(Source: ECI/ABP News/ABP Majha)
Haryana Govt No Confidence Motion: ਖੱਟੜ ਸਰਕਾਰ ਦੀ ਜਿੱਤ, ਕਾਂਗਰਸ ਨਹੀਂ ਸੁੱਟ ਸਕੀ ਸਰਕਾਰ
Haryana Govt No Confidence Motion: ਹਰਿਆਣਾ ਦੀ ਖੱਟੜ ਸਰਕਾਰ ਨੂੰ ਸੁੱਟਣ ਲਈ ਅੱਜ ਕਾਂਗਰਸ ਵਲੋਂ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ ਸੀ।ਜਿਸ ਤੇ ਚਰਚਾ ਮਗਰੋਂ ਵੋਟਿੰਗ ਹੋਈ। ਇਸ ਮਤੇ ਦੇ ਹੱਕ ਵਿੱਚ 32 ਵਿਧਾਇਕਾਂ ਨੇ ਵੋਟ ਪਾਈ ਜਦਕਿ 55 ਨੇ ਬੇਭਰੋਸਗੀ ਮਤੇ ਦੇ ਖਿਲਾਫ ਵੋਟ ਪਾਈ।
ਚੰਡੀਗੜ੍ਹ: ਹਰਿਆਣਾ ਦੀ ਖੱਟੜ ਸਰਕਾਰ ਨੂੰ ਸੁੱਟਣ ਲਈ ਅੱਜ ਕਾਂਗਰਸ ਵਲੋਂ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ ਸੀ।ਜਿਸ ਤੇ ਚਰਚਾ ਮਗਰੋਂ ਵੋਟਿੰਗ ਹੋਈ। ਇਸ ਮਤੇ ਦੇ ਹੱਕ ਵਿੱਚ 32 ਵਿਧਾਇਕਾਂ ਨੇ ਵੋਟ ਪਾਈ ਜਦਕਿ 55 ਨੇ ਬੇਭਰੋਸਗੀ ਮਤੇ ਦੇ ਖਿਲਾਫ ਵੋਟ ਪਾਈ।
No confidence motion against Haryana government defeated in the Assembly. pic.twitter.com/mVCApJL7s0
— ANI (@ANI) March 10, 2021
ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਖਿਲਾਫ ਬੇਭਰੋਸਗੀ ਮਤਾ ਪੇਸ਼ ਕਰਨ ਦੀ ਇਜਾਜ਼ਤ ਕਾਂਗਰਸ ਨੂੰ ਮਿਲੀ ਸੀ। ਸਪੀਕਰ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਕਾਂਗਰਸ ਦੇ ਸੀਨੀਅਰ ਲੀਡਰ ਭੁਪਿੰਦਰ ਸਿੰਘ ਹੁੱਡਾ ਨੇ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਸਪੀਕਰ ਨੇ ਦੋ ਘੰਟਿਆਂ ਦੀ ਬਹਿਸ ਦਾ ਸਮਾਂ ਦਿੱਤਾ ਸੀ। ਇਸ ਮਗਰੋਂ ਵੋਟਿੰਗ ਕਰਵਾਈ ਗਈ।ਦੱਸ ਦਈਏ ਕਿ ਕਿਸਾਨ ਅੰਦੋਲਨ ਕਰਕੇ ਹਰਿਆਣਾ ਸਰਕਾਰ ਲਈ ਪ੍ਰੀਖਿਆ ਦੀ ਘੜੀ ਸੀ। ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ ਪਰ ਫਿਲਹਾਲ 88 ਵਿਧਾਇਕ ਹਨ। ਇਸ ਵੇਲੇ ਬੀਜੇਪੀ ਕੋਲ 40 ਸੀਟਾਂ, ਜੇਜੇਪੀ ਕੋਲ 10 ਸੀਟਾਂ ਤੇ ਕਾਂਗਰਸ ਕੋਲ 30 ਸੀਟਾਂ ਹਨ। 7 ਅਜ਼ਾਦ ਉਮੀਦਵਾਰਾਂ 'ਚੋਂ 5 ਦੀ ਬੀਜੇਪੀ ਹਮਾਇਤੀ ਹਨ। ਹਰਿਆਣਾ ਲੋਕ ਹਿੱਤ ਪਾਰਟੀ ਦੀ ਵੀ ਸਰਕਾਰ ਨੂੰ ਹਮਾਇਤ ਹੈ।