AAP ki Adalat: 'ਮੈਂ ਤਾਂ ਮੋਦੀ ਨੂੰ ਵੋਟ ਪਾਵਾਂਗਾ', ਤਾਂ ਮੁੱਖ ਮੰਤਰੀ ਨੇ ਨੌਜਵਾਨ ਨੂੰ ਦੇ ਦਿੱਤੀ ਆਹ ਸਲਾਹ, ਦੇਖੋ ਵਾਇਰਲ ਵੀਡੀਓ
Aap Ki Adalat: ਵਾਇਰਲ ਵੀਡੀਓ 'ਚ ਰੈੱਡੀ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਦੇਸ਼ ਦੇ ਨੌਜਵਾਨਾਂ ਨੂੰ ਸੋਚ-ਸਮਝ ਕੇ ਆਪਣੇ ਫੈਸਲੇ 'ਤੇ ਵਿਚਾਰ ਕਰਨ ਤੋਂ ਬਾਅਦ ਵੋਟ ਪਾਉਣ ਦੀ ਸਲਾਹ ਦਿੰਦੇ ਨਜ਼ਰ ਆ ਰਹੇ ਹਨ।
Aap Ki Adalat: ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਹਾਲ ਹੀ ਵਿੱਚ ਰਜਤ ਸ਼ਰਮਾ ਦੇ ਸ਼ੋਅ ‘ਆਪ ਕੀ ਅਦਾਲਤ’ ਵਿੱਚ ਪਹੁੰਚੇ। ਇਸ ਤੋਂ ਬਾਅਦ ਸ਼ੋਅ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਰਸ਼ਕਾਂ ਵਿੱਚੋਂ ਇੱਕ ਵਿਅਕਤੀ ਕਾਂਗਰਸੀ ਨੇਤਾ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਕਹਿੰਦਾ ਹੈ ਕਿ ਉਹ ਮੋਦੀ ਨੂੰ ਵੋਟ ਪਾਵੇਗਾ।
ਉੱਥੇ ਹੀ ਵਾਇਰਲ ਵੀਡੀਓ 'ਚ ਰੈੱਡੀ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਦੇਸ਼ ਦੇ ਨੌਜਵਾਨਾਂ ਨੂੰ ਸੋਚ-ਸਮਝ ਕੇ ਆਪਣੇ ਫੈਸਲੇ 'ਤੇ ਵਿਚਾਰ ਕਰਨ ਤੋਂ ਬਾਅਦ ਵੋਟ ਪਾਉਣ ਦੀ ਸਲਾਹ ਦਿੰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: Iran-Israel conflict: ਈਰਾਨ ਦੇ ਇਜ਼ਰਾਈਲ 'ਤੇ ਹਮਲਿਆ ਦਾ ਭਾਰਤ 'ਚ ਹੋਣ ਜਾ ਰਿਹਾ ਵੱਡਾ ਅਸਰ, ਵੱਡੇ ਫੈਸਲੇ ਦੀ ਤਿਆਰੀ 'ਚ ਸਰਕਾਰ
ਜਦੋਂ ਰੈੱਡੀ ਨੌਜਵਾਨਾਂ ਨੂੰ ਅਪੀਲ ਕਰ ਰਹੇ ਸਨ, ਤਾਂ ਇੱਕ ਵਿਅਕਤੀ ਨੇ ਆਵਾਜ਼ ਮਾਰੀ ਅਤੇ ਕਿਹਾ ਕਿ ਉਹ ਮੋਦੀ ਨੂੰ ਵੋਟ ਪਾਉਣਗੇ। ਇਸ 'ਤੇ ਰੈਡੀ ਨੇ ਕਿਹਾ, "ਆਪਣੀ ਵੋਟ ਭਾਵੇਂ ਜਿਸ ਨੂੰ ਮਰਜ਼ੀ ਪਾਓ। ਤੁਹਾਡੇ ਪਰਿਵਾਰ 'ਤੇ 100 ਲੱਖ ਕਰੋੜ ਰੁਪਏ ਦਾ ਵਾਧੂ ਕਰਜ਼ਾ ਚੜ੍ਹ ਜਾਵੇਗਾ।"
Revanth Reddy in AAP Ki Adalat : You are the younger generation, educated, discerning, voting for the first time. Think and vote, for whom you will vote for ??
— Dr Poornima(Modi Ka Parivar)🚩🇮🇳 (@PoornimaNimo) April 14, 2024
Public : Will vote for Modiji...
Moye Moye.....🔥🔥🔥❤️❤️ pic.twitter.com/X3LanBlp7W
ਦਰਅਸਲ, ਰੈੱਡੀ ਨੇ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਹੋਇਆਂ ਦਾਅਵਾ ਕੀਤਾ ਕਿ ਮੋਦੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 14 ਪ੍ਰਧਾਨ ਮੰਤਰੀਆਂ ਨੇ 67 ਸਾਲਾਂ 'ਚ 65 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਦੇਸ਼ 'ਚ ਵਿਕਾਸ ਕਾਰਜ ਕਰਵਾਏ ਸਨ। ਦੂਜੇ ਪਾਸੇ ਮੋਦੀ ਨੇ ਖੁਦ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ 113 ਕਰੋੜ ਰੁਪਏ ਦਾ ਕਰਜ਼ਾ ਲਿਆ। ਇਹ ਪੈਸਾ ਕਿੱਥੇ ਗਿਆ? ਇਹ ਕਿਸਦੀ ਜੇਬ ਵਿੱਚ ਗਿਆ? ਮੋਦੀ ਨੇ ਦੇਸ਼ ਲਈ ਕੀ ਬਣਾਇਆ?
ਫਿਰ ਉਸ ਨੇ ਕਿਹਾ ਕਿ ਅਜਿਹੇ ਸਵਾਲ ਪੁੱਛਣਾ ਸਿਰਫ਼ ਮੇਰੀ ਜ਼ਿੰਮੇਵਾਰੀ ਨਹੀਂ ਹੈ। ਅਜਿਹੇ ਸਵਾਲ ਪੁੱਛਣ ਲਈ ਦੇਸ਼ ਦੇ ਨੌਜਵਾਨ ਵੀ ਜ਼ਿੰਮੇਵਾਰ ਹਨ। ਇੰਟਰਵਿਊ ਦੌਰਾਨ ਰੇਵੰਤ ਨੇ ਭਵਿੱਖਬਾਣੀ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ "ਅਬ ਕੀ ਬਾਰ, 400 ਪਾਰ" ਦੇ ਨਾਅਰੇ ਦੇ ਬਾਵਜੂਦ "ਇਸ ਵਾਰ ਵੱਧ ਤੋਂ ਵੱਧ 214 ਤੋਂ 240 ਲੋਕ ਸਭਾ ਸੀਟਾਂ ਜਿੱਤਣਗੇ।"
ਇਹ ਵੀ ਪੜ੍ਹੋ: Sarabjit Singh: ਕੌਣ ਸੀ ਭਾਰਤੀ ਕੈਦੀ ਸਰਬਜੀਤ ਸਿੰਘ, ਜਿਸ ਦਾ ਪਾਕਿਸਤਾਨ ਦੀ ਜੇਲ੍ਹ 'ਚ ਹੋਇਆ ਸੀ ਕਤਲ ? 10 ਸਾਲਾਂ ਬਾਅਦ ਲਿਆ ਬਦਲਾ !