ਪੜਚੋਲ ਕਰੋ

Airport News: ਪਹਿਲਾਂ ਤਾਂ ਹੱਸ ਕੇ ਲੰਘ ਗਈ, ਫਿਰ ਆ ਗਿਆ ਪਸੀਨਾ, ਜਦੋਂ ਅਫਸਰਾਂ ਨੇ ਲਈ ਤਲਾਸ਼ੀ ਤਾਂ ਪੈਰਾਂ ਥੱਲ੍ਹੋਂ ਖਿਸਕ ਗਈ ਜ਼ਮੀਨ

Airport News: ਕਸਟਮ ਵਿਭਾਗ ਦੇ ਸੀਨੀਅਰ ਅਧਿਕਾਰੀ ਮੁਤਾਬਕ ਇਸ ਬੈਗ ਦੇ ਅੰਦਰੋਂ ਤਿੰਨ ਕਰੌਕਰੀ ਸੈੱਟ ਬਰਾਮਦ ਹੋਏ ਹਨ। ਕਰੌਕਰੀ ਦੇ ਤਿੰਨੋਂ ਸੈੱਟ ਚਿੱਟੇ ਰੰਗ ਦੇ ਪਾਊਡਰ ਨਾਲ ਭਰੇ ਹੋਏ ਸਨ।

Airport News: ਇਹ ਮਾਮਲਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਐਰਾਵੀਲ ਟਰਮੀਨਲ ਦਾ ਹੈ। ਬੈਂਕਾਕ ਤੋਂ ਆਈ ਇੱਕ ਵਿਦੇਸ਼ੀ ਮਹਿਲਾ ਬੜੀ ਤੇਜ਼ੀ ਦੇ ਨਾਲ ਕਸਟਮ ਦਾ ਗ੍ਰੀਨ ਚੈਨਲ ਕ੍ਰਾਸ ਕਰਦਿਆਂ ਹੋਇਆਂ ਟਰਮੀਨਲ ਦੇ ਐਗਜ਼ਿਟ ਗੇਟ ਤੱਕ ਪਹੁੰਚਦੀ ਹੈ। ਟਰਮੀਨਲ ਦੇ ਐਗਜ਼ਿਟ ਗੇਟ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਹ ਵਿਦੇਸ਼ੀ ਔਰਤ ਮੁੜਦੀ ਹੈ ਅਤੇ ਇੱਕ ਅਜੀਬ ਜਿਹੀ ਮੁਸਕਾਨ ਦੇ ਨਾਲ ਕਸਟਮ ਅਫਸਰਾਂ ਵੱਲ ਦੇਖਦੀ ਹੈ। 

ਇਸ ਦੌਰਾਨ ਕਸਟਮ ਪ੍ਰੀਵੈਂਟਿਵ ਟੀਮ ਦੀ ਇਸ ਵਿਦੇਸ਼ੀ ਔਰਤ 'ਤੇ ਨਜ਼ਰ ਪੈ ਜਾਂਦੀ ਹੈ। ਕਸਟਮ ਪ੍ਰੀਵੈਂਟਿਵ ਅਫਸਰ ਨੂੰ ਇਹ ਸਮਝਣ ਵਿਚ ਸਮਾਂ ਨਹੀਂ ਲੱਗਦਾ ਕਿ ਇਸ ਵਿਦੇਸ਼ੀ ਔਰਤ ਨਾਲ ਕੁਝ ਨਾ ਕੁਝ ਗੜਬੜ ਤਾਂ ਜ਼ਰੂਰ ਹੈ। ਇਸ ਤੋਂ ਪਹਿਲਾਂ ਕਿ ਇਹ ਵਿਦੇਸ਼ੀ ਮਹਿਲਾ ਆਈਜੀਆਈ ਏਅਰਪੋਰਟ ਦੇ ਮੀਟ ਐਂਡ ਗ੍ਰੀਟ ਖੇਤਰ ਵਿੱਚ ਦਾਖਲ ਹੁੰਦੀ, ਕਸਟਮ ਪ੍ਰੀਵੈਂਟਿਵ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ ਅਤੇ ਜਾਂਚ ਲਈ ਆਪਣੇ ਨਾਲ ਵਾਪਸ ਲੈ ਆਏ।

ਉੱਥੇ ਹੀ ਇਸ ਵਿਦੇਸ਼ੀ ਔਰਤ ਦੇ ਚਿਹਰੇ 'ਤੇ ਘਬਰਾਹਟ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ, ਜੋ ਹੁਣ ਤੱਕ ਕਸਟਮ ਅਧਿਕਾਰੀਆਂ ਨੂੰ ਦੇਖ ਕੇ ਮੁਸਕਰਾ ਰਹੀ ਸੀ। ਕੁਝ ਹੀ ਪਲਾਂ ਵਿੱਚ ਉਸਦਾ ਚਿਹਰਾ ਪਸੀਨੇ ਨਾਲ ਭਿੱਜ ਗਿਆ। ਵਿਦੇਸ਼ੀ ਔਰਤ ਦੀ ਇਹ ਹਾਲਤ ਦੇਖ ਕੇ ਕਸਟਮ ਅਧਿਕਾਰੀ ਸਮਝ ਗਏ ਕਿ ਉਹ ਬਿਲਕੁਲ ਸਹੀ ਸਮਝੇ ਹਨ। ਸਭ ਤੋਂ ਪਹਿਲਾਂ ਇਸ ਔਰਤ ਦੀ ਸਰੀਰ ਦੀ ਤਲਾਸ਼ੀ ਲਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਸ ਦੇ ਕੋਲ ਮੌਜੂਦ ਗੁਲਾਬੀ ਰੰਗ ਦੇ ਬੈਗ ਨੂੰ ਖੋਲ੍ਹਿਆ ਜਾਂਦਾ ਹੈ। 

ਕਸਟਮ ਵਿਭਾਗ ਦੇ ਸੀਨੀਅਰ ਅਧਿਕਾਰੀ ਮੁਤਾਬਕ ਇਸ ਬੈਗ ਦੇ ਅੰਦਰੋਂ ਤਿੰਨ ਕਰੌਕਰੀ ਸੈੱਟ ਬਰਾਮਦ ਹੋਏ ਹਨ। ਕਰੌਕਰੀ ਦੇ ਤਿੰਨੋਂ ਸੈੱਟ ਚਿੱਟੇ ਰੰਗ ਦੇ ਪਾਊਡਰ ਨਾਲ ਭਰੇ ਹੋਏ ਸਨ। ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਚਿੱਟਾ ਪਾਊਡਰ ਕੋਕੀਨ ਹੈ। ਇਹ ਦੇਖ ਕੇ ਕਸਟਮ ਅਧਿਕਾਰੀਆਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਜਾਂਚ ਦੌਰਾਨ ਇਸ ਵਿਦੇਸ਼ੀ ਔਰਤ ਦੇ ਕਬਜ਼ੇ 'ਚੋਂ ਕੁੱਲ 3.126 ਕਿਲੋ ਕੋਕੀਨ ਬਰਾਮਦ ਹੋਈ, ਜਿਸ ਦੀ ਕੀਮਤ 43.13 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ।

ਕਸਟਮ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਇਹ 33 ਸਾਲਾ ਵਿਦੇਸ਼ੀ ਔਰਤ ਮੂਲ ਰੂਪ ਤੋਂ ਥਾਈਲੈਂਡ ਦੀ ਰਹਿਣ ਵਾਲੀ ਹੈ। ਉਹ ਥਾਈ ਏਅਰਵੇਜ਼ ਦੀ ਫਲਾਈਟ ਨੰਬਰ ਟੀਜੀ-331 ਰਾਹੀਂ ਆਈਜੀਆਈ ਏਅਰਪੋਰਟ ਪਹੁੰਚੀ। ਥਾਈ ਮੂਲ ਦੀ ਇਸ ਔਰਤ ਨੂੰ ਐਨਡੀਪੀਐਸ ਐਕਟ ਦੀ ਧਾਰਾ 43 (ਬੀ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਰਾਮਦ ਕੋਕੀਨ ਐਨਡੀਪੀਐਸ ਐਕਟ ਦੀ ਧਾਰਾ 43 (ਏ) ਤਹਿਤ ਜ਼ਬਤ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਅਜੇ ਜਾਰੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?

ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼

AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ

ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
Advertisement
ABP Premium

ਵੀਡੀਓਜ਼

ਮਹਿਜ 4 ਮਰਲੇ ਜਮੀਨ ਦੀ ਖਾਤਰ ਭਤੀਜੇ ਨੇ ਕੀਤਾ ਚਾਚੇ ਦਾ ਕ*ਤ*ਲ |Abp Sanjha|70 ਸਾਲ ਤੋਂ ਇਸ ਪਿੰਡ 'ਚ ਨਹੀਂ ਹੋਈਆਂ ਪੰਚਾਇਤੀ ਚੋਣਾSultanpur Lodhi 'ਚ ਕਿਸਾਨ ਦਾ ਗੋਲੀਆਂ ਮਾਰ ਕੇ ਕ*ਤ*ਲ, ਕਾਤਿਲ ਨੇ ਕਿਹਾ ਮੈਨੂੰ ਹੈ ਪਛਤਾਵਾBhagwant Mann| ਵਿਰੋਧੀਆਂ ਨੂੰ ਭਗਵੰਤ ਮਾਨ ਨੇ ਦਿੱਤਾ ਜਵਾਬ, ਕਿਸੇ ਹਸਪਤਾਲ 'ਚ ਨਹੀਂ |Abp Sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼
ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼
AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ
AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ

Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?

Men Health News: ਪਿਸ਼ਾਬ ਕਰਨ ਸਮੇਂ ਪੁਰਸ਼ ਕਰ ਰਹੇ ਨੇ ਇਹ ਗਲਤੀ! ਇਸ ਰਿਪੋਰਟ 'ਚ ਹੋਇਆ ਖੁਲਾਸਾ, ਜਾਣੋ ਸਹੀ ਤਰੀਕਾ

SGPC ਚੋਣਾਂ ਲਈ ਵੋਟਾਂ ਬਣਾਉਣ ਵਾਲਿਆਂ ਲਈ ਜ਼ਰੂਰੀ ਸੂਚਨਾ, ਅਗਲੇ ਦੋ ਦਿਨ ਅੰਮ੍ਰਿਤਸਰ 'ਚ ਲੱਗਣ ਜਾ ਰਹੇ ਵੱਡੇ ਕੈਂਪ

Embed widget