ਪੜਚੋਲ ਕਰੋ
Advertisement
ਇੰਡੇਨ ਦੇ ਗਾਹਕਾਂ ਲਈ ਬੁਰੀ ਖ਼ਬਰ! 58 ਲੱਖ ਗਾਹਕਾਂ ਨੂੰ ਝਟਕਾ
ਚੰਡੀਗੜ੍ਹ: ਫਰਾਂਸ ਦੇ ਇੱਕ ਰਿਸਰਚਰ ਨੇ ਦਾਅਵਾ ਕੀਤਾ ਹੈ ਕਿ ਸਰਕਾਰੀ ਗੈਸ ਕੰਪਨੀ ਇੰਡੇਨ ਦੀ ਲਾਪ੍ਰਵਾਹੀ ਕਰਕੇ ਇਸ ਦੇ 58 ਲੱਖ ਤੋਂ ਵੱਧ ਗਾਹਕਾਂ ਦੇ ਆਧਾਰ ਨੰਬਰ ਤੇ ਹੋਰ ਡੇਟਾ ਲੀਕ ਹੋ ਗਿਆ। ਰਿਸਰਚਰ ਬੈਪਟਿਸਟ ਰਾਬਰਟ ਨੇ ਮੰਗਲਵਾਰ ਨੂੰ ਐਲੀਅਟ ਐਲਡਰਸਨ ਦੇ ਟਵਿੱਟਰ ਹੈਂਡਲ ਤੋਂ ਦੱਸਿਆ ਕਿ ਲੋਕਲ ਡੀਲਰਾਂ ਦੇ ਪੋਰਟਲ ਤੇ ਤਸਦੀਕ ਨਾ ਹੋਣ ਦੀ ਵਜ੍ਹਾ ਕਰਕੇ ਇੰਡੇਨ ਦੇ ਗਾਹਕਾਂ ਦੇ ਨਾਂ, ਪਤੇ ਤੇ ਆਧਾਰ ਨੰਬਰ ਲੀਕ ਹੋ ਰਹੇ ਹਨ। ਯਾਦ ਰਹੇ ਕਿ ਰਾਬਰਟ ਪਹਿਲਾਂ ਵੀ ਆਧਾਰ ਨਾਲ ਜੁੜੀਆਂ ਲੀਕ ਦਾ ਖ਼ੁਲਾਸਾ ਕਰ ਚੁੱਕੇ ਹਨ।
ਰਾਬਰਟ ਮੁਤਾਬਕ ਪਾਈਥਨ ਸਕ੍ਰਿਪਟ ਨਾਂ ਦੇ ਤਕਨੀਕੀ ਕੋਡ ਜ਼ਰੀਏ ਉਨ੍ਹਾਂ 11 ਹਜ਼ਾਰ ਡੀਲਰਾਂ ਦੇ ਲਾਗਇਨ ਆਈਡੀ ਹਾਸਲ ਕਰ ਲਏ। ਅਗਲੇ ਦੋ ਦਿਨਾਂ ਅੰਦਰ ਹੀ ਇਨ੍ਹਾਂ ਵਿੱਚੋਂ 9,490 ਡੀਲਰਾਂ ਨਾਲ ਜੁੜੇ 58,26,116 ਗਾਹਾਕਂ ਦਾ ਡੇਟਾ ਐਕਸੈਸ ਹੋ ਗਿਆ। ਹਾਲਾਂਕਿ ਇਸ ਤੋਂ ਬਾਅਦ ਇੰਡੇਨ ਨੇ ਆਈਪੀ ਐਡਰੈਸ ਬਲਾਕ ਕਰ ਦਿੱਤਾ ਸੀ। ਰਿਸਰਚਰ ਮੁਤਾਬਕ ਆਈਪੀ ਐਡਰੈਸ ਬਲਾਕ ਹੋਣ ਦੀ ਵਜ੍ਹਾ ਕਰਕੇ ਉਹ ਬਾਕੀ ਦੇ 1,572 ਡੀਲਰਾਂ ਦੀ ਜਾਂਚ ਨਹੀਂ ਕਰ ਪਾਇਆ ਸੀ। ਪਰ ਜੇ ਇਨ੍ਹਾਂ ਨਾਲ ਸਬੰਧਿਤ ਬਾਕੀ ਗਾਹਕਾਂ ਨੂੰ ਵੀ ਸ਼ਾਮਲ ਕਰ ਲਿਆ ਜਾਏ ਤਾਂ ਕੁੱਲ 67,91,200 ਗਾਹਕਾਂ ਦਾ ਡੇਟਾ ਵੀ ਲੀਕ ਹੋ ਸਕਦਾ ਸੀ। ਜ਼ਿਕਰਯੋਗ ਹੈ ਕਿ ਇਹ ਦੂਜੀ ਵਾਰ ਇੰਡੇਨ ਦੇ ਗਾਹਕਾਂ ਦਾ ਡੇਟਾ ਲੀਕ ਹੋਇਆ ਹੈ।It’s time to publish the details of the biggest #DataLeak I had to deal with. @IndianOilcl leaked #Aadhaar numbers: 6,700,000 Aadhaar numbers https://t.co/QJaDZlOBcR
— Elliot Alderson (@fs0c131y) February 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement