#MissionShakti: ਮਨਮੋਹਨ ਦੇ ਕੰਮ 'ਤੇ ਮੋਦੀ ਨੇ ਲਾਈ ਆਪਣੀ ਮੋਹਰ?
ਕਾਂਗਰਸ ਨੇ ਦਾਅਵਾ ਕੀਤਾ ਕਿ ਯੂਪੀਏ ਸਰਕਾਰ ਸਮੇਂ ਇਸ ਐਂਟੀ-ਸੈਟੇਲਾਈਟ ਸਿਸਟਮ 'ਤੇ ਕੰਮ ਹੋਣਾ ਸ਼ੁਰੂ ਹੋ ਗਿਆ ਸੀ ਤੇ ਮੋਦੀ ਸਿਰਫ ਫੀਤਾ ਕੱਟਣ ਵਾਲੇ ਹਨ। ਜਦਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਪਗ੍ਰਹਿ ਨਸ਼ਟ ਕਰਨ ਲਈ ਤਕਨਾਲੋਜੀ ਵਿਕਸਤ ਕਰਨ ਲਈ ਸਾਲ 2014 ਵਿੱਚ ਹੀ ਹਰੀ ਝੰਡੀ ਦੇ ਦਿੱਤੀ ਸੀ।FM Arun Jaitley on #MissionShakti: The process started in 2014 after the PM gave the permission, it's a huge achievement, not only we have become space power but we are now in big four. We should not forget that tomorrow's wars will not be the same as yesterday's wars. pic.twitter.com/gEWdpVXWuz
— ANI (@ANI) March 27, 2019
ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੇ ਕਿਹਾ ਅੱਜ ਪੂਰੇ ਹੋਏ ਏਐਸਏਟੀ ਪ੍ਰੋਗਰਾਮ ਲਈ ਉਹ ਆਪਣੇ ਪੁਲਾੜ ਵਿਗਿਆਨੀਆਂ ਤੇ ਡਾ. ਮਨਮੋਹਨ ਸਿੰਘ ਦੀ ਦੂਰਦ੍ਰਿਸ਼ਟੀ ਵਾਲੀ ਲੀਡਰਸ਼ਿਪ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਹਨ।The UPA government had initiated the ASAT program which has reached fruition today
I congratulate our space scientists & the visionary leadership of Dr Manmohan Singhhttps://t.co/pJHBVGo5GA — Ahmed Patel (@ahmedpatel) March 27, 2019
ਉਨ੍ਹਾਂ ਸਾਲ 2012 ਵਿੱਚ ਪ੍ਰਕਾਸ਼ਿਤ ਹੋਈ ਮੀਡੀਆ ਰਿਪੋਰਟ ਵੀ ਜਾਰੀ ਕੀਤੀ ਜਿਸ ਵਿੱਚ ਡੀਆਰਡੀਓ ਮੁਖੀ ਵੀ.ਕੇ. ਸਰਸਵਤ ਕਹਿ ਰਹੇ ਹਨ ਕਿ ਅਗਨੀ ਪੰਜ ਦੀ ਮਿਸਾਈਲ ਦੇ ਸਫਲ ਪ੍ਰੀਖਣ ਮਗਰੋਂ ਹੁਣ ਉਹ ਐਂਟੀ-ਸੈਟੇਲਾਈਟ ਸਿਸਟਮ ਲਈ ਤਿਆਰ ਹਨ। ਹਾਲਾਂਕਿ, ਸਰਸਵਤ ਨੇ ਅੱਜ ਕਿਹਾ ਕਿ ਯੂਪੀਏ ਸਰਕਾਰ ਸਮੇਂ ਉਨ੍ਹਾਂ ਨੂੰ ਅੱਗੇ ਵਧਣ ਲਈ ਹਰੀ ਝੰਡੀ ਨਹੀਂ ਸੀ ਮਿਲੀ।Dr VK Saraswat on #MissionShakti: When proposal was put up by Dr Satheesh Reddy & NSA Ajit Doval to PM Modi, he had the courage & based on that he gave a go ahead. If the clearances were given in 2012-13, I'm quite certain that the launch would have happened in 2014-15. https://t.co/Amnf62Qa0r
— ANI (@ANI) March 27, 2019
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਐਲਾਨ ਤੋਂ ਕੁਝ ਹੀ ਸਮੇਂ ਮਗਰੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਟਵੀਟ ਕਰ ਵੱਡਾ ਵਾਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਨਰੇਂਦ ਮੋਦੀ ਨੂੰ ਟੈਲੀਵਿਜ਼ਨ 'ਤੇ ਇੱਕ ਘੰਟਾ ਮੁਫ਼ਤ ਵਿੱਚ ਮਿਲ ਗਿਆ ਤਾਂ ਜੋ ਉਹ ਦੇਸ਼ ਦਾ ਧਿਆਨ ਅਸਲ ਮੁੱਦੇ ਬੇਰੁਜ਼ਗਾਰੀ, ਦਿਹਾਤ ਦੇ ਸੰਕਟ ਤੇ ਮਹਿਲਾ ਸੁਰੱਖਿਆ ਆਦਿ ਤੋਂ ਹਟਾ ਸਕਣ।Today @narendramodi got himself an hour of free TV & divert nation's attention away from issues on ground — #Unemployment #RuralCrisis & #WomensSecurity — by pointing at the sky.
Congratulations @drdo_india & @isro — this success belongs to you. Thank you for making India safer. — Akhilesh Yadav (@yadavakhilesh) March 27, 2019
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਪ੍ਰਧਾਨ ਮੰਤਰੀ 'ਤੇ ਤਿੱਖਾ ਵਿਅੰਗ ਕਰਦਿਆਂ ਕੌਮਾਂਤਰੀ ਰੰਗਮੰਚ ਦਿਹਾੜੇ ਦੀਆਂ ਵਧਾਈਆਂ ਵੀ ਦਿੱਤੀਆਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਮਯਾਬੀ ਲਈ ਪੁਲਾੜ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ। ਜਦਕਿ ਨਵਜੋਤ ਸਿੱਧੂ ਨੇ ਮੋਦੀ ਸਰਕਾਰ 'ਤੇ ਲੋਕਾਂ ਨੂੰ ਮੁੱਦਿਆਂ ਤੋਂ ਭਟਕਾਉਣ ਦੇ ਦੋਸ਼ ਲਾਏ।Well done DRDO, extremely proud of your work.
I would also like to wish the PM a very happy World Theatre Day. — Rahul Gandhi (@RahulGandhi) March 27, 2019
ਉੱਧਰ, ਭਾਰਤੀ ਚੋਣ ਕਮਿਸ਼ਨ ਨੇ ਇਸ ਨੂੰ ਜ਼ਾਬਤੇ ਦੀ ਉਲੰਘਣਾ ਮੰਨਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨੇ ਕੋਈ ਨਵੀਂ ਨੀਤੀ ਦਾ ਐਲਾਨ ਨਹੀਂ ਕੀਤਾ, ਸਗੋਂ ਕੌਮੀ ਸੁਰੱਖਿਆ ਦੇ ਮਾਮਲੇ ਬਾਰੇ ਹੀ ਗੱਲਬਾਤ ਕੀਤੀ, ਜਿਸ ਲਈ ਚੋਣ ਕਮਿਸ਼ਨ ਦੀ ਆਗਿਆ ਦੀ ਲੋੜ ਨਹੀਂ।Campaign for 2019 Elections is reaching its final stages but no BJP leader has talked about development issues. Very sad. Stop deflecting the real issues... Job loss Farmer Suicides Rafale etc. जनता को अंतरिक्ष में मत घुमाओ, ज़मीन पे वापिस लाओ, सही मुद्दों से मत भटकाओ! https://t.co/evgyepmpUt
— Navjot Singh Sidhu (@sherryontopp) March 27, 2019
Government Sources: The satellite which was hit today was a micro satellite launched by the ISRO on January 24 this year #ASAT #MissionShakti https://t.co/d43pbr1bIe
— ANI (@ANI) March 27, 2019