ਪੜਚੋਲ ਕਰੋ

Himachal Border Seal: ਪੰਜਾਬ ਤੋਂ ਆਉਣ ਵਾਲਿਆਂ ਲਈ ਹਿਮਾਚਲ ਦੇ ਬਾਰਡਰ ਸੀਲ! ਸਰਕਾਰ ਦਾ ਸਖਤ ਫੈਸਲਾ

Coronavirus in Himachal Pradesh: ਪਿਛਲੇ ਦਿਨੀਂ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਹੇਠ ਇਕ ਸਮੀਖਿਆ ਮੀਟਿੰਗ ਹੋਈ ਸੀ। ਇਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਸੂਬੇ 'ਚ ਆਉਣ ਵਾਲੇ ਕਿਸੇ ਵੀ ਬਾਹਰੀ ਸੂਬੇ ਦੇ ਵਿਅਕਤੀ ਨੂੰ ਆਪਣੇ ਨਾਲ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣੀ ਹੋਵੇਗੀ।

ਸ਼ਿਮਲਾ: ਪੰਜਾਬ ਵਾਲੇ ਪਾਸਿਓਂ ਆਉਣ ਵਾਲਿਆਂ ਲਈ ਹਿਮਾਚਲ ਪ੍ਰਦੇਸ਼ ਦੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਸਰਕਾਰ ਨੇ ਸਖਤ ਫੈਸਲਾ ਲਿਆ ਹੈ। ਸੂਬੇ 'ਚ ਦਾਖਲ ਹੋਣ ਲਈ ਹੁਣ ਕੋਰੋਨਾ ਨੈਗੇਟਿਵ ਰਿਪੋਰਟ ਜ਼ਰੂਰੀ ਕਰ ਦਿੱਤੀ ਗਈ ਹੈ। ਇਸ ਸਬੰਧ 'ਚ ਸੂਬੇ ਦੇ ਸੀਐਮਓ ਵੱਲੋਂ ਜਾਰੀ ਕੀਤੇ ਗਏ ਆਦੇਸ਼ 'ਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਉੱਤਰ ਪ੍ਰਦੇਸ਼, ਦਿੱਲੀ, ਪੰਜਾਬ, ਮਹਾਰਾਸ਼ਟਰ, ਗੁਜਰਾਤ ਤੇ ਕਰਨਾਟਕ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਰੋਨਾ ਨੈਗੇਟਿਵ ਰਿਪੋਰਟ ਨਾਲ ਰੱਖਣੀ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ ਗੁਆਂਢੀ ਸੂਬੇ ਪੰਜਾਬ ਦੇ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਸੂਬੇ 'ਚ ਪ੍ਰੇਸ਼ਾਨੀਆਂ ਵੱਧ ਗਈਆਂ ਹਨ। ਅਜਿਹੇ 'ਚ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਪਹਿਲਾਂ ਹੀ 21 ਅਪ੍ਰੈਲ ਤਕ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਚੁੱਕੀ ਹੈ। ਸਰਕਾਰ ਨੇ ਮੈਰਿਜ ਹਾਲ (ਇਨਡੋਰ) 'ਚ ਹੋਣ ਵਾਲੇ ਵਿਆਹ ਸਮਾਗਮਾਂ 'ਚ 50 ਤੋਂ ਵੱਧ ਲੋਕਾਂ ਅਤੇ ਖੁੱਲੀਆਂ ਥਾਂਵਾਂ 'ਤੇ ਹੋਣ ਵਾਲੇ ਸਮਾਗਮਾਂ 'ਚ 200 ਤੋਂ ਵੱਧ ਲੋਕਾਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਅੰਤਮ ਸੰਸਕਾਰ 'ਚ ਸਿਰਫ਼ 50 ਲੋਕ ਹੀ ਸ਼ਾਮਲ ਹੋ ਸਕਣਗੇ।

ਇਸ ਦੌਰਾਨ ਪਿਛਲੇ ਦਿਨੀਂ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਹੇਠ ਇਕ ਸਮੀਖਿਆ ਮੀਟਿੰਗ ਹੋਈ ਸੀ। ਇਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਸੂਬੇ 'ਚ ਆਉਣ ਵਾਲੇ ਕਿਸੇ ਵੀ ਬਾਹਰੀ ਸੂਬੇ ਦੇ ਵਿਅਕਤੀ ਨੂੰ ਆਪਣੇ ਨਾਲ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣੀ ਹੋਵੇਗੀ। ਇਸ ਤੋਂ ਬਗੈਰ ਐਂਟਰੀ ਨਹੀਂ ਹੋਵੇਗੀ। ਆਦੇਸ਼ ਅਨੁਸਾਰ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ 72 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦਾ ਇਹ ਫ਼ੈਸਲੇ ਨਾਲ ਆਵਾਜਾਈ ਪ੍ਰਭਾਵਿਤ ਹੋਵੇਗੀ ਅਤੇ ਕੋਰੋਨਾ ਦੀ ਚੇਨ ਨੂੰ ਤੋੜਨ 'ਚ ਮਦਦ ਮਿਲੇਗੀ। ਹਾਲਾਂਕਿ ਇਹ ਫ਼ੈਸਲਾ ਸੂਬੇ ਦੇ ਸੈਰ-ਸਪਾਟਾ ਉਦਯੋਗ ਦੀਆਂ ਚਿੰਤਾਵਾਂ ਨੂੰ ਵਧਾ ਸਕਦਾ ਹੈ, ਜੋ ਲਗਾਤਾਰ ਕਈ ਮਹੀਨਿਆਂ ਦੇ ਸੰਕਟ ਤੋਂ ਬਾਅਦ ਮੁੜ ਬਹਾਲੀ ਦੇ ਦੌਰ 'ਚ ਸੀ।

ਉੱਥੇ ਹੀ ਜੈਰਾਮ ਠਾਕੁਰ ਨੇ ਕਿਹਾ ਕਿ ਦੇਸ਼ ਦੇ ਨਾਲ-ਨਾਲ ਸੂਬੇ 'ਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਹ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਉਨ੍ਹਾਂ ਨੇ ਮੌਜੂਦਾ ਸਮੇਂ ਕਿਸੇ ਵੀ ਫੈਸਲੇ ਜਿਵੇਂ ਕਿ ਲੌਕਡਾਊਨ ਤੋਂ ਇਨਕਾਰ ਕੀਤਾ ਹੈ, ਪਰ ਇਹ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਪਾਬੰਦੀਆਂ ਵਧਾਈਆਂ ਜਾ ਸਕਦੀਆਂ ਹਨ। ਕੋਰੋਨਾ ਦੇ ਵੱਧ ਰਹੇ ਕੇਸਾਂ ਬਾਰੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਇਸ ਵਾਰ ਕੋਰੋਨਾ ਵਾਇਰਸ ਫੈਲਣ ਦਾ ਸਿਲਸਿਲਾ ਬਹੁਤ ਤੇਜ਼ ਹੈ। ਹਿਮਾਚਲ ਪ੍ਰਦੇਸ਼ 'ਚ ਐਕਟਿਵ ਮਾਮਲੇ ਸਾਢੇ 4 ਹਜ਼ਾਰ ਤੋਂ ਪਾਰ ਹੋ ਗਏ ਹਨ ਤੇ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ।

ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ ਪੰਜਾਬ ਦੇ ਕਿਸਾਨਾਂ ਲਈ ਵੱਡਾ ਐਲਾਨ, ਟਵਿੱਟਰ ਹੈਂਡਲ 'ਤੇ ਕੀਤੇ ਦਾਅਵਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਤਿੰਨ ਵਾਰ ਵਿਧਾਇਕ ਰਹਿ ਚੁੱਕੇ MLA ਜੋਗਿੰਦਰ ਪਾਲ ਦਾ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਤਿੰਨ ਵਾਰ ਵਿਧਾਇਕ ਰਹਿ ਚੁੱਕੇ MLA ਜੋਗਿੰਦਰ ਪਾਲ ਦਾ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਮਸ਼ਹੂਰ ਬ੍ਰਾਂਡ ਦੀ ਨਮਕੀਨ ਖਾਣ ਲੱਗਿਆਂ ਵਿਅਕਤੀ ਨੂੰ ਮਿਲਿਆ ਕੱਚ ਦਾ ਟੁੱਕੜਾ, ਫਿਰ ਜੋ ਹੋਇਆ..., Social Media 'ਤੇ ਵਾਇਰਲ ਹੋਈ ਪੋਸਟ
ਮਸ਼ਹੂਰ ਬ੍ਰਾਂਡ ਦੀ ਨਮਕੀਨ ਖਾਣ ਲੱਗਿਆਂ ਵਿਅਕਤੀ ਨੂੰ ਮਿਲਿਆ ਕੱਚ ਦਾ ਟੁੱਕੜਾ, ਫਿਰ ਜੋ ਹੋਇਆ..., Social Media 'ਤੇ ਵਾਇਰਲ ਹੋਈ ਪੋਸਟ
ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਕੀਤਾ ਸੁਸਾਈਡ, ਸਕੂਲ ਤੋਂ ਵਾਪਸ ਆਉਂਦਿਆਂ ਹੀ ਲਾ ਲਿਆ ਫਾ*ਹਾ, ਜਾਣੋ ਪੂਰਾ ਮਾਮਲਾ
ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਕੀਤਾ ਸੁਸਾਈਡ, ਸਕੂਲ ਤੋਂ ਵਾਪਸ ਆਉਂਦਿਆਂ ਹੀ ਲਾ ਲਿਆ ਫਾ*ਹਾ, ਜਾਣੋ ਪੂਰਾ ਮਾਮਲਾ
Shubman Gill: ਸ਼ੁਭਮਨ ਗਿੱਲ ਦੀ ਲਵ ਸਟੋਰੀ ਨੂੰ ਲੈ ਫਿਰ ਛਿੜੀ ਚਰਚਾ, ਇਸ ਮਸ਼ਹੂਰ ਅਦਾਕਾਰਾ ਨੇ ਪਿਆਰ ਦਾ ਕੀਤਾ ਇਜ਼ਹਾਰ
ਸ਼ੁਭਮਨ ਗਿੱਲ ਦੀ ਲਵ ਸਟੋਰੀ ਨੂੰ ਲੈ ਫਿਰ ਛਿੜੀ ਚਰਚਾ, ਇਸ ਮਸ਼ਹੂਰ ਅਦਾਕਾਰਾ ਨੇ ਪਿਆਰ ਦਾ ਕੀਤਾ ਇਜ਼ਹਾਰ
Advertisement
ABP Premium

ਵੀਡੀਓਜ਼

ਬਾਦਸ਼ਾਹ ਦੇ ਨਹੀਂ ਦਿੱਤੀ ਪ੍ਰੋਟੈਕਸ਼ਨ ਮਨੀ ਤਾਂ ਲਾਰੈਂਸ ਨੇ ਚੰਡੀਗੜ੍ਹ ਕਲੱਬ ਬਾਹਰ ਕਰਵਾਇਆ ਧਮਾਕਾ,Parkash Singh Badal | ਕਿਸਦੇ ਰਾਜ ਖੋਲ੍ਹ ਗਿਆ ਵੱਡੇ ਬਾਦਲ ਦਾ ਕਰੀਬੀ! |Abp SanjhaNavjot Sidhu ਡਾਕਟਰਾਂ ਦੀ ਚੁਣੌਤੀ Cancer ਦੇ ਦਾਅਵੇ ਦਾ ਇਲਾਜ਼ ਦੇਣ ਸਬੂਤ |Abp SanjhaAkali Dal | ਅਕਾਲੀ ਦਲ ਦੀ ਅੰਮ੍ਰਿਤਾ ਵੜਿੰਗ ਨੂੰ ਨਸੀਹਤ! ਮਹਿਲਾਵਾਂ ਨੂੰ ਨਾ ਕਰੋ ਬਦਨਾਮ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਿੰਨ ਵਾਰ ਵਿਧਾਇਕ ਰਹਿ ਚੁੱਕੇ MLA ਜੋਗਿੰਦਰ ਪਾਲ ਦਾ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਤਿੰਨ ਵਾਰ ਵਿਧਾਇਕ ਰਹਿ ਚੁੱਕੇ MLA ਜੋਗਿੰਦਰ ਪਾਲ ਦਾ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਮਸ਼ਹੂਰ ਬ੍ਰਾਂਡ ਦੀ ਨਮਕੀਨ ਖਾਣ ਲੱਗਿਆਂ ਵਿਅਕਤੀ ਨੂੰ ਮਿਲਿਆ ਕੱਚ ਦਾ ਟੁੱਕੜਾ, ਫਿਰ ਜੋ ਹੋਇਆ..., Social Media 'ਤੇ ਵਾਇਰਲ ਹੋਈ ਪੋਸਟ
ਮਸ਼ਹੂਰ ਬ੍ਰਾਂਡ ਦੀ ਨਮਕੀਨ ਖਾਣ ਲੱਗਿਆਂ ਵਿਅਕਤੀ ਨੂੰ ਮਿਲਿਆ ਕੱਚ ਦਾ ਟੁੱਕੜਾ, ਫਿਰ ਜੋ ਹੋਇਆ..., Social Media 'ਤੇ ਵਾਇਰਲ ਹੋਈ ਪੋਸਟ
ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਕੀਤਾ ਸੁਸਾਈਡ, ਸਕੂਲ ਤੋਂ ਵਾਪਸ ਆਉਂਦਿਆਂ ਹੀ ਲਾ ਲਿਆ ਫਾ*ਹਾ, ਜਾਣੋ ਪੂਰਾ ਮਾਮਲਾ
ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਕੀਤਾ ਸੁਸਾਈਡ, ਸਕੂਲ ਤੋਂ ਵਾਪਸ ਆਉਂਦਿਆਂ ਹੀ ਲਾ ਲਿਆ ਫਾ*ਹਾ, ਜਾਣੋ ਪੂਰਾ ਮਾਮਲਾ
Shubman Gill: ਸ਼ੁਭਮਨ ਗਿੱਲ ਦੀ ਲਵ ਸਟੋਰੀ ਨੂੰ ਲੈ ਫਿਰ ਛਿੜੀ ਚਰਚਾ, ਇਸ ਮਸ਼ਹੂਰ ਅਦਾਕਾਰਾ ਨੇ ਪਿਆਰ ਦਾ ਕੀਤਾ ਇਜ਼ਹਾਰ
ਸ਼ੁਭਮਨ ਗਿੱਲ ਦੀ ਲਵ ਸਟੋਰੀ ਨੂੰ ਲੈ ਫਿਰ ਛਿੜੀ ਚਰਚਾ, ਇਸ ਮਸ਼ਹੂਰ ਅਦਾਕਾਰਾ ਨੇ ਪਿਆਰ ਦਾ ਕੀਤਾ ਇਜ਼ਹਾਰ
Adani Group News Update: ਅਡਾਨੀ ਗਰੁੱਪ ਦਾ ਬਿਆਨ, 'ਗੌਤਮ, ਸਾਗਰ ਤੇ ਵਿਨੀਤ ਜੈਨ 'ਤੇ ਅਮਰੀਕਾ 'ਚ ਰਿਸ਼ਵਤਖੋਰੀ ਦਾ ਨਹੀਂ ਲੱਗਾ ਦੋਸ਼', ਫੈਲੀਆਂ ਝੂਠੀਆਂ ਅਫਵਾਹਾਂ...
ਅਡਾਨੀ ਗਰੁੱਪ ਦਾ ਬਿਆਨ, 'ਗੌਤਮ, ਸਾਗਰ ਤੇ ਵਿਨੀਤ ਜੈਨ 'ਤੇ ਅਮਰੀਕਾ 'ਚ ਰਿਸ਼ਵਤਖੋਰੀ ਦਾ ਨਹੀਂ ਲੱਗਾ ਦੋਸ਼', ਫੈਲੀਆਂ ਝੂਠੀਆਂ ਅਫਵਾਹਾਂ...
Diljit Dosanjh: ਦਿਲਜੀਤ ਦੋਸਾਂਝ ਰੋਜ਼ਾਨਾ ਇਨ੍ਹਾਂ ਮੁਸ਼ਕਿਲਾਂ 'ਚੋਂ ਰਹੇ ਲੰਘ, ਬੋਲੇ- 'ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ'
ਦਿਲਜੀਤ ਦੋਸਾਂਝ ਰੋਜ਼ਾਨਾ ਇਨ੍ਹਾਂ ਮੁਸ਼ਕਿਲਾਂ 'ਚੋਂ ਰਹੇ ਲੰਘ, ਬੋਲੇ- 'ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ'
ਖਨੌਰੀ ਸਰਹੱਦ 'ਤੇ ਵਧੀ ਕਿਸਾਨਾਂ ਦੀ ਭੀੜ, ਡੱਲੇਵਾਲ ਹਾਲੇ ਵੀ ਪੰਜਾਬ ਪੁਲਿਸ ਦੀ ਹਿਰਾਸਤ 'ਚ, 4 ਫੁੱਟ ਖੁੱਲ੍ਹੇਗਾ ਸ਼ੰਭੂ ਬਾਰਡਰ
ਖਨੌਰੀ ਸਰਹੱਦ 'ਤੇ ਵਧੀ ਕਿਸਾਨਾਂ ਦੀ ਭੀੜ, ਡੱਲੇਵਾਲ ਹਾਲੇ ਵੀ ਪੰਜਾਬ ਪੁਲਿਸ ਦੀ ਹਿਰਾਸਤ 'ਚ, 4 ਫੁੱਟ ਖੁੱਲ੍ਹੇਗਾ ਸ਼ੰਭੂ ਬਾਰਡਰ
Bajrang Punia Ban: ਬਜਰੰਗ ਪੂਨੀਆ 'ਤੇ ਲੱਗਿਆ ਚਾਰ ਸਾਲ ਦਾ ਬੈਨ, ਜਾਣੋ ਕਿਸ ਗੱਲ ਨੂੰ ਲੈ ਪਾਏ ਗਏ ਦੋਸ਼ੀ ?
Bajrang Punia Ban: ਬਜਰੰਗ ਪੂਨੀਆ 'ਤੇ ਲੱਗਿਆ ਚਾਰ ਸਾਲ ਦਾ ਬੈਨ, ਜਾਣੋ ਕਿਸ ਗੱਲ ਨੂੰ ਲੈ ਪਾਏ ਗਏ ਦੋਸ਼ੀ ?
Embed widget