ਹਰਿਆਣਾ 'ਚ 13,536 ਅਸਾਮੀਆਂ ਲਈ ਹੋਣ ਜਾ ਰਿਹਾ ਪੇਪਰ, ਨਕਲ ਰੋਕਣ ਲਈ ਦੇਖੋ ਸਰਕਾਰ ਨੇ ਕੀ ਕੀਤੇ ਪ੍ਰਬੰਧ
ਹਰਿਆਣਾ ਵਿਚ ਗਰੁੱਪ D ਲਈ 13,536 ਅਸਾਮੀਆਂ ਦੀ ਭਰਤੀ ਲਈ ਹੋਣ ਵਾਲੀ ਕਾਮਨ ਯੋਗਤਾ ਪ੍ਰੀਖਿਆ (CET) ਦੇ ਨਕਲ ਰਹਿਤ ਸਫਲ ਸੰਚਾਲਨ ਲਈ ਸੂਬਾ ਸਰਕਾਰ ਨੇ ਕਈ ਇੰਤਜਾਮ ਕੀਤੇ ਹਨ।
ਹਰਿਆਣਾ ਵਿਚ ਗਰੁੱਪ D ਲਈ 13,536 ਅਸਾਮੀਆਂ ਦੀ ਭਰਤੀ ਲਈ ਹੋਣ ਵਾਲੀ ਕਾਮਨ ਯੋਗਤਾ ਪ੍ਰੀਖਿਆ (CET) ਦੇ ਨਕਲ ਰਹਿਤ ਸਫਲ ਸੰਚਾਲਨ ਲਈ ਸੂਬਾ ਸਰਕਾਰ ਨੇ ਕਈ ਇੰਤਜਾਮ ਕੀਤੇ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰੀਖਿਆ ਦੀ ਸਮੂਚੀ ਤਿਆਰੀਆਂ ਦੀ ਸਮੀਖਿਆ ਤਹਿਤ ਅੱਜ ਵੀਡੀਓ ਕਾਨਫ੍ਰੈਸਿੰਗ ਰਾਹੀਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਮੈਰਿਟ 'ਤੇ ਭਰਤੀ ਕਰਨਾ ਹੀ ਸਰਕਾਰ ਦਾ ਮੁੱਖ ਟੀਚਾ ਹੈ, ਇਸ ਲਈ ਪ੍ਰੀਖਿਆ ਦੇ ਸੰਚਾਲਨ ਵਿਚ ਕਿਸੇ ਵੀ ਤਰ੍ਹਾ ਦੀ ਗੜਬੜੀ ਨਹੀਂ ਹੋਣੀ ਚਾਹੀਦੀ ਹੈ।
ਗਰੁੱਪ ਡੀ ਅਸਾਮੀਆਂ ਦੇ ਲਈ CET ਪ੍ਰੀਖਿਆ 21 ਅਤੇ 22 ਅਕਤੂਬਰ ਨੂੰ ਹੋਣ ਜਾ ਰਹੀ ਹੈ। ਜਿਸ ਦਾ ਸੰਚਾਲਨ ਨੈਸ਼ਨਲ ਟੇਸਟਿੰਗ ਏਜੰਸੀ (NTA) ਵੱਲੋਂ ਕੀਤਾ ਜਾਵੇਗਾ। ਇਸ ਪ੍ਰੀਖਿਆ ਲਈ 13,75,151 ਉਮਦੀਵਾਰਾਂ ਨੇ ਆਪਣਾ ਦਾਖਲਾ ਕਰਵਾਇਆ ਹੈ। CET ਪ੍ਰੀਖਿਆ ਦੇ ਲਈ ਚੰਡੀਗੜ੍ਹ ਸਮੇਤ ਸੂਬੇ ਦੇ 17 ਜਿਲ੍ਹਿਆਂ 'ਚ 798 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਪ੍ਰੀਖਿਆ ਸਵੇਰੇ ਅਤੇ ਸ਼ਾਮ ਦੋ ਸ਼ਿਫਟਾਂ ਵਿਚ ਹੋਵੇਗੀ। ਸਵੇਰੇ 10:00 ਵਜੇ ਤੋਂ 11:45 ਵਜੇ ਤਕ ਅਤੇ ਦੁਪਹਿਰ 3 ਵਜੇ ਤੋਂ 4:45 ਵਜੇ ਤਕ ਦੋ ਸੈਸ਼ਨਾਂ ਵਿਚ ਪ੍ਰੀਖਿਆ ਲਈ ਜਾਵੇਗੀ। ਇਕ ਸ਼ਿਫਟ ਵਿਚ ਕਰੀਬ ਸਾਢੇ 3 ਲੱਖ ਬੱਚੇ ਪ੍ਰੀਖਿਆ ਦੇਣ ਆਉਣ ਦੀ ਸੰਭਾਵਨਾ ਹੈ।
ਪ੍ਰੀਖਿਆ ਕੇਂਦਰਾਂ ਤਕ ਉਮੀਦਵਾਰਾਂ ਨੂੰ ਪਹੁੰਚਾਉਣ ਲਈ ਟਰਾਂਸਪੋਰਟ ਵਿਭਾਗ ਵੱਲੋਂ 21 ਤੇ 22 ਅਕਤੂਬਰ ਨੂੰ ਪ੍ਰੀਖਿਆਰਥੀਆਂ ਦੇ ਆਵਾਜਾਈ ਲਈ ਟ੍ਰਾਂਸਪੋਰਟ ਦੀ ਵਿਸ਼ੇਸ਼ ਵਿਵਸਥਾ ਕੀਤੀ ਜਾ ਰਹੀ ਹੈ। ਸਾਰੇ ਜਿਲ੍ਹਿਆਂ ਵਿਚ ਸਰਕਾਰੀ ਬੱਸਾਂ ਦੀ ਡਿਊਟੀ ਲਗਾਈ ਗਈ ਹੈ। ਇਸ ਦੇ ਲਈ ਹਰਿਆਣਾ ਰੋਡਵੇਜ ਦੀ 3000 ਬੱਸਾਂ ਅਤੇ ਵੱਖ-ਵੱਖ ਵਿਦਿਅਕ ਸੰਸਥਾਨਾਂ ਦੀ ਬੱਸਾਂ ਦੀ ਵਰਤੋ ਕੀਤੀ ਜਾਵੇਗੀ। ਸਾਰੇ ਪ੍ਰੀਖਿਆਰਥੀਆਂ ਵੱਲੋਂ ਏਡਮਿਟ ਕਾਰਡ ਦਿਖਾਉਣ 'ਤੇ ਯਾਤਰਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ 'ਤੇ ਹੈਲਪ ਡੇਸਕ ਵੀ ਸਥਾਪਿਤ ਕੀਤੇ ਜਾਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।