Triple Talaq: 5 ਸੈਕੰਡ ਦੀ ਆਡੀਓ ਤੇ ਬਰਬਾਦ ਹੋ ਗਈ ਔਰਤ ਦੀ ਜ਼ਿੰਦਗੀ, ਜਾਣੋ ਸਾਰਾ ਮਾਮਲਾ
ਸ਼ਬਾਨਾ ਦਾ ਕਹਿਣਾ ਹੈ ਕਿ ਕੁਝ ਸਮੇਂ ਲਈ ਤਾਂ ਅਬਦੁਲ ਸਊiਦੀ ਅਰਬ ਤੋਂ ਪੈਸੇ ਵੀ ਭੇਜਦਾ ਸੀ, ਪਰ ਬਾਅਦ ਵਿੱਚ ਉਹ ਵੀ ਬੰਦ ਕਰ ਦਿੱਤਾ। ਇੰਨਾ ਹੀ ਨਹੀਂ, ਅਬਦੁਲ ਸ਼ਬਾਨਾ ਨੂੰ ਫੋਨ ਕਰ ਕੇ ਉਸ ਨੂੰ ਅਤੇ ਬੱਚਿਆਂ ਨੂੰ ਗਾਲਾਂ ਵੀ ਕਢਦਾ ਸੀ।
ਬਰੇਲੀ (ਉੱਤਰ ਪ੍ਰਦੇਸ਼): Triple Talaq News: ਦੇਸ਼ ਵਿੱਚ ਤਿੰਨ ਤਲਾਕ ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ। ਤਿੰਨ ਤਲਾਕ ਦਾ ਤਾਜ਼ਾ ਮਾਮਲਾ ਬਰੇਲੀ ਦਾ ਹੈ। ਸਊਦੀ (Saudi) ਵਿੱਚ ਬੈਠੇ ਇੱਕ ਆਦਮੀ ਨੇ ਵ੍ਹਟਸਐਪ (WhatsApp) 'ਤੇ ਹੀ ਆਪਣੀ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ। ਦੋਸ਼ ਹੈ ਕਿ ਔਰਤ ਦੇ ਪਤੀ ਨੇ ਵ੍ਹਟਸਐਪ 'ਤੇ 5 ਸੈਕਿੰਡ ਦਾ ਆਡੀਓ (Audio Message) ਰਿਕਾਰਡ ਕੀਤਾ ਤੇ ਭੇਜ ਦਿੱਤਾ। ਉਸ ਨੇ ਸਿਰਫ ਆਡੀਓ ਸੰਦੇਸ਼ ਰਾਹੀਂ ਤਿੰਨ ਵਾਰ ‘ਤਲਾਕ’ ਸ਼ਬਦ ਆਖ ਕੇ ਭੇਜ ਦਿੱਤਾ। ਹੁਣ ਉਸ ਔਰਤ ਨੇ ਥਾਣੇ ਪਹੁੰਚ ਕੇ ਇਨਸਾਫ ਦੀ ਅਪੀਲ ਕੀਤੀ ਹੈ।
ਪੀੜਤ ਸ਼ਬਾਨਾ ਖਾਨ ਦਾ ਵਿਆਹ 10 ਸਾਲ ਪਹਿਲਾਂ ਸੀਬੀਗੰਜ ਥਾਣਾ ਖੇਤਰ ਦੇ ਗੋਵਿੰਦਾਪੁਰ ਨਿਵਾਸੀ ਅਬਦੁਲ ਤਸਲੀਮ ਖਾਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ। ਵਿਆਹ ਤੋਂ ਬਾਅਦ ਦੋਵਾਂ ਦੇ ਤਿੰਨ ਬੱਚੇ ਹੋਏ 2 ਲੜਕੇ ਤੇ ਇੱਕ ਲੜਕੀ। ਚਾਰ ਸਾਲ ਪਹਿਲਾਂ ਸ਼ਬਾਨਾ ਦਾ ਪਤੀ ਕੰਮ ਦੀ ਭਾਲ ਵਿੱਚ ਸਊਦੀ ਅਰਬ ਚਲਾ ਗਿਆ।
ਦੋਸ਼ ਹੈ ਕਿ ਅਬਦੁਲ ਨੇ ਸਊਦੀ ਅਰਬ ਵਿੱਚ ਹੀ ਦੂਜਾ ਵਿਆਹ ਰਚਾ ਲਿਆ ਸੀ। ਸ਼ਬਾਨਾ ਦਾ ਕਹਿਣਾ ਹੈ ਕਿ ਕੁਝ ਸਮੇਂ ਲਈ ਤਾਂ ਅਬਦੁਲ ਸਊiਦੀ ਅਰਬ ਤੋਂ ਪੈਸੇ ਵੀ ਭੇਜਦਾ ਸੀ, ਪਰ ਬਾਅਦ ਵਿੱਚ ਉਹ ਵੀ ਬੰਦ ਕਰ ਦਿੱਤਾ। ਇੰਨਾ ਹੀ ਨਹੀਂ, ਅਬਦੁਲ ਸ਼ਬਾਨਾ ਨੂੰ ਫੋਨ ਕਰ ਕੇ ਉਸ ਨੂੰ ਅਤੇ ਬੱਚਿਆਂ ਨੂੰ ਗਾਲਾਂ ਵੀ ਕਢਦਾ ਸੀ। ਹੱਦ ਉਦੋਂ ਹੋ ਗਈ ਜਦੋਂ ਅਬਦੁਲ ਨੇ ਸ਼ਬਾਨਾ ਨੂੰ ਵਟਸਐਪ 'ਤੇ ਹੀ ਤਿੰਨ ਤਲਾਕ ਦੇ ਦਿੱਤਾ। ਪੰਜ ਸੈਕੰਡ ਦੀ ਆਡੀਓ ਕਲਿੱਪ ਵਿੱਚ ਅਬਦੁਲ ਨੇ ਤਿੰਨ ਵਾਰ ‘ਤਲਾਕ’ ਆਖ ਕੇ ਰਿਸ਼ਤਾ ਖਤਮ ਕਰ ਦਿੱਤਾ।
ਨਿਆਂ ਦੀ ਅਪੀਲ
ਪਿਛਲੇ ਕੁਝ ਦਿਨਾਂ ਤੋਂ ਸ਼ਬਾਨਾ ਲਗਾਤਾਰ ਨਿਆਂ ਲਈ ਪੁਲਿਸ ਅਧਿਕਾਰੀਆਂ ਦੇ ਚੱਕਰ ਲਗਾ ਰਹੀ ਹੈ। ਏਡੀਜੀ ਵੱਲੋਂ ਐਫਆਈਆਰ ਦੇ ਆਦੇਸ਼ ਦੇਣ ਦੇ ਬਾਅਦ ਵੀ ਸੀਬੀਗੰਜ ਪੁਲਿਸ ਸਟੇਸ਼ਨ ਦਾ ਇੰਸਪੈਕਟਰ ਐਫਆਈਆਰ ਦਰਜ ਨਹੀਂ ਕਰ ਰਿਹਾ। ਸ਼ਬਾਨਾ ਨੇ ਆਪਣੇ ਪਤੀ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਖੇਡਣ ਦੀ ਉਮਰੇ ਖੰਨਾ ਦੀ ਰਸ਼ਮਿਨ ਨੇ ਲਿਖ ਦਿੱਤੀ ਭਾਰਤੀ ਸੈਕੂਲਰਿਜ਼ਮ ’ਤੇ ਕਿਤਾਬ, ਅਮਰੀਕਾ ’ਚ ਛਪੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904