ਪੜਚੋਲ ਕਰੋ
Advertisement
ਪ੍ਰਦੂਸ਼ਣ ਦਾ ਕਹਿਰ: ਘੱਟ ਵਿਜ਼ੀਬਿਲਟੀ ਕਰਕੇ ਉਡਾਣਾਂ ਡਾਈਵਰਟ, ਸਕੂਲ ਬੰਦ
ਦਿੱਲੀ ‘ਚ ਅੱਜ ਸਵੇਰੇ ਤੋਂ ਹੀ ਅਸਮਾਨ ‘ਚ ਧੁੰਦ ਦੀ ਮੋਟੀ ਚਾਦਰ ਛਾਈ ਹੋਈ ਹੈ। ਇਸ ਕਰਕੇ ਇੱਥੇ ਵਿਜ਼ੀਬਿਲਟੀ ਬੇਹੱਦ ਘੱਟ ਹੈ। ਇਸ ਕਰਕੇ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਹਵਾਈ ਸੇਵਾ ਕਾਫੀ ਪ੍ਰਭਾਵਿਤ ਹੋਈ ਹੈ।
ਨਵੀਂ ਦਿੱਲੀ: ਦਿੱਲੀ ‘ਚ ਅੱਜ ਸਵੇਰੇ ਤੋਂ ਹੀ ਅਸਮਾਨ ‘ਚ ਧੁੰਦ ਦੀ ਮੋਟੀ ਚਾਦਰ ਛਾਈ ਹੋਈ ਹੈ। ਇਸ ਕਰਕੇ ਇੱਥੇ ਵਿਜ਼ੀਬਿਲਟੀ ਬੇਹੱਦ ਘੱਟ ਹੈ। ਇਸ ਕਰਕੇ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਹਵਾਈ ਸੇਵਾ ਕਾਫੀ ਪ੍ਰਭਾਵਿਤ ਹੋਈ ਹੈ। ਅਜੇ ਤਕ ਇੱਥੇ ਟਰਮੀਨਲ ਤਿੰਨ ਤੋਂ ਕਰੀਬ 32 ਫਲਾਈਟਾਂ ਨੂੰ ਡਾਈਵਰਟ ਕੀਤਾ ਜਾ ਚੁੱਕਿਆ ਹੈ। ਦੱਸ ਦਈਏ ਕਿ ਦਿੱਲੀ ‘ਚ ਅੱਜ ਹਵਾ ਦੀ ਗੁਣਵਤਾ ਬੇਹੱਦ ਖ਼ਰਾਬ ਰਹੀ ਤੇ ਏਅਰ ਕੁਆਲਟੀ ਇੰਡੈਕਸ 1000 ਤੋਂ ਪਾਰ ਚਲਾ ਗਿਆ।
ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, “ਖ਼ਰਾਬ ਮੌਸਮ ਦੇ ਚੱਲਦੇ ਟੀ-3 ਹਵਾਈ ਅੱਡੇ ਦਿੱਲੀ ‘ਤੇ ਸਵੇਰੇ ਨੌਂ ਵਜੇ ਤੋਂ ਉਡਾਣਾਂ ਦੀ ਆਵਾਜਾਈ ਪ੍ਰਭਾਵਿਤ ਰਹੀ। 12 ਉਡਾਣਾਂ ਨੂੰ ਜੈਪੁਰ, ਅੰਮ੍ਰਿਤਸਰ ਤੇ ਲਖਨਊ ਭੇਜਿਆ ਗਿਆ।”
ਵਧਦੇ ਪ੍ਰਦੂਸ਼ਣ ਦਾ ਅਸਰ ਦਿੱਲੀ ਦੇ ਨਾਲ ਲੱਗਦੇ ਨੋਇਡਾ ‘ਤੇ ਵੀ ਹੈ। ਗੌਤਮ ਬੁੱਧ ਨਗਰ ਜ਼ਿਲ੍ਹੇ ‘ਚ ਸਾਵਧਾਨੀ ਪੱਖੋਂ ਸਕੂਲਾਂ ਨੂੰ ਕੱਲ੍ਹ ਤੋਂ ਦੋ ਦਿਨਾਂ ਲਈ ਬੰਦ ਕੀਤਾ ਗਿਆ ਹੈ। ਇਸ ਬਾਰੇ ਹੁਕਮ ਜ਼ਿਲ੍ਹਾ ਅਧਿਕਾਰੀ ਬ੍ਰਿਜੇਸ਼ ਨਾਰਾਇਣ ਸਿੰਘ ਨੇ ਜਾਰੀ ਕੀਤੇ। ਨਰਸਰੀ ਤੋਂ 12ਵੀਂ ਤਕ ਦੇ ਸਕੂਲਾਂ ‘ਚ ਛੁੱਟੀ ਕੀਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement