨੂੰ ਮਾਨੇਸਰ 'ਤੇ ਹਰਿਆਣਾ 'ਚ ਵੀ ਮਾਮਲਾ ਦਰਜ ਹੈ। ਉਸ ਖਿਲਾਫ ਫਰਵਰੀ 2023 ਦੇ ਇੱਕ ਮਾਮਲੇ ਵਿੱਚ ਵੀ ਕੇਸ ਦਰਜ ਕੀਤਾ ਗਿਆ ਹੈ।
ਨਾਸਿਰ-ਜੁਨੈਦ ਕਤਲ ਕਾਂਡ ਤੋਂ ਬਾਅਦ ਮੋਨੂੰ ਫਰਾਰ ਸੀ ਮਾਨੇਸਰ
ਦੱਸ ਦਈਏ ਕਿ 16 ਫਰਵਰੀ ਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿੱਚ ਰਾਜਸਥਾਨ ਦੇ ਦੋ ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਸਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਲਾਸ਼ਾਂ ਰਾਜਸਥਾਨ ਦੇ ਗੋਪਾਲਗੜ੍ਹ ਘਾਟਮਿਕਾ ਪਿੰਡ ਦੇ ਰਹਿਣ ਵਾਲੇ ਜੁਨੈਦ ਤੇ ਨਾਸਿਰ ਦੀਆਂ ਸਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਹਰਿਆਣਾ ਦੇ ਕੁਝ ਗਊ ਰੱਖਿਅਕਾਂ ਨੇ ਮਿਲ ਕੇ ਜੁਨੈਦ ਤੇ ਨਾਸਿਰ ਨੂੰ ਅਗਵਾ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਭਿਵਾਨੀ ਦੇ ਲੋਹਾਰੂ ਵਿੱਚ ਇੱਕ ਬੋਲੈਰੋ ਵਿੱਚੋਂ ਮਿਲੀਆਂ ਸੀ। ਇਸ ਮਾਮਲੇ 'ਚ ਕਈ ਗਊ ਰੱਖਿਅਕਾਂ ਦੇ ਨਾਂ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ ਇੱਕ ਮੋਨੂੰ ਮਾਨੇਸਰ ਦਾ ਨਾਂ ਸੀ। ਹਾਲਾਂਕਿ ਮੋਨੂੰ ਮਾਨੇਸਰ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ।
ਮੋਨੂੰ ਮਾਨੇਸਰ ਦਾ ਨਾਂ ਚਾਰਜਸ਼ੀਟ 'ਚ ਸ਼ਾਮਲ
ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਰਿਸ਼ਤੇਦਾਰਾਂ ਦੀ ਤਰਫੋਂ ਮੋਨੂੰ ਸਮੇਤ 5 ਲੋਕਾਂ ਖਿਲਾਫ ਅਗਵਾ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਰਾਜਸਥਾਨ ਪੁਲਿਸ ਵੱਲੋਂ 8 ਦੋਸ਼ੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ ਜਿਸ ਵਿੱਚ ਮੋਨੂੰ ਮਾਨੇਸਰ ਦਾ ਨਾਮ ਨਹੀਂ ਸੀ ਪਰ ਕਾਫੀ ਜਾਂਚ ਤੋਂ ਬਾਅਦ ਪੁਲਿਸ ਨੇ 6 ਜੂਨ ਨੂੰ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਮੋਨੂੰ ਮਾਨੇਸਰ ਦਾ ਨਾਮ ਵੀ ਸ਼ਾਮਲ ਕਰ ਲਿਆ ਸੀ। ਇਸ ਤੋਂ ਬਾਅਦ ਰਾਜਸਥਾਨ ਪੁਲਿਸ ਦੇ ਪਰਚਿਆਂ ਵਿੱਚ ਮੋਨੂੰ ਮਾਨੇਸਰ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਉਦੋਂ ਤੋਂ ਹੀ ਪੁਲਿਸ ਮੋਨੂੰ ਮਾਨੇਸਰ ਦੀ ਭਾਲ ਵਿੱਚ ਲੱਗੀ ਹੋਈ ਸੀ।