ਮੋਦੀ ਨੂੰ ਮਿਲਦੀ ਕਿੰਨੀ ਤਨਖ਼ਾਹ
ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਾਲਾਨਾ ਤਨਖ਼ਾਹ 19.92 ਲੱਖ ਰੁਪਏ ਹੈ। ਇਸੇ ਤਰ੍ਹਾਂ ਭਾਰਤ ਦੇ ਰਾਸ਼ਟਰਪਤੀ 1.50 ਲੱਖ ਰੁਪਏ ਸਾਲਾਨਾ ਤਨਖ਼ਾਹ ਕਮਾਉਂਦੇ ਹਨ।

ਨਵੀਂ ਦਿੱਲੀ: ਲੋਕਾਂ ਦੇ ਮਨ ਵਿੱਚ ਅਕਸਰ ਸਵਾਲ ਉੱਠਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਕਿੰਨੀ ਤਨਖ਼ਾਹ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਦੇਸ਼ ਦੇ ਲੀਡਰ ਨੂੰ ਕਿੰਨੀ ਤਨਖ਼ਾਹ ਮਿਲਦੀ ਹੈ। ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਾਲਾਨਾ ਤਨਖ਼ਾਹ 19.92 ਲੱਖ ਰੁਪਏ ਹੈ। ਇਸੇ ਤਰ੍ਹਾਂ ਭਾਰਤ ਦੇ ਰਾਸ਼ਟਰਪਤੀ 1.50 ਲੱਖ ਰੁਪਏ ਸਾਲਾਨਾ ਤਨਖ਼ਾਹ ਕਮਾਉਂਦੇ ਹਨ।
ਫਰਾਂਸ ਦੇ ਪੀਐਮ ਐਦੁਆਈ ਫਿਲਿਪ ਨੂੰ 2,20,505 ਅਮਰੀਕੀ ਡਾਲਰ ਤਨਖ਼ਾਹ ਵਜੋਂ ਦਿੱਤੇ ਜਾਂਦੇ ਹਨ। ਮਤਲਬ ਉਨ੍ਹਾਂ ਦੀ ਤਨਖ਼ਾਹ 1.57 ਕਰੋੜ ਰੁਪਏ ਹੈ।
ਗੌਤਮਾਲਾ ਦੇ ਰਾਸ਼ਟਰਪਤੀ ਜਿੰਮੀ ਮੋਰਾਲਸ ਦੀ ਸਾਲਾਨਾ ਤਨਖ਼ਾਹ 2,27,099 ਅਮਰੀਕੀ ਡਾਲਰ ਮਤਲਬ 1.62 ਕਰੋੜ ਰੁਪਏ ਹੈ।
ਆਇਰਲੈਂਡ ਦੇ ਪੀਐਣ ਲਿਓ ਵਰਾਡਕਰ ਦੀ ਸਾਲਾਨਾ ਤਨਖ਼ਾਹ 2,42,447 ਅਮਰੀਕੀ ਡਾਲਰ, ਯਾਨੀ ਕਰੀਬ 1.67 ਕਰੋੜ ਰੁਪਏ ਹੈ।
ਜਰਮਨੀ ਦੇ ਚਾਂਸਲਰ ਐਂਜਿਲਾ ਮਾਰਕੇਲ ਦੀ ਸਾਲਾਨਾ ਤਨਖ਼ਾਹ 3,69,727 ਅਮਰੀਕੀ ਡਾਲਰ, ਯਾਨੀ 2.65 ਕਰੋੜ ਰੁਪਏ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਦੀ ਸਾਲਾਨਾ ਤਨਖ਼ਾਹ 3,78,415 ਅਮਰੀਕੀ ਡਾਲਰ ਯਾਨੀ ਕਰੀਬ 2.71 ਕਰੋੜ ਰੁਪਏ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਾਲਾਨਾ ਤਨਖ਼ਾਹ 4 ਲੱਖ ਅਮਰੀਕੀ ਡਾਲਰ ਹੈ। ਮਤਲਬ 2,86 ਕਰੋੜ ਰੁਪਏ।
ਕੈਨੇਡਾ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਾਲਾਨਾ ਤਨਖ਼ਾਹ 2,67,041 ਅਮਰੀਕੀ ਡਾਲਰ, ਯਾਨੀ ਕਰੀਬ 1.91 ਕਰੋੜ ਰੁਪਏ ਹੈ।






















