ਜਹਾਜ਼ 'ਚ ਸ਼ਾਰਟਸ ਪਾ ਕੇ ਸਫਰ ਕਰਨ ਬਾਰੇ ਸੋਚ ਰਹੇ ਹੋ, ਤਾਂ ਜਾਣ ਲਓ ਆਹ ਗੱਲਾਂ, ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ...
Flight: ਜਹਾਜ਼ ਦੀ ਯਾਤਰਾ ਬਹੁਤ ਹੀ ਮਜ਼ੇਦਾਰ ਹੁੰਦੀ ਹੈ। ਜਦੋਂ ਕੋਈ ਪਹਿਲੀ ਵਾਰ ਹਵਾਈ ਸਫ਼ਰ ਕਰਦਾ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਬਾਰੇ ਪਤਾ ਲੱਗਦਾ ਹੈ।
Flight: ਜਹਾਜ਼ ਦੀ ਯਾਤਰਾ ਬਹੁਤ ਹੀ ਮਜ਼ੇਦਾਰ ਹੁੰਦੀ ਹੈ। ਜਦੋਂ ਕੋਈ ਪਹਿਲੀ ਵਾਰ ਹਵਾਈ ਸਫ਼ਰ ਕਰਦਾ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਬਾਰੇ ਪਤਾ ਲੱਗਦਾ ਹੈ। ਹਾਲਾਂਕਿ ਜਹਾਜ਼ ਨਾਲ ਜੁੜੀਆਂ ਕਈ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।
ਹਾਲ ਹੀ 'ਚ ਇਕ ਏਅਰ ਹੋਸਟੈੱਸ ਨੇ ਇਸ ਨਾਲ ਜੁੜੇ ਕੁਝ ਅਜਿਹੇ ਡਰਟੀ ਸੀਕਰੇਟਸ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੂੰ ਜਾਣ ਕੇ ਤੁਸੀਂ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋਗੇ। ਫਲਾਈਟ ਅਟੈਂਡੈਂਟ ਡੀਨਾ ਕਾਸਤਰੋ ਕੋਲ 16 ਸਾਲਾਂ ਦਾ ਤਜਰਬਾ ਹੈ। ਇਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕੁਝ ਅਜਿਹੀਆਂ ਜ਼ਰੂਰੀ ਗੱਲਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਜਹਾਜ਼ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਧਿਆਨ 'ਚ ਰੱਖਣੀ ਚਾਹੀਦਾ ਹੈ।
ਉਨ੍ਹਾਂ ਦੀ ਸਲਾਹ ਹੈ ਕਿ ਜਹਾਜ਼ 'ਚ ਚੜ੍ਹਦਿਆਂ ਹੀ ਤੁਰੰਤ ਆਪਣੇ ਹੈਂਡ ਬੈਗ ਨੂੰ ਲਗਜੇ ਕੰਪਾਰਟਮੈਂਟ ਵਿੱਚ ਫਟਾਫਟ ਰੱਖਣ ਤੋਂ ਬਚੋ। ਅਜਿਹਾ ਕਰਕੇ ਉਹ ਗੈਲਰੀ ਨੂੰ ਬਲਾਕ ਕਰ ਦਿੰਦੇ ਹਨ, ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਾਕੀ ਯਾਤਰੀਆਂ ਨੂੰ ਉਨ੍ਹਾਂ ਦੀਆਂ ਸੀਟਾਂ 'ਤੇ ਪਹੁੰਚਣ ਦਿਓ ਅਤੇ ਫਿਰ ਹੀ ਆਪਣੇ ਸਾਮਾਨ ਨੂੰ ਸੈੱਟ ਕਰੋ।
ਇਸ ਤੋਂ ਇਲਾਵਾ ਡਾਇਨਾ ਨੇ ਇਹ ਵੀ ਸਲਾਹ ਦਿੱਤੀ ਕਿ ਜਹਾਜ਼ ਤੋਂ ਉਤਰਨ ਦੀ ਭਾਜੜਾਂ ਨਾ ਪਾਓ, ਪਹਿਲਾਂ ਸਿਰਫ ਸਾਹਮਣੇ ਵਾਲੇ ਯਾਤਰੀਆਂ ਨੂੰ ਹੀ ਜਹਾਜ਼ ਤੋਂ ਉਤਰਣ ਦਿਓ। ਉਨ੍ਹਾਂ ਮੁਤਾਬਕ ਕਈ ਵਾਰ ਯਾਤਰੀਆਂ ਨੂੰ ਸਿਕ ਬੈਗਸ ਦੀ ਲੋੜ ਪੈਂਦੀ ਹੈ। ਪਰ ਕੁਝ ਲੋਕ ਉਲਟੀ ਕਰਨ ਤੋਂ ਬਾਅਦ ਬੈਗ ਸਿੱਧਾ ਏਅਰ ਹੋਸਟੈੱਸ ਨੂੰ ਸੌਂਪ ਦਿੰਦੇ ਹਨ, ਜਦਕਿ ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਸਿਕ ਬੈਗ ਦੀ ਵਰਤੋਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੀਟ ਦੇ ਹੇਠਾਂ ਰੱਖੋ।
ਇਸ ਤੋਂ ਬਾਅਦ ਫਲਾਈਟ ਅਟੈਂਡੈਂਟ ਨੇ ਸਭ ਤੋਂ ਜ਼ਰੂਰੀ ਗੱਲ ਦੱਸੀ, ਜਿਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਡਾਇਨਾ ਦੇ ਅਨੁਸਾਰ, ਕਿਸੇ ਨੂੰ ਜਹਾਜ਼ ਵਿੱਚ ਸ਼ਾਰਟਸ ਪਾ ਕੇ ਯਾਤਰਾ ਨਹੀਂ ਕਰਨੀ ਚਾਹੀਦੀ। ਕਿਉਂਕਿ ਜਹਾਜ਼ ਦੀਆਂ ਸੀਟਾਂ 'ਤੇ ਕੀਟਾਣੂ ਹੁੰਦੇ ਹਨ ਜੋ ਤੁਹਾਨੂੰ ਮੁਸੀਬਤ ਵਿੱਚ ਵੀ ਪਾ ਸਕਦੇ ਹਨ। ਇਸ ਤੋਂ ਇਲਾਵਾ ਖਿੜਕੀ ਦੇ ਸ਼ੀਸ਼ੇ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ ਅਤੇ ਨਾ ਹੀ ਉਸ 'ਤੇ ਆਪਣਾ ਸਿਰ ਰੱਖ ਕੇ ਬੈਠਣਾ ਚਾਹੀਦਾ ਹੈ। ਕਿਉਂਕਿ, ਸਰੀਰ ਵਿੱਚ ਕੀਟਾਣੂਆਂ ਦੇ ਟਰਾਂਸਫਰ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਦੇ ਨਾਲ ਹੀ ਟਾਇਲਟ ਫਲੱਸ਼ ਬਟਨ ਨੂੰ ਡਾਇਰੈਕਟ ਹੱਥ ਨਾਲ ਦਬਾਉਣ ਦੀ ਬਜਾਏ ਟਿਸ਼ੂ ਦੀ ਮਦਦ ਨਾਲ ਛੂਹੋ ਕਿਉਂਕਿ ਉੱਥੇ ਜ਼ਿਆਦਾ ਤੋਂ ਜ਼ਿਆਦਾ ਕੀਟਾਣੂ ਹੋਣ ਦੀ ਸੰਭਾਵਨਾ ਹੁੰਦੀ ਹੈ।