ਹਾਥਰਸ ਗੈਂਗਰੇਪ ਕੇਸ: ਸੋਨੀਆਂ ਗਾਂਧੀ ਦੇ ਯੋਗੀ ਸਰਕਾਰ 'ਤੇ ਤਨਜ
ਸੋਨੀਆ ਗਾਂਧੀ ਨੇ ਕਿਹਾ, 'ਅੱਜ ਦੇਸ਼ ਦੇ ਕਰੋੜਾਂ ਲੋਕ ਦੁੱਖ ਅਤੇ ਗੁੱਸੇ 'ਚ ਹਨ। ਹਾਥਰਸ ਦੀ ਮਾਸੂਮ ਬੱਚੀ ਦੇ ਨਾਲ ਜੋ ਹੈਵਾਨੀਅਤ ਕੀਤੀ ਗਈ ਉਹ ਸਾਡੇ ਸਮਾਜ 'ਤੇ ਇਕ ਕਲੰਕ ਹੈ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਗੈਂਗਰੇਪ ਪੀੜਤਾ ਦੀ ਮੌਤ ਤੋਂ ਬਾਅਦ ਯੋਗੀ ਸਰਕਾਰ ਸਵਾਲਾਂ ਦੇ ਘੇਰੇ 'ਚ ਹੈ। ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਵੀਡੀਓ ਜਾਰੀ ਕਰਕੇ ਯੂਪੀ ਸਰਕਾਰ 'ਤੇ ਸ਼ਬਦੀ ਤੀਰ ਕੱਸੇ ਹਨ। ਉਨ੍ਹਾਂ ਕਿਹਾ ਬੱਚੀ ਦੀ ਲਾਸ਼ ਪਰਿਵਾਰ ਨੂੰ ਨਾ ਸੌਂਪਣਾ ਪਾਪ ਹੈ।
ਸੋਨੀਆ ਗਾਂਧੀ ਨੇ ਕਿਹਾ, 'ਅੱਜ ਦੇਸ਼ ਦੇ ਕਰੋੜਾਂ ਲੋਕ ਦੁੱਖ ਅਤੇ ਗੁੱਸੇ 'ਚ ਹਨ। ਹਾਥਰਸ ਦੀ ਮਾਸੂਮ ਬੱਚੀ ਦੇ ਨਾਲ ਜੋ ਹੈਵਾਨੀਅਤ ਕੀਤੀ ਗਈ ਉਹ ਸਾਡੇ ਸਮਾਜ 'ਤੇ ਇਕ ਕਲੰਕ ਹੈ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਲੜਕੀ ਹੋਣਾ ਗੁਨਾਹ ਹੈ। ਕੀ ਗਰੀਬ ਦੀ ਲੜਕੀ ਹੋਣਾ ਅਪਰਾਧ ਹੈ? ਯੂਪੀ ਸਰਕਾਰ ਕੀ ਕਰ ਰਹੀ ਸੀ। ਹਫਤਿਆਂ ਤਕ ਪੀੜਤ ਪਰਿਵਾਰ ਦੀ ਨਿਆਂ ਦੀ ਮੰਗ ਨੂੰ ਸੁਣਿਆ ਨਹੀਂ ਗਿਆ। ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।'
ਗਰਮੀ 'ਚ ਕਿਤੇ ਬਾਹਰ ਘੁੰਮਣ ਜਾਣਾ ਹੈ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖਿਆਲ, ਯਾਤਰਾ ਰਹੇਗੀ ਮਜ਼ੇਦਾਰ
ਉਨ੍ਹਾਂ ਕਿਹਾ 'ਸਮੇਂ 'ਤੇ ਸਹੀ ਇਲਾਜ ਬੱਚੀ ਨੂੰ ਨਹੀਂ ਦਿੱਤਾ ਗਿਆ। ਅੱਜ ਇਕ ਬੇਟੀ ਸਾਡੇ ਵਿਚੋਂ ਚਲੇ ਗਈ। ਹਾਥਰਸ ਦੀ ਨਿਰਭਯਾ ਦੀ ਮੌਤ ਨਹੀਂ ਹੋਈ। ਉਸ ਨੂੰ ਇਕ ਬੇਰਹਿਮ ਸਰਕਾਰ, ਪ੍ਰਸ਼ਾਸਨ ਵੱਲੋਂ ਮਾਰਿਆ ਗਿਆ ਹੈ। ਜਦੋਂ ਜਿਉਂਦੀ ਸੀ ਤਾਂ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਮੌਤ ਤੋਂ ਬਾਅਦ ਉਸ ਨੂੰ ਆਪਣੇ ਘਰ ਦੀ ਮਿੱਟੀ ਵੀ ਨਸੀਬ ਨਹੀਂ ਹੋਈ। ਉਸ ਦੇ ਪਰਿਵਾਰ ਨੂੰ ਸੌਂਪਿਆ ਨਹੀਂ ਗਿਆ। ਇਹ ਘੋਰ ਪਾਪ ਹੈ।'
ਅਨਲੌਕ-5: ਸਿਨੇਮਾ ਘਰਾਂ 'ਚ ਮੁੜ ਲੱਗਣਗੀਆਂ ਰੌਣਕਾਂ, ਇਸ ਤਾਰੀਖ ਤੋਂ ਖੋਲ੍ਹਣ ਦਾ ਐਲਾਨ
ਸੋਨੀਆ ਗਾਂਧੀ ਨੇ ਕਿਹਾ 'ਜ਼ਬਰਦਸਤੀ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ। ਮਰਨ ਤੋਂ ਬਾਅਦ ਵੀ ਇਨਸਾਨ ਦੀ ਗਰਿਮਾ ਹੁੰਦੀ ਹੈ। ਸਾਡਾ ਹਿੰਦੂ ਧਰਮ ਵੀ ਇਹੀ ਕਹਿੰਦਾ ਹੈ। ਪਰ ਉਸ ਬੱਚੀ ਨੂੰ ਅਨਾਥਾਂ ਦੀ ਤਰ੍ਹਾਂ ਪੁਲਿਸ ਦੀ ਤਾਕਤ ਨਾਲ ਸਾੜ ਦਿੱਤਾ ਗਿਆ। ਇਹ ਕਿਹੋ ਜਿਹਾ ਨਿਆਂ ਹਾਂ'?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ