ਪੜਚੋਲ ਕਰੋ
ਪੰਜ ਰਾਜਾਂ ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਦੀ ਅਹਿਮ ਮੀਟਿੰਗ, ਕਿਸਾਨੀ ਤੇ ਕਸ਼ਮੀਰ ਸਣੇ ਅਹਿਮ ਮੁੱਦਿਆਂ 'ਤੇ ਚਰਚਾ
ਇਸ ਮੀਟਿੰਗ 'ਚ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ ਸੱਤ ਸਾਲਾਂ ਵਿੱਚ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
BJP National Executive Meeting: ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਰਾਜਧਾਨੀ ਦਿੱਲੀ 'ਚ ਹੋ ਰਹੀ ਹੈ। ਮੀਟਿੰਗ ਵਿੱਚ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ ਸੱਤ ਸਾਲਾਂ ਵਿੱਚ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
ਇਸ ਦੌਰਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਭਾਜਪਾ ਪ੍ਰਧਾਨ, ਸਾਬਕਾ ਪਾਰਟੀ ਮੁਖੀਆਂ ਨੇ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕੀਤਾ ਤੇ ਕੋਰੋਨਾ ਨਾਲ ਲੜਾਈ ਵਿੱਚ ਉਨ੍ਹਾਂ ਦੀ ਅਗਵਾਈ ਦੀ ਸ਼ਲਾਘਾ ਕੀਤੀ।
ਧਰਮਿੰਦਰ ਪ੍ਰਧਾਨ ਨੇ ਕਿਹਾ, “ਕੋਰੋਨਾ ਦੀ ਤ੍ਰਾਸਦੀ ਨੇ ਸਾਨੂੰ ਦੋ ਸਾਲਾਂ ਤੋਂ ਘੇਰਿਆ ਹੋਇਆ ਹੈ। ਇਸ ਨਾਲ ਸਭ ਕੁਝ ਪ੍ਰਭਾਵਿਤ ਹੋਇਆ, ਇਸੇ ਕਰਕੇ ਡੇਢ ਸਾਲ ਬਾਅਦ ਇਹ ਮੀਟਿੰਗ ਹੋਈ ਹੈ। ਮੀਟਿੰਗ ਵਿੱਚ 36 ਯੂਨਿਟਾਂ ਦੇ 346 ਮੈਂਬਰ ਹਾਜ਼ਰ ਸਨ। ਜਦਕਿ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਆਪੋ-ਆਪਣੇ ਘਰਾਂ ਤੋਂ ਜੁੜੇ ਸਨ।'' ਵਿਕਾਸਸ਼ੀਲ ਦੇਸ਼ ਤੇ ਵਿਕਸਿਤ ਦੇਸ਼ ਪੀ.ਐੱਮ ਮੋਦੀ ਦੀ ਪ੍ਰਸ਼ਾਸਨਿਕ ਪਹਿਲਕਦਮੀ ਦੀ ਸ਼ਲਾਘਾ ਕਰਦੇ ਹਨ। ਸਾਰਿਆਂ ਨੇ ਕੋਰੋਨਾ ਦੌਰ ਵਿੱਚ ਸ਼ਾਨਦਾਰ ਕੰਮ ਦੀ ਸ਼ਲਾਘਾ ਕੀਤੀ।
ਧਰਮਿੰਦਰ ਪ੍ਰਧਾਨ ਨੇ ਅੱਗੇ ਕਿਹਾ, “ਪੀਐਮ ਵੱਲੋਂ ਕੀਤਾ ਗਿਆ ਕੰਮ ਇੱਕ ਉਦਾਹਰਣ ਹੈ। ਜਿਸ ਲਈ ਅੱਜ ਕਾਰਜਕਾਰਨੀ ਦੀ ਮੀਟਿੰਗ ਵਿੱਚ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਹ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਦਾ ਨਤੀਜਾ ਹੈ ਕਿ ਪੂਰੇ ਯੂਰਪ ਦੀ ਆਬਾਦੀ 750 ਮਿਲੀਅਨ ਹੈ, ਪਰ ਸਾਡੇ ਦੇਸ਼ ਵਿੱਚ, ਪਿਛਲੇ ਇੱਕ ਸਾਲ ਤੋਂ, ਪੀਐਮ ਨੇ ਗਰੀਬ ਅਨਾਜ ਯੋਜਨਾ ਦੇ ਜ਼ਰੀਏ ਗਰੀਬਾਂ ਨੂੰ ਭੋਜਨ ਦੇਣ ਦਾ ਕੰਮ ਕੀਤਾ।"
ਪ੍ਰਧਾਨ ਨੇ ਕਿਹਾ, 'ਸਾਡੀ ਸਰਕਾਰ ਨੇ 370 ਨੂੰ ਹਟਾ ਕੇ ਇਸ ਦੇ ਸੰਪੂਰਨ ਵਿਕਾਸ ਦਾ ਰਾਹ ਖੋਲ੍ਹਿਆ ਹੈ। ਇਸ ਦੇ ਨਾਲ ਹੀ ਕਈ ਲੋਕ ਕਿਸਾਨਾਂ ਬਾਰੇ ਕਈ ਗੱਲਾਂ ਕਹਿ ਰਹੇ ਹਨ। ਜਦੋਂ ਅਸੀਂ 2014 ਵਿੱਚ ਸੱਤਾ ਸੰਭਾਲੀ ਸੀ ਤਾਂ 23 ਹਜ਼ਾਰ ਕਰੋੜ ਦਾ ਖੇਤੀ ਬਜਟ ਸੀ। ਪਰ ਪਿਛਲੇ ਬਜਟ ਵਿੱਚ 1 ਲੱਖ 23 ਹਜ਼ਾਰ ਕਿਸਾਨਾਂ ਦੇ ਖਰਚੇ ਦਾ ਪ੍ਰਬੰਧ ਕੀਤਾ ਗਿਆ ਹੈ।ਮੀਟਿੰਗ ਵਿੱਚ ਕੇਰਲਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ ਅਤੇ ਤੇਲੰਗਾਨਾ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
Advertisement