ਪੜਚੋਲ ਕਰੋ

ਅੰਮ੍ਰਿਤਸਰ 'ਚ ਦੇਸ਼ ਦੇ 15ਵੇਂ IIM ਦੀ ਉਸਾਰੀ ਲਟਕੀ, ਉਧਾਰ ਲਈ ਇਮਾਰਤ 'ਚ ਪੜ੍ਹਦੇ ਵਿਦਿਆਰਥੀ

ਗਗਨਦੀਪ ਸ਼ਰਮਾ ਅੰਮ੍ਰਿਤਸਰ: ਸ਼ਹਿਰ ਵਿੱਚ ਆਈਆਈਐਮ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜਿਸ ਦਾ ਨੀਂਹ ਪੱਥਰ ਰੱਖੇ ਨੂੰ ਅੱਜ ਦੋ ਸਾਲ ਹੋ ਚੁੱਕੇ ਹਨ, ਪਰ ਇਸ ਦਾ ਕੰਮ ਸਿਰਫ਼ ਅਲਾਟ ਹੋਈ ਜ਼ਮੀਨ ਦੀ ਚਾਰਦੀਵਾਰੀ ਕਰਨ ਤਕ ਹੀ ਸੀਮਤ ਰਹਿ ਗਿਆ ਹੈ। ਇਸ ਤੋਂ ਅੱਗੇ ਇੱਕ ਫੀਸਦੀ ਵੀ ਕੰਮ ਨਹੀਂ ਹੋ ਸਕੀ। ਆਈਆਈਐਮ 'ਚ ਵਿਦਿਆਰਥੀਆਂ ਦਾ ਚੌਥਾ ਬੈਚ ਚੱਲ ਰਿਹਾ ਹੈ, ਪਰ ਇਨ੍ਹਾਂ ਨੂੰ ਕਿਸੇ ਹੋਰ ਥਾਂ 'ਤੇ ਪੜ੍ਹਾਇਆ ਜਾ ਰਿਹਾ ਹੈ। ਜਦਕਿ, ਕੌਮੀ ਸੰਸਥਾ ਨੂੰ ਅਲਾਟ ਹੋਈ ਥਾਂ ਦੀ ਸਿਰਫ਼ ਚਾਰਦਿਵਾਰੀ ਹੀ ਪੂਰੀ ਹੋਈ ਹੈ। ਭਾਰਤ ਦੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਾਲ 2014 ਵਿੱਚ ਜਦੋਂ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜੀ ਤਾਂ ਉਨ੍ਹਾਂ ਨੇ ਵਾਅਦਾ ਕੀਤਾ ਕਿ ਅੰਮ੍ਰਿਤਸਰ ਨੂੰ ਵੱਧ ਤੋਂ ਵੱਧ ਸਹੂਲਤਾਂ ਕੌਮੀ ਪੱਧਰ ਦੀਆਂ ਦੇਣਗੇ। ਜੇਤਲੀ ਚੋਣ ਹਾਰ ਪਰ ਉਨ੍ਹਾਂ ਦੇਸ਼ ਦਾ 15ਵਾਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅੰਮ੍ਰਿਤਸਰ ਵਿਖੇ ਸਥਾਪਤ ਕਰਨ ਦਾ ਐਲਾਨ ਕਰ ਦਿੱਤਾ। ਆਈਆਈਐਮ ਦਾ ਨੀਂਹ ਪੱਥਰ ਰੱਖਿਆਂ ਨੂੰ ਵੀ ਦੋ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਇਸ ਦਾ ਉਸਾਰੀ ਚਾਰਦੀਵਾਰੀ ਤੋਂ ਅੱਗੇ ਨਹੀਂ ਵੱਧ ਸਕੀ। ਅੰਮ੍ਰਿਤਸਰ ਦੇ ਇੰਡੀਅਨ ਇੰਸਟੀਚਿਊਟ ਮੈਨੇਜਮੈਂਟ ਵਿੱਚ ਇਸ ਸਮੇਂ ਵਿਦਿਆਰਥੀਆਂ ਦਾ ਚੌਥਾ ਬੈਚ ਚੱਲ ਰਿਹਾ ਹੈ। ਇਸ ਦੇ ਤਕਰੀਬਨ 200 ਵਿਦਿਆਰਥੀ ਆਰਜ਼ੀ ਤੌਰ 'ਤੇ ਪੌਲੀਟੈਕਨੀਕਲ ਕਾਲਜ ਅੰਮ੍ਰਿਤਸਰ ਵਿੱਚ ਆਪਣੀਆਂ ਕਲਾਸਾਂ ਲਗਾ ਰਹੇ ਹਨ। ਆਈਆਈਐੱਮ ਦੇ ਕੰਮ ਦੀ ਰਫ਼ਤਾਰ ਦਾ ਇਸ ਗੱਲ ਤੋਂ ਪਤਾ ਲਾਇਆ ਸਕਦਾ ਹੈ ਕਿ ਦੋ ਸਾਲ ਗੁਜ਼ਰਨ ਦੇ ਬਾਵਜੂਦ ਹਾਲੇ ਤਕ ਇਸ ਦੇ ਡਾਇਰੈਕਟਰ ਦੀ ਨਿਯੁਕਤੀ ਵੀ ਨਹੀਂ ਹੋਈ। ਆਈਆਈਐਮ ਦਾ ਸਾਰਾ ਕੰਮਕਾਜ ਇੱਕ ਨੋਡਲ ਅਧਿਕਾਰੀ ਦੇਖ ਰਿਹਾ ਹੈ, ਜੋ ਅੰਮ੍ਰਿਤਸਰ ਵਿੱਚ ਘੱਟ ਹੀ ਦਿਖਾਈ ਦਿੰਦੇ ਹਨ। ਏਬੀਪੀ ਸਾਂਝਾ ਦੀ ਟੀਮ ਨੇ ਇਸ ਸਬੰਧੀ ਆਈਆਈਐੱਮ ਨੂੰ ਅਲਾਟ ਹੋਈ ਮਾਨਾਂਵਾਲਾ ਨੇੜੇ ਥਾਂ ਦਾ ਦੌਰਾ ਤਾਂ ਸਾਫ਼ ਪਤਾ ਲੱਗਾ ਕਿ ਪੰਜਾਬ ਤੇ ਭਾਰਤ ਸਰਕਾਰ ਦਰਮਿਆਨ ਤਾਲਮੇਲ ਕਿੰਨਾ ਕੁ ਹੈ। 800 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਉੱਪਰ ਹਾਲੇ ਸਿਰਫ ਚਾਰ ਕੁ ਕਰੋੜ ਰੁਪਿਆ ਹੀ ਖ਼ਰਚ ਕੀਤਾ ਗਿਆ ਹੈ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਛੇਤੀ ਹੀ ਡਾਇਰੈਕਟਰ ਦੀ ਨਿਯੁਕਤੀ ਵੀ ਹੋਣ ਵਾਲੀ ਹੈ ਤੇ ਕਰੀਬ ਚਾਲੀ ਕਰੋੜ ਰੁਪਏ ਆਈਆਈਐਮ ਦੇ ਖਾਤੇ ਵਿੱਚ ਹਨ। ਜੋਸ਼ੀ ਨੇ ਮੰਨਿਆ ਕਿ ਕੰਮ ਵਿੱਚ ਥੋੜ੍ਹੀ ਦੇਰੀ ਹੋਈ ਹੈ ਪਰ ਭਾਰਤ ਸਰਕਾਰ ਇਸ ਨੂੰ ਪੂਰਾ ਕਰਵਾਉਣ ਵਿੱਚ ਪੂਰੀ ਤਰ੍ਹਾਂ ਵਚਨਬੱਧ ਹੈ। ਉੱਧਰ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਉਹ ਚਾਹੁੰਦੇ ਹਨ ਇਹ ਪ੍ਰੋਜੈਕਟ ਛੇਤੀ ਤੋਂ ਛੇਤੀ ਮੁਕੰਮਲ ਹੋਵੇ। ਇਸ ਢਿੱਲ ਤੋਂ ਇੱਕ ਗੱਲ ਸਾਫ਼ ਹੈ ਕਿ ਭਾਵੇਂ ਅੰਮ੍ਰਿਤਸਰ ਦਾ ਆਈਆਈਐਮ ਹੋਵੇ ਜਾਂ ਬਠਿੰਡਾ ਦਾ ਏਮਜ਼ ਹਸਪਤਾਲ, ਸਰਕਾਰਾਂ ਦੀ ਆਪਸੀ ਖਹਿਬਾਜ਼ੀ ਕਾਰਨ ਆਮ ਲੋਕਾਂ ਦਾ ਵੱਡਾ ਨੁਕਸਾਨ ਹੁੰਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਿੱਧਰ ਜਾਵੇ ਕਿਸਾਨ ! ਪਰਾਲੀ ਸਾੜੇ ਬਿਨਾਂ ਬੀਜੀ ਕਣਕ ਨੂੰ ਪਈ ਸੁੰਡੀ, ਮੁੜ ਕਰਨੀ ਪਏਗੀ ਬਿਜਾਈ, ਖੇਤੀਬਾੜੀ ਮਹਿਕਮੇ ਨੇ ਝਾੜਿਆ ਪੱਲਾ

Punjab News: CM ਮਾਨ ਨੇ ਪੰਚਾਂ ਨੂੰ ਦੱਸੇ ਪਿੰਡਾਂ ਦੇ ਵਿਕਾਸ ਕਰਨ ਦੇ ਗੁਰ ! ਬੂਟੇ ਲਾਓ, ਲਾਇਬ੍ਰੇਰੀਆਂ ਬਣਾਓ ਤੇ ਧੜੇਬੰਦੀ ਖ਼ਤਮ ਕਰ ਦਿਓ ਫਿਰ ਦੇਖਿਓ....

Punjab News: ਜਗਰਾਓਂ ਦੇ ਗੁਰੂ ਘਰ 'ਚ ਵੜਿਆ ਸ਼ਰਾਬੀ, ਸੰਗਤ ਨੂੰ ਕੱਢੀਆਂ ਗਾਲ੍ਹਾਂ, ਲੋਕਾਂ ਨੇ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ

Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕੈਂਸਰ ਦੇ ਸਾਹਮਣੇ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਅਦਾਕਾਰਾ
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕੈਂਸਰ ਦੇ ਸਾਹਮਣੇ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਅਦਾਕਾਰਾ
Advertisement
ABP Premium

ਵੀਡੀਓਜ਼

ਘਰ ਦੇ ਵਿਹੜੇ 'ਚ ਖੇਡਦੀ ਮਾਸੂਮ ਬੱਚੀ ਨਾਲ ਹੋਈ ਅਣ*ਹੋਣੀਦਮਦਮੀ ਟਕਸਾਲ ਦੇ ਬੀਜੇਪੀ ਨੂੰ ਸਮਰਥਨ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਕੀਤਾ ਵਿਰੋਧRahul Gandhi | Ravneet Bittu| ਰਾਹੁਲ ਗਾਂਧੀ 'ਤੇ ਭੜਕੇ ਰਵਨੀਤ ਬਿੱਟੂ, ਕਿਹਾ,ਭਰਾ ਦੇ ਭੋਗ 'ਚ ਸ਼ਾਮਲ ਹੋਣਗੇ ਭਾਈ Balwant Singh Rajoana

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਿੱਧਰ ਜਾਵੇ ਕਿਸਾਨ ! ਪਰਾਲੀ ਸਾੜੇ ਬਿਨਾਂ ਬੀਜੀ ਕਣਕ ਨੂੰ ਪਈ ਸੁੰਡੀ, ਮੁੜ ਕਰਨੀ ਪਏਗੀ ਬਿਜਾਈ, ਖੇਤੀਬਾੜੀ ਮਹਿਕਮੇ ਨੇ ਝਾੜਿਆ ਪੱਲਾ
Punjab News: ਕਿੱਧਰ ਜਾਵੇ ਕਿਸਾਨ ! ਪਰਾਲੀ ਸਾੜੇ ਬਿਨਾਂ ਬੀਜੀ ਕਣਕ ਨੂੰ ਪਈ ਸੁੰਡੀ, ਮੁੜ ਕਰਨੀ ਪਏਗੀ ਬਿਜਾਈ, ਖੇਤੀਬਾੜੀ ਮਹਿਕਮੇ ਨੇ ਝਾੜਿਆ ਪੱਲਾ
Punjab News: CM ਮਾਨ ਨੇ ਪੰਚਾਂ ਨੂੰ ਦੱਸੇ ਪਿੰਡਾਂ ਦੇ ਵਿਕਾਸ ਕਰਨ ਦੇ ਗੁਰ ! ਬੂਟੇ ਲਾਓ, ਲਾਇਬ੍ਰੇਰੀਆਂ ਬਣਾਓ ਤੇ ਧੜੇਬੰਦੀ ਖ਼ਤਮ ਕਰ ਦਿਓ ਫਿਰ ਦੇਖਿਓ....
Punjab News: CM ਮਾਨ ਨੇ ਪੰਚਾਂ ਨੂੰ ਦੱਸੇ ਪਿੰਡਾਂ ਦੇ ਵਿਕਾਸ ਕਰਨ ਦੇ ਗੁਰ ! ਬੂਟੇ ਲਾਓ, ਲਾਇਬ੍ਰੇਰੀਆਂ ਬਣਾਓ ਤੇ ਧੜੇਬੰਦੀ ਖ਼ਤਮ ਕਰ ਦਿਓ ਫਿਰ ਦੇਖਿਓ....
Punjab News: ਜਗਰਾਓਂ ਦੇ ਗੁਰੂ ਘਰ 'ਚ ਵੜਿਆ ਸ਼ਰਾਬੀ, ਸੰਗਤ ਨੂੰ ਕੱਢੀਆਂ ਗਾਲ੍ਹਾਂ, ਲੋਕਾਂ ਨੇ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ
Punjab News: ਜਗਰਾਓਂ ਦੇ ਗੁਰੂ ਘਰ 'ਚ ਵੜਿਆ ਸ਼ਰਾਬੀ, ਸੰਗਤ ਨੂੰ ਕੱਢੀਆਂ ਗਾਲ੍ਹਾਂ, ਲੋਕਾਂ ਨੇ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕੈਂਸਰ ਦੇ ਸਾਹਮਣੇ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਅਦਾਕਾਰਾ
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕੈਂਸਰ ਦੇ ਸਾਹਮਣੇ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਅਦਾਕਾਰਾ
ਆ ਗਿਆ ਮੌਕਾ, ਹੁਣ ਖ਼ਰੀਦ ਲਓ THAR, 3 ਲੱਖ ਦਾ Discount ਦੇ ਰਹੀ ਹੈ Mahindra, Scorpio ਤੇ Bolero 'ਤੇ ਵੀ ਤਕੜੀ ਛੋਟ !

CM ਮਾਨ ਨੇ ਸੰਗਰੂਰ 'ਚ ਨਵੇਂ ਪੰਚਾਂ ਨੂੰ ਚੁਕਵਾਈ ਸਹੁੰ, ਕਿਹਾ-ਉਮੀਦ ਹੈ ਪਿੰਡਾਂ ਦੇ ਵਿਕਾਸ ਲਈ ਬਿਨਾਂ ਪੱਖਪਾਤ ਤੇ ਪੂਰੀ ਇਮਾਨਦਾਰੀ ਨਾਲ ਕਰੋਗੇ ਕੰਮ

Punjab News: ਕੌਣ ਰਚ ਰਿਹਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਸਾਜ਼ਿਸ਼? ਜਾਣੋ ਵਰਕਿੰਗ ਕਮੇਟੀ ਨੇ ਕਿਉਂ ਟਾਲਿਆ ਅਸਤੀਫੇ ਬਾਰੇ ਫੈਸਲਾ
ਕੌਣ ਰਚ ਰਿਹਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਸਾਜ਼ਿਸ਼? ਜਾਣੋ ਵਰਕਿੰਗ ਕਮੇਟੀ ਨੇ ਕਿਉਂ ਟਾਲਿਆ ਅਸਤੀਫੇ ਬਾਰੇ ਫੈਸਲਾ
ਰਾਹੁਲ ਗਾਂਧੀ ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਕਰਵਾਏ VIP ਦਰਸ਼ਨ ! ਭੜਕੀ ਸ਼ਰਧਾਲੂ ਨੇ ਕਿਹਾ-ਖ਼ੂਨ ਹੋ ਗਿਆ ਪਾਣੀ, ਹੁਣ ਕਿੱਥੇ ਗਏ ਬਰਛਿਆਂ ਵਾਲੇ....

Embed widget