(Source: ECI/ABP News/ABP Majha)
ਫਲਾਈਟ ਲੇਟ ਹੋਣ ਕਰਕੇ ਮੁਸਾਫਰਾਂ ਤੇ ਸਟਾਫ ਵਿਚਕਾਰ ਹੋਈ ਤਿੱਖੀ ਬਹਿਸ, ਸਪਾਈਸਜੈਟ ਨੇ ਦੱਸਿਆ ਕਾਰਨ
SpiceJet Flight Late Row: ਦਿੱਲੀ ਤੋਂ ਪਟਨਾ ਜਾਣ ਵਾਲੀ ਫਲਾਈਟ (8721) ਦੇ ਇਕ ਯਾਤਰੀ ਨੇ ਦੱਸਿਆ ਕਿ ਟਰਮੀਨਲ 3 ਤੋਂ ਜਹਾਜ਼ ਦੇ ਰਵਾਨਗੀ ਦਾ ਸਮਾਂ ਸਵੇਰੇ 7:20 ਵਜੇ ਤੈਅ ਕੀਤਾ ਗਿਆ ਸੀ ਪਰ ਇਸ ਨੇ ਸਵੇਰੇ 10:10 ਵਜੇ ਉਡਾਨ ਭਰੀ।
SpiceJet Flight Staff and Passengers Heated Argument: ਸ਼ੁੱਕਰਵਾਰ (3 ਫਰਵਰੀ) ਨੂੰ ਦਿੱਲੀ ਹਵਾਈ ਅੱਡੇ 'ਤੇ ਸਪਾਈਸਜੈੱਟ ਏਅਰਲਾਈਨ ਦੇ ਕਰਮਚਾਰੀਆਂ ਅਤੇ ਯਾਤਰੀਆਂ ਵਿਚਾਲੇ ਜ਼ਬਰਦਸਤ ਬਹਿਸ ਹੋਣ ਦੀ ਖ਼ਬਰ ਸਾਹਮਣੇ ਆਈ। ਦੱਸ ਦਈਏ ਕਿ ਪਟਨਾ ਜਾਣ ਵਾਲੀ ਫਲਾਈਟ ਦੇ ਯਾਤਰੀ ਲੇਟ ਹੋ ਗਏ ਸਨ ਜਿਸ ਕਰਕੇ ਉਹ ਤੰਗ ਆ ਗਏ ਸਨ। ਤੁਹਾਨੂੰ ਦੱਸ ਦਈਏ ਕਿ ਯਾਤਰੀਆਂ ਇਸ ਲਈ ਤੰਗ ਹੋ ਗਏ ਸਨ ਕਿਉਂਕਿ ਫਲਾਈਟ ਨੇ ਆਪਣੇ ਨਿਰਧਾਰਿਤ ਸਮੇਂ ਤੋਂ 2 ਘੰਟੇ ਤੋਂ ਜ਼ਿਆਦਾ ਦੇਰੀ ਨਾਲ ਉਡਾਣ ਭਰੀ। ਏਅਰਪੋਰਟ 'ਤੇ ਹੋਈ ਜ਼ਬਰਦਸਤ ਬਹਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਯਾਤਰੀ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ।
ਸਪਾਈਸਜੈਟ ਦੇ ਬੁਲਾਰੇ ਨੇ ਦੱਸਿਆ ਕਾਰਣ
ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਯਾਤਰੀ ਨੇ ਕਿਹਾ ਕਿ ਏਅਰਲਾਈਨ ਸਟਾਫ ਨੇ ਪਹਿਲਾਂ ਦੱਸਿਆ ਸੀ ਕਿ ਖਰਾਬ ਮੌਸਮ ਕਾਰਨ ਫਲਾਈਟ ਲੇਟ ਹੋਈ ਹੈ ਪਰ ਬਾਅਦ 'ਚ ਕਹਿਣ ਲੱਗ ਗਏ ਕਿ ਤਕਨੀਕੀ ਖਰਾਬੀ ਕਾਰਨ ਫਲਾਈਟ ਦੇਰੀ ਨਾਲ ਪਹੁੰਚੀ ਹੈ। ਵਿਅਕਤੀ ਨੇ ਦੱਸਿਆ ਕਿ ਫਲਾਈਟ ਦੇ ਰਵਾਨਗੀ 'ਚ ਦੇਰੀ ਹੋਣ ਕਾਰਨ ਕਈ ਯਾਤਰੀ ਭੜਕ ਗਏ ਅਤੇ ਏਅਰਪੋਰਟ 'ਤੇ ਏਅਰਲਾਈਨ ਸਟਾਫ ਨਾਲ ਉਨ੍ਹਾਂ ਦੀ ਤਕਰਾਰਬਾਜ਼ੀ ਹੋ ਗਈ।
ਸਪਾਈਸ ਜੈੱਟ ਦੇ ਬੁਲਾਰੇ ਦਾ ਬਿਆਨ ਫਲਾਈਟ ਦੀ ਰਵਾਨਗੀ ਤੋਂ ਬਾਅਦ ਸਾਹਮਣੇ ਆਇਆ ਹੈ। ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ, ''ਸੰਚਾਲਨ ਸੰਬੰਧੀ ਸਮੱਸਿਆ ਕਾਰਨ ਫਲਾਈਟ ਦੀ ਰਵਾਨਗੀ 'ਚ ਦੇਰੀ ਹੋਈ। ਇਹ ਪਟਨਾ 'ਚ ਲੈਂਡ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਦਰਦ ਨਾਲ ਅਕੜ ਗਏ ਹਨ ਹੱਥ ਪੈਰ, ਤਾਂ ਘਰ 'ਚ ਬਣਾ ਕੇ ਰੱਖੋ ਇਨ੍ਹਾਂ ਚੀਜ਼ਾਂ ਦੀ ਪੋਟਲੀ, ਕਰੋ ਮਸਾਜ