Himachal Weather Update: 9 ਜੁਲਾਈ ਨੂੰ ਹਿਮਾਚਲ 'ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ , ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
Himachal Weather: ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਹੋ ਰਹੀ ਬਰਸਾਤ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿੱਤੀ ਹੈ ਅਤੇ ਹੁਣ ਇਹ ਰਾਹਤ ਕੁਝ ਹੋਰ ਦਿਨ ਇਸੇ ਤਰ੍ਹਾਂ ਜਾਰੀ ਰਹਿਣ ਵਾਲੀ ਹੈ।
Himachal Weather: ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਹੋ ਰਹੀ ਬਰਸਾਤ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿੱਤੀ ਹੈ ਅਤੇ ਹੁਣ ਇਹ ਰਾਹਤ ਕੁਝ ਹੋਰ ਦਿਨ ਇਸੇ ਤਰ੍ਹਾਂ ਜਾਰੀ ਰਹਿਣ ਵਾਲੀ ਹੈ। ਮੌਨਸੂਨ ਦੀ ਦਸਤਕ ਨਾਲ ਹਰ ਥਾਂਈ ਬਾਰਿਸ਼ ਨਾਲ ਮੌਸਮ 'ਚ ਬਦਲਾਅ ਆਇਆ ਹੈ । ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਤੱਟਵਰਤੀ ਕਰਨਾਟਕ, ਕੋਂਕਣ ਅਤੇ ਗੋਆ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਅਸਾਮ, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਵਿਦਰਭ ਅਤੇ ਮਰਾਠਵਾੜਾ, ਮੱਧ ਮਹਾਰਾਸ਼ਟਰ, ਕੇਰਲ, ਲਕਸ਼ਦੀਪ, ਝਾਰਖੰਡ ਪੂਰਬੀ ਬਿਹਾਰ, ਦੱਖਣੀ ਗੁਜਰਾਤ, ਦੱਖਣੀ ਮੱਧ ਪ੍ਰਦੇਸ਼ ਅਤੇ ਉੱਤਰੀ ਛੱਤੀਸਗੜ੍ਹ ਦੇ ਕੁਝ ਹਿੱਸਿਆਂ ਵਿੱਚ ਕੁਝ ਥਾਵਾਂ 'ਤੇ ਮੀਂਹ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਜੇਕਰ ਹਿਮਾਚਲ ਦੇ ਪਹਾੜੀ ਰਾਜ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਬਰਸਾਤ ਦਾ ਦੌਰ ਜਾਰੀ ਰਹੇਗਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ, 9 ਜੁਲਾਈ ਤੱਕ ਪੂਰੇ ਰਾਜ ਵਿੱਚ ਖਰਾਬ ਮੌਸਮ (ਹਿਮਾਚਲ ਵਿੱਚ ਮਾਨਸੂਨ) ਦੀ ਸੰਭਾਵਨਾ ਹੈ। ਇਸ ਦੇ ਲਈ, ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦਾ ਅਲਰਟ ਵੀ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਅੱਜ ਤੋਂ ਸੂਬੇ ਵਿੱਚ ਮਾਨਸੂਨ ਦੇ ਰਫ਼ਤਾਰ ਫੜਨ ਦੀ ਸੰਭਾਵਨਾ ਹੈ। ਅਗਲੇ ਚਾਰ ਦਿਨਾਂ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ । ਅੱਜ ਮੈਦਾਨੀ ਇਲਾਕਿਆਂ ਅਤੇ ਮੱਧ ਪਹਾੜੀਆਂ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ 7 ਤੋਂ 9 ਵਜੇ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਚੰਡੀਗੜ੍ਹ 'ਚ ਵੀ ਮਾਨਸੂਨ ਦੀ ਸ਼ੁਰੂਆਤ ਹੀ ਹੋਈ ਹੈ, ਪਰ ਇਹ ਬਾਰਿਸ਼ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਦੀ ਬਜਾਏ ਪ੍ਰੇਸ਼ਾਨੀ ਹੀ ਦੇ ਰਹੀ ਹੈ। ਕਈ ਸੈਕਟਰਾਂ ਵਿੱਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ `ਚ ਵੜ੍ਹ ਗਿਆ ਹੈ। ਸ਼ਹਿਰ ਦੀਆਂ ਕਲੋਨੀਆਂ ਦੀ ਹਾਲਤ ਹੋਰ ਵੀ ਮਾੜੀ ਹੈ। ਉੱਥੇ ਹੀ ਬਰਸਾਤੀ ਪਾਣੀ ਦੇ ਨਾਲ-ਨਾਲ ਸੀਵਰੇਜ ਦਾ ਪਾਣੀ ਵੀ ਘਰਾਂ ਵਿੱਚ ਦਾਖਲ ਹੋ ਰਿਹਾ ਹੈ। ਸ਼ਹਿਰ ਦੇ ਕਈ ਸੈਕਟਰਾਂ ਦੀਆਂ ਸੜਕਾਂ ਦੋ ਫੁੱਟ ਤੱਕ ਪਾਣੀ ਨਾਲ ਭਰ ਗਈਆਂ ਹਨ। ਲੋਕਾਂ ਨੂੰ ਵਾਹਨ ਚਲਾਉਣਾ ਔਖਾ ਹੋ ਰਿਹਾ ਹੈ। ਪਾਣੀ ਭਰਨ ਕਾਰਨ ਲੋਕਾਂ ਦੇ ਵਾਹਨ ਬੰਦ ਹੋ ਰਹੇ ਹਨ ਅਤੇ ਨੁਕਸਾਨ ਹੋ ਰਿਹਾ ਹੈ।
ਦੂਜੇ ਪਾਸੇ ਸ਼ਹਿਰ ਦੇ ਕਈ ਲਾਈਟ ਪੁਆਇੰਟ ਬੰਦ ਪਏ ਹਨ। ਅਜਿਹੇ 'ਚ ਪਾਣੀ ਭਰਨ ਦੇ ਬਾਵਜੂਦ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਕਟਰ 40/41 ਚੌਕ ਅਤੇ ਸੈਕਟਰ 36/37 ਦੇ ਲਾਈਟ ਪੁਆਇੰਟ ਸਮੇਤ ਹੋਰ ਕਈ ਥਾਵਾਂ ’ਤੇ ਪਾਣੀ ਭਰਨ ਦੀ ਵੱਡੀ ਸਮੱਸਿਆ ਬਣ ਗਈ ਹੈ। ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਕੂਲੋਂ ਕੱਢਣਾ ਪਿਆ। ਇਸ ਦੇ ਨਾਲ ਹੀ ਕਈ ਸੈਕਟਰਾਂ ਦੀਆਂ ਗਲੀਆਂ ਵਿੱਚ ਪਾਣੀ ਇੰਨਾ ਭਰ ਗਿਆ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ।