ਪੜਚੋਲ ਕਰੋ
Advertisement
Pakistan Political Crisis : ਡਿੱਗੀ ਇਮਰਾਨ ਖਾਨ ਦੀ ਸਰਕਾਰ , ਬੇਭਰੋਸਗੀ ਮਤੇ ਦੇ ਪੱਖ 'ਚ ਪਈਆਂ 174 ਵੋਟਾਂ, ਪੀਟੀਆਈ ਦੇ ਸੰਸਦ ਮੈਂਬਰਾਂ ਨੇ ਕੀਤਾ ਬਾਈਕਾਟ
ਪਾਕਿਸਤਾਨ 'ਚ ਚੱਲ ਰਹੀ ਸਿਆਸੀ ਅਸਥਿਰਤਾ ਵਿਚਾਲੇ ਹੁਣ ਇਮਰਾਨ ਖਾਨ ਦੀ ਸਰਕਾਰ ਡਿੱਗ ਗਈ ਹੈ। ਅੱਜ ਪਾਕਿਸਤਾਨੀ ਸੰਸਦ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ 'ਤੇ ਹੋਈ ਵੋਟਿੰਗ 'ਚ ਉਨ੍ਹਾਂ ਦੀ ਸਰਕਾਰ ਹਾਰ ਗਈ।
Imran Khan Loses No Trust Vote : ਪਾਕਿਸਤਾਨ 'ਚ ਚੱਲ ਰਹੀ ਸਿਆਸੀ ਅਸਥਿਰਤਾ ਵਿਚਾਲੇ ਹੁਣ ਇਮਰਾਨ ਖਾਨ ਦੀ ਸਰਕਾਰ ਡਿੱਗ ਗਈ ਹੈ। ਅੱਜ ਪਾਕਿਸਤਾਨੀ ਸੰਸਦ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ 'ਤੇ ਹੋਈ ਵੋਟਿੰਗ 'ਚ ਉਨ੍ਹਾਂ ਦੀ ਸਰਕਾਰ ਹਾਰ ਗਈ। ਇਮਰਾਨ ਖਾਨ ਦੇ ਖਿਲਾਫ 174 ਵੋਟਾਂ ਪਈਆਂ। ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੋਟਿੰਗ ਦਾ ਬਾਈਕਾਟ ਕੀਤਾ।
ਦੱਸ ਦਈਏ ਕਿ ਪਾਕਿਸਤਾਨ ਦੇ ਚੀਫ਼ ਜਸਟਿਸ ਨੇ ਰਾਤ 12 ਵਜੇ ਸੁਪਰੀਮ ਕੋਰਟ ਦੇ ਦਰਵਾਜ਼ੇ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ ,ਕਿਉਂਕਿ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼
ਬੇਭਰੋਸਗੀ ਮਤੇ 'ਤੇ ਵੋਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਸੀ। ਅਜਿਹੇ 'ਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਅੱਧੀ ਰਾਤ ਨੂੰ ਬੇਭਰੋਸਗੀ ਮਤੇ 'ਤੇ ਵੋਟਿੰਗ ਹੋਈ।
ਹੁਣ ਜਦੋਂ ਇਮਰਾਨ ਖਾਨ ਦੀ ਸਰਕਾਰ ਡਿੱਗ ਗਈ ਹੈ ਤਾਂ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਹੋ ਸਕਦੇ ਹਨ। ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਸ਼ਾਹਬਾਜ਼ ਸ਼ਰੀਫ਼ ਦੇ ਚਿਹਰੇ ਨੂੰ ਅੱਗੇ ਕੀਤਾ ਹੈ।
ਪਾਕਿਸਤਾਨ ਵਿੱਚ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ। ਇਮਰਾਨ ਪਹਿਲੇ ਅਜਿਹੇ ਨੇਤਾ ਹਨ, ਜਿਨ੍ਹਾਂ ਨੂੰ ਬੇਭਰੋਸਗੀ ਮਤੇ ਰਾਹੀਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ। ਸ਼ਨੀਵਾਰ ਅਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਇਮਰਾਨ ਨੇ ਵੋਟਿੰਗ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਰਿਹਾਇਸ਼ ਛੱਡ ਦਿੱਤੀ।

ਵੋਟਿੰਗ ਤੋਂ ਠੀਕ ਪਹਿਲਾਂ ਸਪੀਕਰ ਨੇ ਦਿੱਤਾ ਅਸਤੀਫਾ
ਸਪੀਕਰ ਨੇ ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤੇ 'ਤੇ ਵੋਟਿੰਗ ਤੋਂ ਠੀਕ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਥਾਂ ’ਤੇ ਇਕ ਹੋਰ ਆਗੂ ਸਪੀਕਰ ਦੀ ਕੁਰਸੀ ’ਤੇ ਬੈਠ ਗਿਆ। ਪਾਕਿਸਤਾਨ 'ਚ ਅੱਜ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਬੇਭਰੋਸਗੀ ਮਤੇ 'ਤੇ ਨੈਸ਼ਨਲ ਅਸੈਂਬਲੀ 'ਚ ਬਹਿਸ ਹੋਈ ਅਤੇ ਫਿਰ ਹੁਣ ਵੋਟਿੰਗ ਹੋਈ, ਜਿਸ 'ਚ ਇਮਰਾਨ ਸਰਕਾਰ ਦੀ ਹਾਰ ਹੋਈ ਹੈ।
ਪਾਕਿਸਤਾਨ ਲਈ ਦੁਖਦਾਈ ਦਿਨ
ਇਮਰਾਨ ਖਾਨ ਦੀ ਸਰਕਾਰ ਡਿੱਗਣ 'ਤੇ ਪਾਕਿਸਤਾਨ ਦੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਹੈ ਕਿ ਅੱਜ ਦਾ ਦਿਨ ਪਾਕਿਸਤਾਨ ਲਈ ਦੁਖਦਾਈ ਦਿਨ ਸੀ। ਉਨ੍ਹਾਂ ਦੱਸਿਆ ਕਿ ਲੁਟੇਰੇ ਘਰ ਪਰਤ ਆਏ ਹਨ। ਫਵਾਦ ਚੌਧਰੀ ਨੇ ਕਿਹਾ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਨਿਵਾਸ ਤੋਂ ਵਿਦਾ ਕੀਤਾ ਗਿਆ ਹੈ। ਉਹ ਮਿਹਰਬਾਨੀ ਨਾਲ ਚਲੇ ਗਏ ਹਨ। ਪਾਕਿਸਤਾਨੀ ਹੋਣ 'ਤੇ ਮਾਣ ਹੈ ਅਤੇ ਉਨ੍ਹਾਂ ਵਰਗਾ ਨੇਤਾ ਮਿਲਣ 'ਤੇ ਖੁਸ਼ ਹਾਂ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement