ਸਰਕਾਰ ਤੋਂ ਔਖੇ ਹੋਏ ਖਿਡਾਰੀ, ਕਰੋੜਾਂ ਦੀ ਇਨਾਮੀ ਰਾਸ਼ੀ 'ਤੇ ਛਿੜਿਆ ਵਿਵਾਦ
ਮਨੋਜ ਨੇ ਇਹ ਵੀ ਕਿਹਾ ਕਿ ਜੇਕਰ ਲੀਡਰ ਆਪਣੀਆਂ ਰੈਲੀਆਂ ਵਿੱਚ ਖਰਚਣ ਵਾਲਾ ਪੈਸਾ ਖਿਡਾਰੀਆਂ, ਕਿਸਾਨਾਂ ਤੇ ਫ਼ੌਜੀਆਂ ਨੂੰ ਦੇਣ ਤਾਂ ਇਹ ਦੇਸ਼ ਪਹਿਲੇ ਨੰਬਰ 'ਤੇ ਆ ਸਕਦਾ ਹੈ।
ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬਾਕਸਰ ਮਨੋਜ ਨੇ ਕਿਹਾ ਕਿ ਹਰਿਆਣਾ ਸਰਕਾਰ ਤੇ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਧੱਕਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮੰਤਰੀ ਜਾਂ ਲੀਡਰ ਦਾ ਬੱਚਾ ਕੁਸ਼ਤੀ ਜਾਂ ਬਾਕਸਿੰਗ ਵਿੱਚ ਨਹੀਂ, ਕਿਉਂਕਿ ਉਹ ਖੇਡ ਨਹੀਂ ਸਕਦੇ। ਅਸੀਂ ਖੇਡਦੇ ਹਾਂ ਤਾਂ ਸਾਡੇ ਪੈਸੇ ਕੱਟਦੇ ਹਨ।खेल मंत्री श्री @anilvijminister जी खिलाड़ियों की प्राइज़मनी में कटोती करना बहुत ही दुर्भाग्यपूर्ण है.प्राइज़मनी में कटोती करने का कारण खिलाड़ियों को बताओ खिलाड़ी हरियाणा व देश का मान बढ़ाते हैं.उनका मनोबल बड़ाओ जिसे वो आने वाले अलिम्पिक देश के लिए ज़्यादा से ज़्यादा पदक जीत सके।
— Yogeshwar Dutt (@DuttYogi) June 26, 2019
ਉਨ੍ਹਾਂ ਕਿਹਾ ਕਿ ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਨੂੰ ਪੈਸੇ ਮਿਲਦੇ ਹਨ, ਪਰ ਉਹ ਹੀ ਕੱਟ ਲੈਣਾ ਕਿੱਥੋਂ ਦਾ ਇਨਸਾਫ ਹੈ। ਮਨੋਜ ਨੇ ਇਹ ਵੀ ਕਿਹਾ ਕਿ ਜੇਕਰ ਲੀਡਰ ਆਪਣੀਆਂ ਰੈਲੀਆਂ ਵਿੱਚ ਖਰਚਣ ਵਾਲਾ ਪੈਸਾ ਖਿਡਾਰੀਆਂ, ਕਿਸਾਨਾਂ ਤੇ ਫ਼ੌਜੀਆਂ ਨੂੰ ਦੇਣ ਤਾਂ ਇਹ ਦੇਸ਼ ਪਹਿਲੇ ਨੰਬਰ 'ਤੇ ਆ ਸਕਦਾ ਹੈ।जब खिलाड़ीयो को आप पुरस्कार का वायदे करते है तब ऊन खिलाड़ीयो को आप ने पैसे का लालच नहीं बल्कि खिलाड़ियों का साथ देने का वायदा करते हैं । अगर आप अपने किये वायदे को पूरा नहीं कर सकते तो फिर भविष्य मे कोई भी खिलाड़ी आप से किस बात की उम्मीद रखें!@anilvijminister @mlkhattar pic.twitter.com/CxX7JK9Ez1
— Bajrang Punia 🇮🇳 (@BajrangPunia) June 26, 2019
ਇਸ ਬਾਰੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਇੱਕੋ ਦਿਨ ਸਾਰੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਜਾਣਾ ਸੰਭਵ ਨਹੀਂ, ਪਰ ਉਨ੍ਹਾਂ ਦੀ ਸਰਕਾਰ ਹੌਲੀ-ਹੌਲੀ ਕਰ ਰਹੀ ਹੈ। ਉਨ੍ਹਾਂ ਮੰਨਿਆ ਕਿ ਕੁਝ ਖਿਡਾਰੀਆਂ ਨੂੰ ਸਨਮਾਨਤ ਕਰਨ ਵਿੱਚ ਦੇਰੀ ਹੋ ਗਈ ਹੈ। ਮੰਤਰੀ ਨੇ ਇਨਾਮੀ ਰਾਸ਼ੀ ਵਿੱਚ ਕਟੌਤੀ ਬਾਰੇ ਕਿਹਾ ਕਿ ਵਿਭਾਗ ਖਿਡਾਰੀਆਂ ਨੂੰ ਪੱਤਰ ਦੇ ਰੂਪ ਵਿੱਚ ਇਨਾਮ ਦਾ ਬਿਓਰਾ ਵੀ ਸੌਂਪਦਾ ਹੈ, ਜੇਕਰ ਉਨ੍ਹਾਂ ਨੂੰ ਇਨਾਮੀ ਰਾਸ਼ੀ ਵਿੱਚ ਕੋਈ ਫਰਕ ਜਾਪਦਾ ਹੈ ਤਾਂ ਉਹ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ।हरियाणा के युवाओं ने देश को कइ बेहतरीन मेडल दिए है।भले ही एक छोटा सा राज्य है हरियाणा,पर यहां के खिलाड़ियों ने पूरे देश को कइ बार गर्वित किया है।उनको मिलने वाली राशि में कटौती करके उनके मनोबल को न तोड़ा जाए।मेरी हरियाणा सरकार से विनती है कि इस निर्णय पर दोबारा विचार करे@mlkhattar
— Bajrang Punia 🇮🇳 (@BajrangPunia) June 25, 2019