(Source: ECI/ABP News/ABP Majha)
1971 war veteran Anil Bhalla Dies: ਪਾਕਿਸਤਾਨ ਖ਼ਿਲਾਫ਼ 1971 ਦੇ ਯੁੱਧ ਦੇ ਹੀਰੋ ਅਨਿਲ ਭੱਲਾ ਦੀ ਕੋਰੋਨਾ ਨਾਲ ਮੌਤ
ਸਕੁਐਡ੍ਰਨ ਲੀਡਰ (ਸੇਵਾ ਮੁਕਤ) ਅਨਿਲ ਭੱਲਾ 74 ਸਾਲਾਂ ਦੇ ਸੀ। ਉਨ੍ਹਾਂ ਨੇ 1971 ਦੀ ਜੰਗ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ। ਹਵਾਈ ਸੈਨਾ ਤੋਂ ਸੇਵਾਮੁਕਤੀ ਤੋਂ ਬਾਅਦ ਉਹ ਹੈਦਰਾਬਾਦ ਵਿਚ ਰਹਿ ਰਹੇ ਸੀ।
ਮੁੰਬਈ: 1971 'ਚ ਭਾਰਤ-ਪਾਕਿਸਤਾਨ ਦਰਮਿਆਨ ਜੰਗ ਦੇ ਨਾਇਕ ਸਕੁਐਡ੍ਰਨ ਲੀਡਰ (ਸੇਵਾਮੁਕਤ) ਅਨਿਲ ਭੱਲਾ ਦੀ ਸੋਮਵਾਰ ਨੂੰ ਹੈਦਰਾਬਾਦ ਵਿੱਚ ਕੋਰੋਨਾ ਸੰਕਰਮਣ ਕਰਕੇ ਮੌਤ ਹੋ ਗਈ। ਪਰਿਵਾਰਕ ਸੂਤਰਾਂ ਨੂੰ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਮਿਲੀ। ਅਸਲ ਵਿੱਚ ਮੁੰਬਈ ਵਸਨੀਕ ਭੱਲਾ 1984 ਵਿੱਚ ਭਾਰਤੀ ਹਵਾਈ ਫੌਜ (ਏਅਰ ਫੋਰਸ) ਤੋਂ ਸੇਵਾਮੁਕਤ ਹੋਣ ਤੋਂ ਬਾਅਦ ਹੈਦਰਾਬਾਦ ਵਿੱਚ ਰਹਿ ਰਹੇ ਸੀ।
ਪੱਛਮੀ ਮਹਾਰਾਸ਼ਟਰ ਦੇ ਸਤਾਰਾ ਵਿੱਚ ਸੈਨਿਕ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਭੱਲਾ ਨੈਸ਼ਨਲ ਡਿਫੈਂਸ ਅਕੈਡਮੀ ਦੇ 32ਵੇਂ ਸਿਲੇਬਸ ਵਿੱਚ ਸ਼ਾਮਲ ਹੋਏ ਅਤੇ 1968 ਵਿੱਚ ਭਾਰਤੀ ਹਵਾਈ ਸੈਨਾ ਦਾ ਲੜਾਕੂ ਪਾਇਲਟ ਬਣ ਗਏ। ਉਹ ਤੇਜਪੁਰ ਵਿਖੇ 28ਵੇਂ ਸਕੁਐਡ੍ਰਨ ਦਾ ਹਿੱਸਾ ਸੀ। ਉਨ੍ਹਾਂ ਦੇ ਸਾਬਕਾ ਸਾਥੀ ਨੇ ਦੱਸਿਆ ਕਿ ਭੱਲਾ ਨੇ 1971 ਦੀ ਜੰਗ ਵਿਚ ਕਈ ਉਡਾਣਾਂ ਭਰੀਆਂ ਅਤੇ ਢਾਕਾ ਵਿਚ ਰਾਜਪਾਲ ਭਵਨ ਸਮੇਤ ਕਈ ਹੋਰ ਮਹੱਤਵਪੂਰਨ ਠਿਕਾਣਿਆਂ ਦੀ ਰੱਖਿਆ ਕੀਤੀ, ਜਿਨ੍ਹਾਂ ਨੇ ਪਾਕਿਸਤਾਨ ਦੇ ਸਮਰਪਣ ਵਿਚ ਅਹਿਮ ਭੂਮਿਕਾ ਨਿਭਾਈ।
ਸਕੁਐਡ੍ਰਨ ਲੀਡਰ ਭੱਲਾ ਮਾਸਟਰ ਗ੍ਰੀਨ ਆਈਆਰ (ਇੰਸਟ੍ਰੂਮੈਂਟ ਰੇਟਿੰਗ) ਹਾਸਲ ਕਰਨ ਵਾਲਾ ਸਭ ਤੋਂ ਘੱਟ ਉਮਰ ਦੇ ਫਲਾਇੰਗ ਅਫ਼ਸਰ ਸੀ। ਦੱਸ ਦਈਏ ਕਿ ਆਈਆਰ ਸਭ ਤੋਂ ਬਹਿਤਰੀਨ ਪਾਇਲਟਾਂ ਨੂੰ ਦਿੱਤਾ ਜਾਂਦਾ ਹੈ। ਉਹ ਹਾਕੀਮਪੇਟ ਵਿਚ ਲੜਾਕੂ ਪਾਇਲਟਾਂ ਦੀ ਸਿਖਲਾਈ ਸ਼ਾਖਾ ਦੇ ਨਿਰਦੇਸ਼ਕ ਵੀ ਸੀ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ।
ਇਹ ਵੀ ਪੜ੍ਹੋ: Bhagwant Mann on Captain: ਭਗਵੰਤ ਮਾਨ ਨੇ ਦਿੱਲੀ-ਕੱਟੜਾ ਮਾਰਗ ਲਈ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਖੋਹਣ ਦੇ ਕੈਪਟਨ ਸਰਕਾਰ ‘ਤੇ ਲਾਏ ਇਲਜ਼ਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin