ਕਾਂਗਰਸੀ ਵਿਧਾਇਕ 'ਤੇ ਇਨਕਮ ਟੈਕਸ ਦੇ ਛਾਪੇ, 450 ਕਰੋੜ ਤੋਂ ਵੱਧ ਬਰਾਮਦ
ਇਨਕਮ ਟੈਕਸ ਵਿਭਾਗ ਨੇ ਮੱਧ ਪ੍ਰਦੇਸ਼ ਦੇ ਬੈਤੂਲ ਤੋਂ ਕਾਂਗਰਸੀ ਵਿਧਾਇਕ ਨੀਲੇ ਡਾਗਾ ਦੇ ਪਰਿਵਾਰ ਦੀ ਮਾਲਕੀ ਵਾਲੇ ਕਾਰੋਬਾਰੀ ਥਾਂ 'ਤੇ ਛਾਪਾ ਮਾਰਿਆ ਹੈ ਤੇ 450 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕਰਨ ਦਾ ਦਾਅਵਾ ਕੀਤਾ ਹੈ।
ਨਵੀਂ ਦਿੱਲੀ: ਇਨਕਮ ਟੈਕਸ ਵਿਭਾਗ ਨੇ ਮੱਧ ਪ੍ਰਦੇਸ਼ ਦੇ ਬੈਤੂਲ ਤੋਂ ਕਾਂਗਰਸੀ ਵਿਧਾਇਕ ਨੀਲੇ ਡਾਗਾ ਦੇ ਪਰਿਵਾਰ ਦੀ ਮਾਲਕੀ ਵਾਲੇ ਕਾਰੋਬਾਰੀ ਥਾਂ 'ਤੇ ਛਾਪਾ ਮਾਰਿਆ ਹੈ ਤੇ 450 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਨੀਲੇ ਤੇ ਉਸ ਦੇ ਪਰਿਵਾਰ ਨੇ 259 ਕਰੋੜ ਰੁਪਏ ਵੱਖ-ਵੱਖ ਕੰਪਨੀਆਂ ਵਿੱਚ ਸ਼ੇਅਰ ਨਿਵੇਸ਼ ਕਰਕੇ ਦਿਖਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਅਣਅਲੈਾਨੀ ਜਾਇਦਾਦ ਦੀ ਵੱਡੀ ਮਾਤਰਾ ਸ਼ੈੱਲ ਕੰਪਨੀਆਂ ਵਿੱਚ ਨਿਵੇਸ਼ਾਂ ਵੱਲੋਂ ਪ੍ਰਾਪਤ ਕੀਤੀ ਗਈ ਹੈ।
ਸੈਂਟ੍ਰਲ ਬੋਰਡ ਆਫ ਡਾਈਰੈਕਟ ਟੈਕਸ ਦੇ ਬਿਆਨ ਮੁਤਾਬਕ ਨੀਲੇ ਦੇ ਪਰਿਵਾਰ ਨਾਲ ਸਬੰਧਤ ਕਈ ਥਾਵਾਂ ਤੇ ਇੱਕ ਸਾਰ ਕਾਰਵਾਈ ਕੀਤੀ ਗਈ ਸੀ। ਇਸ ਛਾਪੇਮਾਰੀ ਦੌਰਾਨ 8 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ। ਕੰਪਨੀ ਇਸ ਨਕਦੀ ਬਾਰੇ ਵੀ ਜਾਣਕਾਰੀ ਨਹੀਂ ਦੇ ਸਕੀ।
CBDT ਨੇ ਇਹ ਵੀ ਕਿਹਾ,"ਇਸ ਵਿੱਚੋਂ ਕੋਈ ਵੀ ਕੰਪਨੀ ਦਿੱਤੇ ਗਏ ਪਤੇ ਤੇ ਚਾਲੂ ਨਹੀਂ ਪਾਈ ਗਈ ਤੇ ਸਮੂਹ ਐਸੀ ਕਾਗਜ਼ੀ ਕੰਪਨੀਆਂ ਜਾਂ ਇਸ ਦੇ ਕਿਸੇ ਵੀ ਨਿਦੇਸ਼ਕ ਦੀ ਪਛਾਣ ਦੀ ਪੁਸ਼ਟੀ ਨਹੀਂ ਕਰ ਸਕੀ। ਇਸ ਵਿੱਚੋਂ ਕਈ ਕਾਗਜ਼ੀ ਕੰਪਨੀਆਂ ਨੂੰ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵੱਲੋਂ ਬੰਦ ਪਾਇਆ ਗਿਆ।"
ਇਨਕਮ ਟੈਕਸ ਵਿਭਾਗ ਦੇ ਸੂਤਰਾਂ ਅਨੁਸਾਰ ਬੈਤੂਲ ਦੇ ਵਿਧਾਇਕ ਨੀਲੇ ਡਾਗਾ ਤੇ ਉਸ ਦਾ ਭਰਾ ਕੋਲਕਾਤਾ ਦੀਆਂ 24 ਕੰਪਨੀਆਂ ਨਾਲ ਜਾਅਲੀ ਲੈਣ-ਦੇਣ ਕਰ ਰਹੇ ਸੀ। ਇਸ ਦਾ ਮੁੱਖ ਉਦੇਸ਼ ਟੈਕਸ ਚੋਰੀ ਦੱਸਿਆ ਗਿਆ ਹੈ। ਸੈਂਕੜੇ ਅਜਿਹੇ ਦਸਤਾਵੇਜ਼ ਇਨਕਮ ਟੈਕਸ ਟੀਮ ਨੂੰ ਪ੍ਰਾਪਤ ਹੋਏ ਹਨ, ਜੋ ਸਾਬਤ ਕਰਦੇ ਹਨ ਕਿ ਡਾਗਾ ਭਰਾਵਾਂ ਨੇ ਇਨ੍ਹਾਂ ਕੰਪਨੀਆਂ ਤੋਂ 100 ਕਰੋੜ ਰੁਪਏ ਤੱਕ ਦਾ ਲੈਣ-ਦੇਣ ਕੀਤਾ ਸੀ।