ਪੜਚੋਲ ਕਰੋ
Advertisement
(Source: ECI/ABP News/ABP Majha)
ਏਅਰਫੋਰਸ ਦੇ ਦੋ ਜਾਂਬਾਜ਼ਾ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ, Skydive ਕਰ ਸਭ ਤੋਂ ਉੱਚਾਈ 'ਤੇ ਉਤਰੇ
8 ਅਕਤੂਬਰ ਨੂੰ ਹਵਾਈ ਸੈਨਾ ਦੇ 88ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਭਾਰਤੀ ਹਵਾਈ ਸੈਨਾ ਦੇ ਦੋ ਜਵਾਨਾਂ ਨੇ ਨਵਾਂ ਰਿਕਾਰਡ ਬਣਾਇਆ ਹੈ। ਉਨ੍ਹਾਂ ਨੋੋ ਸੀ -130 ਜੇ ਜਹਾਜ਼ ਵਿਚ ਚੁਣੌਤੀਪੂਰਨ ਹਾਲਤਾਂ ਵਿਚ ਲੇਹ 'ਚ ਉਚਾਈ ਵਾਲੀ ਥਾਂ ਤੋਂ ਸਕਾਈਡਵਾਈਵਿੰਗ ਕੀਤੀ।
ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਦੋ ਜਵਾਨਾਂ ਨੇ ਚੁਣੌਤੀ ਭਰੀ ਸਥਿਤੀ ਵਿਚ ਲੇਹ ਦੇ ਉਚਾਈ ਵਾਲੇ ਸਥਾਨ ਤੋਂ ਸੀ-130 ਜੇ ਜਹਾਜ਼ ਤੋਂ ਸਕਾਈਡਾਈਵਿੰਗ ਕੀਤੀ। ਆਈਏਐਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿੰਗ ਕਮਾਂਡਰ ਗਜਾਨੰਦ ਯਾਦਵ ਅਤੇ ਵਾਰੰਟ ਅਫਸਰ ਏਕੇ ਤਿਵਾੜੀ ਨੇ 8 ਅਕਤੂਬਰ ਨੂੰ ਲੇਹ ਦੇ ਖਰਦੁੰਗਲਾ ਪਾਸ ਵਿਖੇ ਹਵਾਈ ਸੈਨਾ ਦੇ 88ਵੇਂ ਸਥਾਪਨਾ ਦਿਵਸ ਮੌਕੇ ਇਹ ਕਰਤਬ ਕਰ ਦਿਖਾਇਆ।
ਹਵਾਈ ਸੈਨਾ ਨੇ ਕਿਹਾ ਕਿ ਸਭ ਤੋਂ ਉੱਚਾਈ 'ਤੇ ਸਕਾਈਡਾਈਵਿੰਗ ਦਾ ਇਹ ਨਵਾਂ ਰਿਕਾਰਡ ਹੈ। ਖਾਰਦੂੰਗਲਾ ਪਾਸ 17,982 ਫੁੱਟ ਦੀ ਉੱਚਾਈ 'ਤੇ ਹੈ। ਬਿਆਨ ਵਿਚ ਹਵਾਈ ਸੈਨਾ ਨੇ ਕਿਹਾ, "ਅਜਿਹੀ ਉਚਾਈ 'ਤੇ ਉਤਰਨਾ ਘੱਟ ਆਕਸੀਜਨ ਅਤੇ ਪਹੁੰਚ ਤੋਂ ਦੂਰਲਭ ਪਹਾੜੀ ਖੇਤਰ ਕਾਰਨ ਬਹੁਤ ਚੁਣੌਤੀਪੂਰਨ ਹੈ।"
ਪੂਰਬੀ ਲੱਦਾਖ ਵਿੱਚ ਭਾਰਤੀ ਅਤੇ ਚੀਨੀ ਸੈਨਿਕ ਸਰਹੱਦੀ ਵਿਵਾਦ ਵਿੱਚ ਫਸੇ ਹੋਏ ਹਨ। ਹਵਾਈ ਸੈਨਾ ਨੇ ਇਸ ਖੇਤਰ ਵਿਚ ਅਹਿਮ ਤਾਇਨਾਤੀ ਕੀਤੀ ਹੈ। ਏਅਰਫੋਰਸ ਦੇ ਚੀਫ ਆਰਕੇਐਸ ਭਦੌਰੀਆ ਨੇ ਵੀਰਵਾਰ ਨੂੰ ਹਿੰਡਨ ਏਅਰਬੇਸ ਵਿਖੇ ਏਅਰ ਫੋਰਸ ਪਰੇਡ ਵਿਚ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਆਪਣੀ ਦ੍ਰਿੜਤਾ ਅਤੇ ਕਾਰਜਸ਼ੀਲ ਸਮਰਥਾ ਦਾ ਇੱਕ ਦ੍ਰਿੜ ਇਰਾਦਾ ਕੀਤਾ ਹੈ ਅਤੇ ਉਹ ਦੁਸ਼ਮਣਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾਵੇਗਾ।
ਕਿਸਾਨਾਂ ਦੀ ਕੇਂਦਰ ਨੂੰ ਲਲਕਾਰ- ਪਿੱਛੇ ਨਹੀਂ ਹਟਾਂਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਦੇਸ਼
ਦੇਸ਼
ਪੰਜਾਬ
Advertisement