ਕੁੱਲੂ 'ਚ ਭਾਰੀ ਮੀਂਹ ਨਾਲ ਤਬਾਹੀ, ਘਰਾਂ 'ਚ ਵੜਿਆ ਪਾਣੀ, ਕਈ ਗੱਡੀਆਂ ਮਲਬੇ ਹੇਠ ਦੱਬੀਆਂ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਭਾਰੀ ਮੀਂਹ ਨੇ ਕਹਿਰ ਮਚਾ ਦਿੱਤਾ ਹੈ। ਸ਼ਾਸਤਰੀ ਨਗਰ ਇਲਾਕੇ 'ਚ ਤੇਜ਼ ਮੀਂਹ ਕਾਰਨ ਨਾਲੇ 'ਚ ਹੜ੍ਹ ਆ ਗਿਆ, ਜਿਸ ਨਾਲ ਕਈ ਗੱਡੀਆਂ ਪਾਣੀ 'ਚ ਵਹਿ ਗਈਆਂ।

Weather News: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਭਾਰੀ ਮੀਂਹ ਨੇ ਕਹਿਰ ਮਚਾ ਦਿੱਤਾ ਹੈ। ਸ਼ਾਸਤਰੀ ਨਗਰ ਇਲਾਕੇ 'ਚ ਤੇਜ਼ ਮੀਂਹ ਕਾਰਨ ਨਾਲੇ 'ਚ ਹੜ੍ਹ ਆ ਗਿਆ, ਜਿਸ ਨਾਲ ਕਈ ਗੱਡੀਆਂ ਪਾਣੀ 'ਚ ਵਹਿ ਗਈਆਂ। ਮੀਂਹ ਕਾਰਨ ਸੜਕਾਂ 'ਤੇ ਮਲਬਾ ਅਤੇ ਪਾਣੀ ਇਕੱਠਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਅੱਜ ਸਵੇਰੇ ਕੁੱਲੂ ਦੇ ਅਖਾੜਾ ਬਾਜ਼ਾਰ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਲੋਕਾਂ ਦੇ ਘਰਾਂ ਅਤੇ ਹੋਟਲਾਂ ਵਿੱਚ ਵੜ ਗਿਆ। ਡਰੇਨ ਵਿੱਚ ਹੜ੍ਹ ਆਉਣ ਕਾਰਨ ਕਈ ਵਾਹਨ ਮਲਬੇ ਹੇਠ ਦੱਬ ਗਏ। ਸੂਬੇ 'ਚ ਕਈ ਥਾਵਾਂ 'ਤੇ ਸੜਕਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਲੈਂਡਸਲਾਈਡ ਹੋਣ ਕਰਕੇ ਆਵਾਜਾਈ ਹੋ ਰਹੀ ਪ੍ਰਭਾਵਿਤ
ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਅੱਜ ਸਵੇਰੇ ਇਕ ਨਿੱਜੀ ਬੱਸ ਲੈਂਡਸਲਾਈਡ ਦੀ ਲਪੇਟ 'ਚ ਆ ਗਈ। ਪਹਾੜੀ ਤੋਂ ਹੇਠਾਂ ਡਿੱਗਣ ਤੋਂ ਬਾਅਦ ਬੱਸ ਪਲਟ ਗਈ ਅਤੇ ਸੜਕ ਕਿਨਾਰੇ ਦੀ ਕੰਧ ਨਾਲ ਟਕਰਾ ਕੇ ਰੁਕ ਗਈ। ਡਰਾਈਵਰ ਤੇ ਕੰਡਕਟਰ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦਾ ਨਾਗਵਾਈ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ
ਜਾਣਕਾਰੀ ਅਨੁਸਾਰ ਮਨਾਲੀ ਤੋਂ ਪਠਾਨਕੋਟ ਜਾ ਰਹੀ ਪ੍ਰਾਈਵੇਟ ਬੱਸ ਜਦੋਂ ਸ਼ੁੱਕਰਵਾਰ ਸਵੇਰੇ 6.50 ਵਜੇ ਬਨਾਲਾ ਨੇੜੇ ਪਹੁੰਚੀ ਤਾਂ ਪਹਾੜੀ ਤੋਂ ਅਚਾਨਕ ਜ਼ਮੀਨ ਖਿਸਕ ਗਈ। ਡਰਾਈਵਰ, ਕੰਡਕਟਰ ਤੋਂ ਇਲਾਵਾ ਦੋ ਹੋਰ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜੇਕਰ ਬੱਸ ਕੰਧ ਤੋੜ ਕੇ ਡਿੱਗ ਜਾਂਦੀ ਤਾਂ ਇੱਥੇ ਵੱਡਾ ਹਾਦਸਾ ਵਾਪਰ ਸਕਦਾ ਸੀ। ਪਹਾੜੀ ਤੋਂ ਵੱਡੀ ਮਾਤਰਾ ਵਿੱਚ ਮਲਬਾ ਹੇਠਾਂ ਆਉਣ ਕਾਰਨ ਬੱਸ ਸੜਕ ਕਿਨਾਰੇ ਪਲਟ ਗਈ। ਖੁਸ਼ਕਿਸਮਤੀ ਇਹ ਰਹੀ ਕਿ ਬੱਸ ਹੇਠਾਂ ਖੱਡ ਵਿੱਚ ਨਹੀਂ ਡਿੱਗੀ। ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਆਵਾਜਾਈ ਲਈ ਬੰਦ ਰਿਹਾ। ਸਰਕਾਰ ਨੇ ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਪਿਛਲੇ ਤਿੰਨ ਦਿਨਾਂ ਤੋਂ ਸੂਬੇ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਪਰ ਬੀਤੀ ਰਾਤ ਤੋਂ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਭਾਰੀ ਮੀਂਹ ਜਾਰੀ ਹੈ। ਇਸ ਕਾਰਨ ਕਈ ਡਰੇਨਾਂ ਵਿਚ ਉਛਾਲ ਹੈ। ਲੈਂਨਡਸਲਾਇਡ ਕਾਰਨ ਸੜਕਾਂ ਬੰਦ ਹੋ ਗਈਆਂ ਹਨ।
कुल्लू के भूतनाथ पुल के पास भारी बारिश से स्थिति pic.twitter.com/DhRTyQjGhU
— Ajay Banyal (@iAjay_Banyal) February 28, 2025






















