(Source: ECI/ABP News)
Rules for liquor: ਭਾਰਤ ਦੇ ਇੱਕ ਰਾਜ ਤੋਂ ਦੂਜੇ 'ਚ ਸ਼ਰਾਬ ਕਿਵੇਂ ਲਿਜਾਈਏ? ਜਾਣੋ ਪੂਰੇ ਨਿਯਮ
Rules for taking liquor one state to another: ਦੇਸ਼ ਦੇ ਹਰ ਸੂਬੇ ਵਿੱਚ ਸ਼ਰਾਬ ਦੇ ਰੇਟ ਵੱਖ-ਵੱਖ ਹਨ। ਇਸ ਤੋਂ ਇਲਾਵਾ ਕੁਝ ਸੂਬਿਆਂ ਦੇ ਖਾਸ ਬ੍ਰਾਂਡ ਮਸ਼ਹੂਰ ਹਨ ਜੋ ਦੂਜੇ ਸੂਬਿਆਂ ਅੰਦਰ ਨਹੀਂ ਮਿਲਦੇ। ਇਸ ਲਈ ਅਕਸਰ ਹੀ ਲੋਕ ਇੱਕ ਸੂਬੇ...

Rules for taking liquor one state to another: ਦੇਸ਼ ਦੇ ਹਰ ਸੂਬੇ ਵਿੱਚ ਸ਼ਰਾਬ ਦੇ ਰੇਟ ਵੱਖ-ਵੱਖ ਹਨ। ਇਸ ਤੋਂ ਇਲਾਵਾ ਕੁਝ ਸੂਬਿਆਂ ਦੇ ਖਾਸ ਬ੍ਰਾਂਡ ਮਸ਼ਹੂਰ ਹਨ ਜੋ ਦੂਜੇ ਸੂਬਿਆਂ ਅੰਦਰ ਨਹੀਂ ਮਿਲਦੇ। ਇਸ ਲਈ ਅਕਸਰ ਹੀ ਲੋਕ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਸ਼ਰਾਬ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਨਿਯਮਾਂ ਦੀ ਜਾਣਕਾਰੀ ਨਾ ਹੋਣ ਕਰਕੇ ਕਈ ਲੋਕ ਕਾਨੂੰਨੀ ਉਲਝਣਾਂ ਵਿੱਚ ਵੀ ਫਸ ਜਾਂਦੇ ਹਨ।
ਦਰਅਸਲ ਸ਼ਰਾਬ ਨੂੰ ਲੈ ਕੇ ਭਾਰਤ ਦੇ ਹਰ ਰਾਜ ਦੇ ਆਪਣੇ ਵੱਖਰੇ-ਵੱਖਰੇ ਨਿਯਮ ਹਨ। ਕਈ ਰਾਜਾਂ 'ਚ ਸ਼ਰਾਬ 'ਤੇ ਪੂਰਨ ਪਾਬੰਦੀ ਹੈ ਜਦਕਿ ਕਈ ਰਾਜਾਂ 'ਚ ਸ਼ਰਾਬ ਲੈ ਜਾਣ 'ਤੇ ਕੁਝ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ। ਕਈ ਥਾਈਂ ਜੇਕਰ ਤੁਸੀਂ ਸ਼ਰਾਬ ਨਾਲ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਕੀ ਤੁਸੀਂ ਕਿਸੇ ਦੂਸਰੇ ਰਾਜ 'ਚ ਸ਼ਰਾਬ ਲੈ ਕੇ ਜਾਣ ਦੇ ਨਿਯਮਾਂ ਬਾਰੇ ਜਾਣਦੇ ਹੋ? ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਨ੍ਹਾਂ ਰਾਜਾਂ 'ਚ ਸ਼ਰਾਬ ਲੈ ਕੇ ਜਾਣ, ਉੱਥੇ ਪੀਣ ਤੇ ਦੂਜੇ ਰਾਜਾਂ ਤੋਂ ਸ਼ਰਾਬ ਲੈਣ ਦੇ ਕੀ ਨਿਯਮ ਹਨ-
ਕੀ ਤੁਸੀਂ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਸ਼ਰਾਬ ਲੈ ਜਾ ਸਕਦੇ ਹੋ?- ਨਿਯਮਾਂ ਅਨੁਸਾਰ, ਤੁਸੀਂ ਸ਼ਰਾਬ ਦੀਆਂ ਬੋਤਲਾਂ ਨੂੰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਲਿਜਾ ਸਕਦੇ ਹੋ, ਪਰ ਤੁਹਾਨੂੰ ਉਸ ਰਾਜ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਜਿਸ ਵਿੱਚ ਤੁਸੀਂ ਜਾ ਰਹੇ ਹੋ।
ਉਦਾਹਰਨ ਲਈ, ਮੰਨ ਲਓ ਕਿ ਤੁਸੀਂ ਅਜਿਹੇ ਰਾਜ ਵਿੱਚ ਹੋ, ਜਿੱਥੇ ਤੁਹਾਨੂੰ ਆਪਣੇ ਨਾਲ ਸ਼ਰਾਬ ਦੀਆਂ 4 ਬੋਤਲਾਂ ਲਿਜਾਣ ਦੀ ਇਜਾਜ਼ਤ ਹੈ, ਪਰ ਜੇਕਰ ਤੁਸੀਂ ਉਸ ਰਾਜ ਵਿੱਚ ਜਾ ਰਹੇ ਹੋ, ਜਿਸ ਵਿੱਚ ਸਿਰਫ਼ 2 ਬੋਤਲਾਂ ਦੀ ਇਜਾਜ਼ਤ ਹੈ, ਤਾਂ ਤੁਹਾਨੂੰ ਉਸ ਰਾਜ ਦੀ ਇਜਾਜ਼ਤ ਲੈਣੀ ਪਵੇਗੀ। ਸਾਫ਼ ਗੱਲ ਇਹ ਹੈ ਕਿ ਤੁਸੀਂ ਜਿਸ ਜ਼ਿਲ੍ਹੇ ਵਿੱਚ ਹੋ, ਤੁਹਾਨੂੰ ਉਸ ਰਾਜ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਡ੍ਰਾਈ ਸਟੇਟ ਦੀ ਸਥਿਤੀ ਕੀ ਹੈ?- ਜੇਕਰ ਤੁਸੀਂ ਡ੍ਰਾਈ ਸਟੇਟ ਵਿੱਚ ਯਾਤਰਾ ਕਰ ਰਹੇ ਹੋ, ਤਾਂ ਤੁਹਾਨੂੰ ਉੱਥੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਯਾਨੀ ਤੁਸੀਂ ਉੱਥੇ ਸ਼ਰਾਬ ਆਪਣੇ ਨਾਲ ਨਹੀਂ ਲੈ ਜਾ ਸਕਦੇ।
ਡ੍ਰਾਈ ਸਟੇਟ ਵਿੱਚ ਸ਼ਰਾਬ ਕਿਵੇਂ ਪੀਤੀ ਜਾਵੇ?- ਡ੍ਰਾਈ ਸਟੇਟ ਨੂੰ ਲੈ ਕੇ ਵੱਖ-ਵੱਖ ਨਿਯਮ ਹਨ, ਜਿਵੇਂ ਬਿਹਾਰ ਵਿਚ ਕਿਸੇ ਨੂੰ ਵੀ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਨਾਲ ਹੀ ਗੁਜਰਾਤ 'ਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਸ਼ਰਾਬ ਪੀਣ ਦੀ ਇਜਾਜ਼ਤ ਹੈ ਪਰ ਇਸ ਤੋਂ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਹੈ। ਇਸ ਲਈ ਜੇਕਰ ਤੁਸੀਂ ਸ਼ਰਾਬ ਪੀਣਾ ਚਾਹੁੰਦੇ ਹੋ ਤਾਂ ਇਨ੍ਹਾਂ ਰਾਜਾਂ ਵਿੱਚ ਤੁਹਾਨੂੰ ਪਹਿਲਾਂ ਇਜਾਜ਼ਤ ਲੈਣੀ ਪਵੇਗੀ। ਇਸ ਲਈ ਕਿਸੇ ਵੀ ਸੂਬੇ 'ਚ ਸ਼ਰਾਬ ਲੈ ਕੇ ਜਾਣ ਤੋਂ ਪਹਿਲਾਂ ਉੱਥੇ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣ ਲਓ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
