(Source: ECI/ABP News/ABP Majha)
ਸੰਕ੍ਰਮਣ ਤੋਂ ਠੀਕ ਹੋਣ ਤੇ Vaccine ਲੈਣ ਤੋਂ ਬਾਅਦ ਕਿੰਨੇ ਦਿਨਾਂ ਤਕ ਰਹਿੰਦੀ ਹੈ Immunity? ਸਟੱਡੀ 'ਚ ਖੁਲਾਸਾ
ਬਲਰਾਮ ਭਾਰਗਵ ਦੇ ਅਨੁਸਾਰ, ਐਂਟੀ ਬਾਡੀ ਕੋਰੋਨਾ ਸੰਕਰਮਿਤ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਜਾਂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਲਗਭਗ 9 ਮਹੀਨਿਆਂ ਤਕ ਮੌਜੂਦ ਰਹਿੰਦੀ ਹੈ।
Omicron Updates : ਦੁਨੀਆ ਭਰ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋਂ ਕਈ ਮਾਧਿਅਮਾਂ ਰਾਹੀਂ ਜਾਗਰੂਕਤਾ ਫੈਲਾਈ ਜਾ ਰਹੀ ਹੈ। ਅਜਿਹੇ 'ਚ ਲੋਕਾਂ ਦੇ ਮਨਾਂ 'ਚ ਇਹ ਸਵਾਲ ਵੀ ਉੱਠ ਰਹੇ ਹਨ ਕਿ ਕੋਰੋਨਾ ਵਾਇਰਸ (Corona Virus ) ਦਾ ਟੀਕਾ ਲੱਗਣ ਜਾਂ ਠੀਕ ਹੋਣ ਤੋਂ ਬਾਅਦ ਸਰੀਰ 'ਚ ਕਿੰਨੇ ਮਹੀਨਿਆਂ ਤੱਕ ਇਮਿਊਨਿਟੀ ਯਾਨੀ ਐਂਟੀ-ਬਾਡੀ ਬਰਕਰਾਰ ਰਹਿੰਦੀ ਹੈ। ICMR ਦੇ ਡੀਜੀ ਬਲਰਾਮ ਭਾਰਗਵ ਨੇ ਲੋਕਾਂ ਦੇ ਮਨਾਂ ਵਿੱਚ ਉੱਠ ਰਹੇ ਸਵਾਲ ਬਾਰੇ ਜਾਣਕਾਰੀ ਦਿੱਤੀ ਹੈ।
ਬਲਰਾਮ ਭਾਰਗਵ (Balram Bhargava) ਅਨੁਸਾਰ ਐਂਟੀ ਬਾਡੀ ਕੋਰੋਨਾ ਸੰਕਰਮਿਤ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਜਾਂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਲਗਭਗ 9 ਮਹੀਨਿਆਂ ਤਕ ਮੌਜੂਦ ਰਹਿੰਦੀ ਹੈ। ICMR ਦੇ ਡੀਜੀ ਦੇ ਅਨੁਸਾਰ ਟੀਕੇ ਤੋਂ ਪ੍ਰਾਪਤ ਪ੍ਰਤੀਰੋਧਕ ਸ਼ਕਤੀ 'ਤੇ ਭਾਰਤ ਵਿਚ ਇਕ ਅਧਿਐਨ ਹੋਇਆ ਸੀ ਅਤੇ ਵਿਸ਼ਵ ਪੱਧਰ 'ਤੇ ਖੋਜ ਵੀ ਕੀਤੀ ਗਈ ਸੀ। ਇਨ੍ਹਾਂ ਅਧਿਐਨਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਐਂਟੀ ਬਾਡੀ ਲਗਭਗ 9 ਮਹੀਨਿਆਂ ਤਕ ਸਰੀਰ ਵਿੱਚ ਜ਼ਿੰਦਾ ਰਹਿੰਦੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਇਹ ਗੱਲ ਅਮਰੀਕਾ, ਚੀਨ, ਇਜ਼ਰਾਈਲ ਅਤੇ ਇੰਗਲੈਂਡ ਵਰਗੇ ਦੇਸ਼ਾਂ ਵੱਲੋਂ ਕੀਤੇ ਅਧਿਐਨ ਵਿਚ ਵੀ ਸਾਹਮਣੇ ਆਈ ਹੈ | ਉਨ੍ਹਾਂ ਦੱਸਿਆ ਕਿ ਭਾਰਤ ਵਿਚ ਟੀਕੇ ਅਤੇ ਇਨਫੈਕਸ਼ਨ ਤੋਂ ਬਾਅਦ ਤਿੰਨ ਅਧਿਐਨ ਕੀਤੇ ਗਏ ਸਨ। ਇਨ੍ਹਾਂ ਤਿੰਨਾਂ ਅਧਿਐਨਾਂ ਵਿੱਚ ਇਹ ਪਾਇਆ ਗਿਆ ਹੈ ਕਿ ਕੋਵਿਸ਼ੀਲਡ ਤੇ ਕੋਵੈਕਸੀਨ ਲੈਣ ਤੋਂ ਬਾਅਦ ਲਗਭਗ 9 ਤੋਂ 10 ਮਹੀਨਿਆਂ ਤਕ ਇਮਿਊਨਿਟੀ ਮੌਜੂਦ ਰਹਿੰਦੀ ਹੈ।
ਇਸ ਦੌਰਾਨ, ICMR ਦੇ ਡੀਜੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਟੀਕਾ ਕੋਰੋਨਾ ਦੇ ਕਹਿਰ ਨੂੰ ਘਟਾ ਸਕਦਾ ਹੈ ਪਰ ਇਸਨੂੰ ਰੋਕ ਨਹੀਂ ਸਕਦਾ।
ਅਜਿਹੀ ਸਥਿਤੀ ਵਿੱਚ ਟੀਕਾਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਮਾਸਕ ਦੀ ਵਰਤੋਂ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਵੱਡੇ ਇਕੱਠਾਂ ਵਿੱਚ ਆਉਣ-ਜਾਣ ਤੋਂ ਗੁਰੇਜ਼ ਕਰਨ।ਕੋਰੋਨਾ ਵਾਇਰਸ ਵਿਰੁੱਧ ਦਿਸ਼ਾ-ਨਿਰਦੇਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਮੌਜੂਦਾ ਦਿਸ਼ਾ-ਨਿਰਦੇਸ਼ ਪਹਿਲਾਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਵਾਂਗ ਹੀ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਬਚਣ ਲਈ ਹੋਮ ਆਈਸੋਲੇਸ਼ਨ ਅਜੇ ਵੀ ਸਾਰਿਆਂ ਲਈ ਬਹੁਤ ਮਹੱਤਵਪੂਰਨ ਕਾਰਕਾਂ ਵਿਚੋਂ ਇਕ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904