Independence Day 2021 Live: ਪੀਐਮ ਮੋਦੀ ਨੇ ਲਾਲਕਿਲ੍ਹਾ 'ਤੇ ਫਹਿਰਾਇਆ ਤਿਰੰਗਾ, ਦੇਸ਼ ਨੂੰ ਕਰ ਰਹੇ ਸੰਬੋਧਨ
ਪੀਐਮ ਮੋਦੀ ਨੇ ਲਾਲਕਿਲ੍ਹਾ 'ਤੇ ਤਿਰੰਗਾ ਫਹਿਰਾਇਆ। ਉਨ੍ਹਾਂ ਕਿਹਾ ਸਾਡਾ ਦੇਸ਼ ਨਹਿਰੂ-ਪਟੇਲ ਜਿਹੇ ਪੁਰਖਿਆਂ ਦਾ ਕਰਜ਼ਦਾਰ ਰਹੇਗਾ।
LIVE
Background
ਲਾਲ ਕਿਲ੍ਹਾ ਪਹੁੰਚੇ ਪੀਐਮ ਮੋਦੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਾਲ ਕਿਲ੍ਹਾ ਪਹੁੰਚ ਗਏ ਹਨ। ਇੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ, ਅਜੇ ਭੱਟ, ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਰੱਖਿਆ ਸਕੱਤਰ ਤੇ ਫੌਜ ਦੇ ਤਿੰਨਾਂ ਅੰਗਾਂ ਦੇ ਮੁਖੀਆਂ ਨੇ ਉਨ੍ਹਾਂ ਦੀ ਆਗਵਾਨੀ ਕੀਤੀ। ਲਾਲ ਕਿਲ੍ਹੇ 'ਤੇ 75ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮ ਦੀ ਜ਼ਿੰਮੇਵਾਰੀ ਜਲਸੈਨਾ ਦੇ ਹਵਾਲੇ ਹੈ।
ਪੀਐਮ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
ਪੀਐਮ ਮੋਦੀ ਨੇ ਰਾਜਘਾਟ ਜਾਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।
ਦੇਸ਼ ਭਰ 'ਚ ਅੱਜ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਲਾਲ ਕਿਲ੍ਹੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਅੱਜ ਜਿੱਥੇ ਦੇਸ਼ਵਾਸੀਆਂ ਸੰਬੋਧਨ ਕਰਨਗੇ। ਉੱਥੇ ਹੀ ਤਿਰੰਗਾ ਫਹਿਰਾਉਣਗੇ
ਭਾਰਤ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਤੋਂ ਕੋਈ ਵੀ ਅੜਚਨ ਰੋਕ ਨਹੀਂ ਸਕਦੀ-ਮੋਦੀ
ਪੀਐਮ ਮੋਦੀ ਨੇ ਕਿਹਾ-21ਵੀਂ ਸਦੀ 'ਚ ਭਾਰਤ ਦੇ ਸੁਫ਼ਨਿਆਂ ਤੇ ਇੱਛਾਵਾਂ ਨੂੰ ਪੂਰਾ ਕਰਨ ਤੋਂ ਕੋਈ ਵੀ ਅੜਚਨ ਰੋਕ ਨਹੀਂ ਸਕਦੀ। ਸਾਡੀ ਤਕਾਤ ਸਾਡੀ ਇਕਜੁੱਟਤਾ ਹੈ। ਸਾਡੀ ਸ਼ਕਤੀ, ਰਾਸ਼ਟਰ ਪਹਿਲ, ਸਦਾ ਪਹਿਲ ਦੀ ਭਾਵਨਾ ਹੈ। ਇਹੀ ਸਮਾ ਹੈ, ਸਹੀ ਸਮਾਂ ਹੈ, ਭਾਰਤ ਦਾ ਅਨਮੋਲ ਸਮਾਂ ਹੈ। ਕੁਝ ਅਜਿਹਾ ਨਹੀਂ ਜੋ ਕਰ ਨਾ ਸਕੋ, ਕੁਝ ਅਜਿਹਾ ਨਹੀਂ ਜੋ ਪਾ ਨਾ ਸਕੋ, ਤੁਸੀਂ ਉੱਠ ਜਾਓ, ਜੁੱਟ ਜਾਓ, ਸਮਰੱਥਾ ਪਛਾਣੋ, ਫਰਜ਼ ਨੂੰ ਜਾਣੋ, ਭਾਰਤ ਦਾ ਇਹ ਅਨਮੋਲ ਸਮਾਂ ਹੈ, ਇਹੀ ਸਮਾ ਹੈ, ਸਹੀ ਸਮਾਂ ਹੈ।
Reforms ਨੂੰ ਲਾਗੂ ਕਰਨ ਲਈ Good ਤੇ Smart Governance ਚਾਹੀਦੀ- ਮੋਦੀ
ਮੋਦੀ ਨੇ ਕਿਹਾ-Reforms ਨੂੰ ਲਾਗੂ ਕਰਨ ਲਈ Good ਤੇ Smart Governance ਚਾਹੀਦੀ ਹੈ। ਅੱਜ ਦੁਨੀਆਂ ਇਸ ਗੱਲ ਦੀ ਵੀ ਗਵਾਹ ਹੈ ਕਿ ਕਿਵੇਂ ਭਾਰਤ ਆਪਣੇ ਇੱਥੇ ਗਵਰਨੈਂਸ ਦਾ ਨਵਾਂ ਪੰਨਾ ਲਿਖ ਰਿਹਾ ਹੈ। ਮੈਂ ਅੱਜ ਅਪੀਲ ਕਰ ਰਿਹਾ ਹਾਂ ਕੇਂਦਰ ਹੋਵੇ ਜਾਂ ਸੂਬਾ ਸਾਰਿਆਂ ਨੂੰ ਵਿਭਾਗਾਂ ਤੋਂ ਸਾਰੇ ਸਰਕਾਰੀ ਦਫ਼ਤਰਾਂ ਤੋਂ, ਆਪਣੇ ਇੱਥੇ ਨਿਯਮਾਂ-ਪ੍ਰਕਿਰਿਆਵਾਂ ਦੀ ਸਮੀਖਿਆ ਦਾ ਅਭਿਆਨ ਚਲਾਓ। ਹਰ ਉਹ ਨਿਯਮ, ਹਰ ਉਹ ਪ੍ਰਕਿਰਿਆ ਜੋ ਦੇਸ਼ ਨੂੰ ਲੋਕਾਂ ਸਾਹਮਮੇ ਅੜਿੱਕਾ ਬਣਕੇ, ਬੋਝ ਬਣਕੇ, ਖੜੀ ਹੋਈ ਹੈ ਉਸ ਨੂੰ ਦੂਰ ਕਰਨਾ ਹੀ ਹੋਵੇਗਾ।
ਦੇਸ਼ ਦੇ ਸਾਰੇ ਸੈਨਿਕ ਸਕੂਲਾਂ 'ਚ ਹੁਣ ਬੇਟੀਆਂ ਵੀ ਪੜ੍ਹਨਗੀਆਂ- ਮੋਦੀ
ਪੀਐਮ ਮੋਦੀ ਨੇ ਦੱਸਿਆ ਕਿ ਅੱਜ ਮੈਂ ਇਕ ਖੁਸ਼ੀ ਦੇਸ਼ਵਾਸੀਆਂ ਨਾਲ ਸਾਂਝੀ ਕਰ ਰਿਹਾ ਹਾਂ। ਮੈਨੂੰ ਲੱਖਾਂ ਬੇਟੀਆਂ ਦੇ ਸੰਦੇਸ਼ ਮਿਲਦੇ ਸਨ ਕਿ ਉਹ ਵੀ ਸੈਨਿਕ ਸਕੂਲ 'ਚ ਪੜ੍ਹਨਾ ਚਾਹੁੰਦੀਆਂ ਹਨ। ਉਨ੍ਹਾਂ ਲਈ ਵੀ ਸੈਨਿਕ ਸਕੂਲਾਂ ਦੇ ਦਰਵਾਜ਼ੇ ਖੋਲ੍ਹੇ ਜਾਣ। ਦੋ-ਢਾਈ ਸਾਲ ਪਹਿਲਾਂ ਮਿਜ਼ੋਰਮ ਦੇ ਸੈਨਿਕ ਸਕੂਲ 'ਚ ਪਹਿਲੀ ਵਾਰ ਬੇਟੀਆਂ ਨੂੰ ਦਾਖਲਾ ਦੇਣ ਦਾ ਪ੍ਰਯੋਗ ਕੀਤਾ ਗਿਆ ਸੀ। ਹੁਣ ਸਰਕਾਰ ਨੇ ਤੈਅ ਕੀਤਾ ਹੈ ਕਿ ਦੇਸ਼ ਦੇ ਸਾਰੇ ਸੈਨਿਕ ਸਕੂਲਾਂ ਨੂੰ ਦੇਸ਼ ਦੀਆਂ ਬੇਟੀਆਂ ਲਈ ਵੀ ਖੋਲ੍ਹ ਦਿੱਤਾ ਜਾਵੇਗਾ।
ਮੈਂ ਕੰਮ ਦੇ ਨਤੀਜੇ 'ਤੇ ਵਿਸ਼ਵਾਸ ਰੱਖਦਾ ਹਾਂ- ਮੋਦੀ
ਮੋਦੀ ਨੇ ਕਿਹਾ ਜਿਹੜੇ ਸੰਕਲਪਾਂ ਦਾ ਬੀੜਾ ਅੱਜ ਦੇਸ਼ ਨੇ ਚੁੱਕਿਆ ਹੈ, ਉਨ੍ਹਾਂ ਨੂੰ ਪੂਰਾ ਕਰਨ ਲਈ ਦੇਸ਼ ਦੇ ਹਰ ਜਨ ਨੂੰ ਉਨ੍ਹਾਂ ਨਾਲ ਜੁੜਨਾ ਹੋਵੇਗਾ। ਹਰ ਦੇਸ਼ਵਾਸੀ ਨੂੰ ਇਸ ਨੂੰ ਅਪਣਾਉਮਾ ਹੋਵੇਗਾ। ਦੇਸ਼ ਦੇ ਜਲ ਰੱਖਿਆ ਦਾ ਅਭਿਆਨ ਸ਼ੁਰੂ ਕੀਤਾ ਹੈ ਤਾਂ ਸਾਡਾ ਫਰਜ਼ ਬਣਦਾ ਹੈ ਪਾਣੀ ਬਚਾਉਣ ਨੂੰ ਆਪਣੀ ਆਦਤ ਬਣਾਉਣਾ।
ਪੀਐਮ ਮੋਦੀ ਨੇ ਕੀਤੀ National Hydrogen Mission ਦਾ ਐਲਾਨ
ਮੋਦੀ ਨੇ ਕਿਹਾ ਭਾਰਤ ਅੱਜ ਜੋ ਵੀ ਕੰਮ ਕਰ ਰਿਹਾ ਹੈ ਉਸ 'ਚ ਸਭ ਤੋਂ ਵੱਡਾ ਟੀਚਾ ਹੈ ਜੋ ਭਾਰਤ ਨੂੰ ਕੁਆਂਟਮ ਜੰਮ ਦੇਣ ਵਾਲਾ ਹੈ-ਉਹ ਹੈ ਗ੍ਰੀਨ ਹਾਈਡ੍ਰੋਜਨ ਦਾ ਖੇਤਰ। ਮੈਂ ਅੱਜ ਤਿਰੰਗੇ ਦੀ ਹਾਜ਼ਰੀ 'ਚ National Hydrogen Mission ਦਾ ਐਲਾਨ ਕਰ ਰਿਹਾ ਹਾਂ। ਭਾਰਤ ਦੀ ਤਰੱਕੀ ਲਈ ਆਤਮ-ਨਿਰਭਰ ਭਾਰਤ ਬਣਾਉਣ ਲਈ ਭਾਰਤ ਦਾ Energy Independent ਹੋਣਾ ਜ਼ਰੂਰੀ ਹੈ। ਇਸ ਲਈ ਅੱਜ ਭਾਰਤ ਨੂੰ ਇਹ ਸੰਕਲਪ ਲੈਣਾ ਹੋਵੇਗਾ ਕਿ ਅਸੀਂ ਆਜ਼ਾਦੀ ਦੇ 100 ਸਾਲ ਹੋਣ ਤੋਂ ਪਹਿਲਾਂ ਭਾਰਤ ਨੂੰ Energy Independent ਬਣਾਵਾਂਗੇ।