ਪੜਚੋਲ ਕਰੋ
Advertisement
ਹਿੰਦੂ ਮਹਾਂਸਭਾ 'ਚ ਗਾਂਧੀ ਲਈ ਸਿਖਰ ਦੀ ਨਫਰਤ, ਫੋਟੋ ਨੂੰ ਹੀ ਮਾਰੀਆਂ ਗੋਲੀਆਂ
ਅਲੀਗੜ੍ਹ: ਮਹਾਤਮਾ ਗਾਂਧੀ ਦੀ 71ਵੀਂ ਵਰ੍ਹੇਗੰਢ ਮੌਕੇ ਮਹਾਤਮਾ ਗਾਂਧੀ ਪ੍ਰਤੀ ਅਖਿਲ ਭਾਰਤ ਹਿੰਦੂ ਮਹਾਂਸਭਾ ਦੀ ਨਫ਼ਰਤ ਸਾਫ ਦਿਖਾਈ ਦਿੱਤੀ। ਹਿੰਦੂ ਮਹਾਂਸਭਾ ਦੀ ਕੌਮੀ ਸਕੱਤਰ ਪੂਜਾ ਸ਼ਕੁਨ ਪਾਂਡੇ ਨੇ ਗਾਂਧੀ ਦੀ ਤਸਵੀਰ ਨੂੰ ਨਕਲੀ ਬੰਦੂਕ ਨਾਲ ਗੋਲ਼ੀ ਮਾਰ ਦਿੱਤੀ। ਇੱਥੋਂ ਤਕ ਕਿ ਗੋਲ਼ੀ ਲੱਗਣ ਬਾਅਦ ਬਾਪੂ ਦੀ ਤਸਵੀਰ ਤੋਂ ਖ਼ੂਨ ਵਹਿੰਦਾ ਵੀ ਵਿਖਾਇਆ ਗਿਆ। ਇਸ ਤੋਂ ਬਾਅਦ ਗੋਡਸੇ ਦੀ ਫੋਟੋ ਨੂੰ ਮਾਲਾ ਪਾ ਕੇ ਮਠਿਆਈ ਵੀ ਵੰਡੀ ਗਈ।
ਪੂਜਾ ਸ਼ਕੁਨ ਪਾਂਡੇ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਵਰ੍ਹੇਗੰਢ ਮੌਕੇ ਮੀਡੀਆ ਨੂੰ ਵੀ ਸੱਦਾ ਦਿੱਤਾ ਸੀ। ਫਿਰ ਉਨ੍ਹਾਂ ਦੇ ਸਾਹਮਣੇ ਬੰਦੂਕ ਨਾਲ ਸੰਕੇਤਕ ਤੌਰ ’ਤੇ ਗਾਂਧੀ ਦੀ ਤਸਵੀਰ ਨੂੰ ਤਿਨ ਗੋਲ਼ੀਆਂ ਮਾਰੀਆਂ ਤੇ ਨਥੂ ਰਾਮ ਅਮਰ ਰਹੇ ਦੇ ਨਾਅਰੇ ਲਾਏ। ਇੱਥੋਂ ਤਕ ਕਿ ਬਾਪੂ ਦੇ ਕਾਤਲ ਨੂੰ ਮਹਾਂਸਭਾ ਨੇ ਸੱਚਾ ਹਿੰਦੂਵਾਦੀ ਦੱਸਦਿਆਂ ਉਸ ਨੂੰ ਮਹਾਤਮਾ ਦਾ ਖਿਤਾਬ ਤਕ ਦੇ ਦਿੱਤਾ। ਪ੍ਰੋਗਰਾਮ ਦੀ ਵੀਡੀਓ ਵਾਇਰਲ ਹੋਣ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ। ਪੂਰੇ ਪ੍ਰੋਗਰਾਮ ਦੌਰਾਨ ਹਿੰਦੂ ਮਹਾਂਸਭਾ ਦੀ ਲੀਡਰ ਨੇ ਭਗਵਾਨ ਕ੍ਰਿਸ਼ਣ ਨਾਲ ਗਾਂਧੀ ਦੇ ਕਾਤਲ ਨਥੂਰਾਮ ਗੋਡਸੇ ਦੀ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਜੇ ਗਾਂਧੀ ਜਿਊਂਦੇ ਰਹਿੰਦੇ ਤਾਂ ਦੇਸ਼ ਦੀ ਇੱਕ ਹੋਰ ਵੰਡ ਹੋ ਜਾਂਦੀ। ਅਲੀਗੜ੍ਹ ਦੇ ਏਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 13 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਖਿਲ ਭਾਰਤ ਹਿੰਦੂ ਮਹਾਂਸਭਾ ਦੇ ਦੋ ਜਣੇ ਗ੍ਰਿਫ਼ਤਾਰ ਵੀ ਕੀਤੇ ਗਏ ਹਨ।#HinduMahasabha Leader Shakun Pandey celebrates #gandhideathanniversary by shooting his effigy in #Agra. Later Sabha leaders set effigy on fire & distribute sweets to celebrate assassination. @dgpup @Uppolice must take action against all Sabha leaders for anti-national activity. pic.twitter.com/hbjFSleZGZ
— Rahul Singh (@rahulreports) January 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement