ਪੜਚੋਲ ਕਰੋ

Haryana News: ਹੱਥਨੀਕੁੰਡ ਖੇਤਰ ਬਣੇਗਾ ਸੈਰ-ਸਪਾਟਾ ਦਾ ਨਵਾਂ ਕੇਂਦਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੈਰ-ਸਪਾਟਾ ਦੇ ਖੇਤਰ ਵਿਚ ਹਰਿਆਣਾ ਅੱਗੇ ਵੱਧ ਰਿਹਾ ਹੈ। ਟੂਰੀਜਮ ਇਕ ਅਜਿਹਾ ਖੇਤਰ ਹੈ ਜਿਸ ਨੂੰ ਪੂਰੀ ਦੁਨੀਆ ਦੇ ਲੋਕ ਸਰਚ ਕਰ ਕੇ ਘੁੰਮਣ ਆਉਂਦੇ ਹਨ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੈਰ-ਸਪਾਟਾ ਦੇ ਖੇਤਰ ਵਿਚ ਹਰਿਆਣਾ ਅੱਗੇ ਵੱਧ ਰਿਹਾ ਹੈ। ਟੂਰੀਜਮ ਇਕ ਅਜਿਹਾ ਖੇਤਰ ਹੈ ਜਿਸ ਨੂੰ ਪੂਰੀ ਦੁਨੀਆ ਦੇ ਲੋਕ ਸਰਚ ਕਰ ਕੇ ਘੁੰਮਣ ਆਉਂਦੇ ਹਨ। ਜਿੱਥੇ-ਜਿੱਥੇ ਟੂਰੀਜਮ ਵਧਿਆ ਹੈ ਉੱਥੇ ਦੇ ਇਲਾਕੇ ਦੀ ਪ੍ਰਗਤੀ ਹੋਈ ਹੈ। ਲੋਕਾਂ ਦੇ ਲਈ ਰੁਜਗਾਰ ਦੇ ਮੌਕੇ ਵੀ ਵਧੇ ਹਨ। ਹਰਿਆਣਾ ਵਿਚ ਵੀ ਸੈਰ-ਸਪਾਟਾ ਦੇ ਨਾਤੇ ਲੋਕਾਂ ਦਾ ਰੁਝਾਨ ਵਧੇ, ਇਸ ਦੇ ਲਈ ਅੱਜ ਹੱਥਨੀ ਕੁੰਡ ਬੈਰਾਜ 'ਤੇ ਵਾਟਰ ਰਾਈਡਿੰਗ ਤੇ ਯਮੁਨਾ ਵਿਚ ਬੋਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਹੱਥਨੀ ਕੁੰਡ ਬੈਰਾਜ 'ਤੇ ਪਾਰਕ ਬਣਾਇਆ ਜਾ ਰਿਹਾ ਹੈ। ਇਸ ਪਾਰਕ ਦਾ ਨਾਂਅ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਨਾਂਅ 'ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਅਤੇ ਨੁੰਹ ਜਿਲ੍ਹਿਆਂ ਦੇ ਖੇਤਰ ਵਿਚ ਕਰੀਬ 10 ਹਜਾਰ ਏਕੜ ਵਿਚ ਜੰਗਲ ਸਫਾਰੀ ਪ੍ਰੋਜੈਕਟ ਬਣਾਇਆ ਜਾਵੇਗਾ। ਇਸ ਦੀ ਜਲਦੀ ਸ਼ੁਰੂਆਤ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਸੈਰ-ਸਪਾਟਾ ਦੇ ਖੇਤਰ ਵਿਚ ਬਹੁਤ ਸੰਭਾਵਨਾਵਾਂ ਹਨ। ਅੱਜ ਦੇ ਯੁਵਾ ਦਾ ਏਡਵੇਂਚਰ ਖੇਡਾਂ ਦੇ ਵੱਲ ਰੁਝਾਨ ਵੱਧ ਹੈ। ਸੈਰ-ਸਪਾਟਾ ਦੇ ਨਾਤੇ ਹਰਿਆਣਾ ਵਿਚ ਬਹੁਤ ਸਾਰੇ ਖੇਤਰਾਂ ਵਿਚ ਅਜਿਹੀ ਗਤੀਵਿਧੀਆਂ ਨੂੰ ਵਧਾਇਆ ਜਾ ਸਕਦਾ ਹੈ। ਸੈਰ-ਸਪਾਟਾ ਦੇ ਨਾਤੇ ਕਲੋਬਰ ਤੋਂ ਕਾਲਕਾ ਤਕ ਪਹਾੜੀ ਦੇ ਹੇਠਾਂ-ਹੇਠਾਂ ਬਹੁਤ ਸਾਰੀ ਸੰਭਾਵਨਾਵਾਂ ਹਨ, ਜਿਵੇਂ ਕਿ ਪੈਦਲ ਟ੍ਰੈਕਿੰਗ, ਸਾਈਕਲ ਟ੍ਰੈਕਿੰਗ ਤੇ ਮੋਟਰਸਾਈਕਲ ਆਦਿ ਰਾਹੀਂ ਵੱਖ-ਵੱਖ ਸਥਾਨਾਂ ਜਿਵੇਂ ਆਦਿ ਬਦਰੀ, ਲੋਹਗੜ੍ਹ, ਤਿਰਲੋਕਪੁਰ ਦੇਵੀ ਦਾ ਮੰਦਿਰ ਦਾ ਦੌਰਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਮਨੋਰੰਜਨ ਦੇ ਸਥਾਨ ਵੀ ਪਹਾੜੀ ਦੇ ਨਾਲ ਪੈਂਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਤਾਜੇ ਵਾਲਾ ਹੈਡ ਪਹਿਲਾਂ ਛੋਟਾ ਸੀ। ਉਸ ਦੇ ਬਾਅਦ ਹੱਥਨੀ ਕੁੰਡ ਬੈਰਾਜ ਬਣਾਇਆ ਗਿਆ, ਪਰ ਪਾਣੀ ਦੀ ਅਧਿਕਤਾ ਦੇ ਕਾਰਨ ਕਲੇਸਰ ਵਿਚ 50 ਮੀਟਰ ਉੱਚਾ ਡੈਮ ਬਣਾਇਆ ਜਾਵੇਗਾ। ਇਸ ਡੈਮ ਨਾਲ ਹਰਿਆਣਾ , ਹਿਮਾਚਲ, ਉਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ। ਇਹ ਪ੍ਰੋਜੈਕਟ 4 ਸੂਬਿਆਂ ਦਾ ਮਿਲਣ ਬਿੰਦੂ ਹੈ। ਇੱਥੇ ਸੈਰ-ਸਪਾਟਾ ਦੀ ਸੰਭਾਵਨਾ ਹੋਵੇਗੀ ਅਤੇ ਚਾਰੋਂ ਸੂਬਿਆਂ ਵਿਚ ਪਾਣੀ ਦੀ ਜਰੂਰਤ ਨੂੰ ਪੂਰਾ ਕੀਤਾ ਜਾ ਸਕਦਾ ਹੈ। ਅਸੀਂ ਇਸ ਦੇ ਰਾਹੀਂ ਬਿਜਲੀ ਵੀ ਬਣਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜਸਤਾਨ , ਦਿੱਲੀ ਨੂੰ ਵੀ ਇਸ ਦਾ ਲਾਭ ਮਿਲ ਸਕੇਗਾ।

ਸੈਰ-ਸਪਾਟਾ ਮੰਤਰੀ ਕੰਵਰ ਪਾਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸੈਰ-ਸਪਾਟਾ ਦੇ ਹਿਸਾਬ ਨਾਲ ਹੱਥਨੀ ਕੁੰਡ ਖੇਤਰ ਬਹੁਤ ਹੀ ਸੁੰਦਰ ਸਥਾਨ ਹੈ, ਕੁਦਰਤੀ ਦ੍ਰਿਸ਼ਟੀ ਨਾਲ ਲੋਕ ਇੱਥੇ ਆਉਂਦੇ ਹਨ। ਮੁੱਖ ਮੰਤਰੀ ਮਨੋਹਰ ਲਾਲ ਦੇ ਮਾਰਗਦਰਸ਼ਨ ਵਿਚ ਇਸ ਪਾਰਕ 'ਤੇ ਕਰੋੜਾਂ ਰੁਪਏ ਖਰਚ ਹੋਏ ਹਨ ਅਤੇ ਇਸ ਪਾਰਕ ਦਾ ਨਾਂਅ ਸਾਬਕਾ ਪ੍ਰਧਾਨ ਮੰਤਰੀ ਅਟੱਲ  ਜੀ ਦੇ ਨਾਂਅ 'ਤੇ ਰੱਖਿਆ ਗਿਆ ਹੈ। ਟਿਕਰ ਤਾਲ ਦੀ ਤਰਜ 'ਤੇ ਹੱਥਨੀ ਕੁੰਡ ਵਿਚ ਵੀ ਇਹ ਸੰਭਾਵਨਾ ਹੈ ਕਿ ਇਸ ਖੇਤਰ ਵਿਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਹੈਪੀਨੇਸ 'ਤੇ  ਵੀ ਖੋਜ ਹੋ ਰਹੀ ਪਰ ਸੱਭ ਤੋਂ ਵੱਧ ਹੈਪੀਨੈਸ ਸੈਰ-ਸਪਾਟਾ ਵਿਚ ਹੈ। ਕਈ ਦੇਸ਼ ਅਜਿਹੇ ਹਨ, ਜਿਨ੍ਹਾਂ ਦੀ ਅਰਥਵਿਵਸਥਾ ਸੈਰ-ਸਪਾਟਾ 'ਤੇ ਹੀ ਨਿਰਭਰ ਹੈ।

ਮੁੱਖ ਮੰਤਰੀ ਨੇ ਹੱਥਨੀ ਕੁੰਡ ਦੇ ਪ੍ਰੋਗ੍ਰਾਮ ਦੇ ਬਾਅਦ ਮੌਜੂਦ ਲੋਕਾਂ ਦੇ ਨਾਲ ਜਨਸੰਵਾਦ ਕੀਤਾ। ਲੋਕਾਂ ਦੀ ਮੰਗ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ, ਪੇਹਵਾ ਕੁਰੂਕਸ਼ੇਤਰ, ਲਾਡਵਾ ਦੇ ਰਸਤੇ ਯਮੁਨਾਨਗਰ ਤਕ ਚੌੜੀ ਸੜਕ ਬਣਾਈ ਜਾਵੇਗੀ। ਇਸ ਦੇ ਲਈ ਨੈਸ਼ਨਲ ਹਾਈਵੇ ਅਥਾਰਿਟੀ ਨਾਲ ਗਲ ਚੱਲ ਰਹੀ ਹੈ, ਜੇਕਰ 6 ਮਹੀਨੇ ਤਕ ਅਥਾਰਿਟੀ ਇਸ ਸੜਕ ਨੂੰ ਨਹੀਂ ਬਨਾਉਂਦੀ ਤਾਂ ਅਗਲੇ 6 ਮਹੀਨੇ ਵਿਚ ਸੂਬਾ ਸਰਕਾਰ ਸਟੇਟ ਹਾਈਵੇ ਬਣਾਏਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
Champions Trophy 2025:  ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
Champions Trophy 2025: ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
Advertisement
ABP Premium

ਵੀਡੀਓਜ਼

Bigg Boss 18 ਦਾ ਕਲੇਸ਼ ਹਾਥਾਪਾਈ ਤੇ ਉਤਰਿਆਵਾਮਿਕਾ ਗੱਬੀ ਗੱਡ ਰਹੀ ਬੋਲੀਵੁਡ ਚ ਝੰਡੇ , ਕਮਾਲ ਕਰ ਗਈ ਪੰਜਾਬੀ ਕੁੜੀਪ੍ਰਵਾਸੀ ਵਲੋਂ ਪੰਜਾਬੀ ਨੋਜਵਾਨ ਦਾ ਕਤਲ, ਪਰਿਵਾਰ ਨੇ ਹਾਈਵੇ ਕੀਤਾ ਬੰਦCHANDIGARH | AAP |'ਆਪ' ਚੰਡੀਗੜ੍ਹ 'ਚ ਵਿਧਾਨ ਸਭਾ ਦੀ ਨਵੀਂ ਇਮਾਰਤ ਨੂੰ ਰੋਕ ਦੇਵੇਗੀ?|HARPALCHEEMA | ABP SANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
Champions Trophy 2025:  ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
Champions Trophy 2025: ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ
Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ
Gold Rate: ਸੋਨਾ ਹੋ ਰਿਹਾ ਸਸਤਾ ਅਤੇ ਚਾਂਦੀ ਵੀ 2300 ਰੁਪਏ ਆਈ ਹੇਠਾਂ, ਜਾਣੋ ਸੋਨਾ-ਚਾਂਦੀ ਦੇ ਲੇਟੇਸਟ ਰੇਟ
Gold Rate: ਸੋਨਾ ਹੋ ਰਿਹਾ ਸਸਤਾ ਅਤੇ ਚਾਂਦੀ ਵੀ 2300 ਰੁਪਏ ਆਈ ਹੇਠਾਂ, ਜਾਣੋ ਸੋਨਾ-ਚਾਂਦੀ ਦੇ ਲੇਟੇਸਟ ਰੇਟ
ਪਹਿਲਾਂ ਟੇਪ ਨਾਲ ਬੰਨ੍ਹਿਆ ਫਿਰ ਬੈਟ ਨਾਲ ਕੁੱਟ ਕੇ ਤੋੜੀਆਂ 25 ਹੱਡੀਆਂ, ਪਿਓ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕੀਤਾ ਕ*ਤ*ਲ
ਪਹਿਲਾਂ ਟੇਪ ਨਾਲ ਬੰਨ੍ਹਿਆ ਫਿਰ ਬੈਟ ਨਾਲ ਕੁੱਟ ਕੇ ਤੋੜੀਆਂ 25 ਹੱਡੀਆਂ, ਪਿਓ ਨੇ ਆਪਣੀ ਧੀ ਦਾ ਬੇਰਹਿਮੀ ਨਾਲ ਕੀਤਾ ਕ*ਤ*ਲ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਅੱਜ, ਦਰਬਾਰ ਸਾਹਿਬ ਸਜਾਏ ਗਏ ਜਲੋ, ਰਾਤ ਨੂੰ ਹੋਵੇਗੀ ਆਤਿਸ਼ਬਾਜ਼ੀ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਅੱਜ, ਦਰਬਾਰ ਸਾਹਿਬ ਸਜਾਏ ਗਏ ਜਲੋ, ਰਾਤ ਨੂੰ ਹੋਵੇਗੀ ਆਤਿਸ਼ਬਾਜ਼ੀ
Embed widget