
Independence Day 2023 Live: ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਮੋਦੀ ਦਾ 90 ਮਿੰਟ ਦਾ ਭਾਸ਼ਣ, ਮਣੀਪੁਰ 'ਤੇ ਸ਼ਾਂਤੀ ਸੰਦੇਸ਼, ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ 'ਤੇ ਹਮਲਾ
Independence Day 2023 Celebration Live: ਅੱਜ ਦੇਸ਼ 77ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਤਿਹਾਸਕ ਲਾਲ ਕਿਲ੍ਹੇ ਤੋਂ ਸਮਾਗਮ ਦੀ ਅਗਵਾਈ ਕਰ ਰਹੇ ਹਨ।
LIVE

Background
ਮਣੀਪੁਰ 'ਚ ਸ਼ਾਂਤੀ ਹੈ ਤਾਂ ਇੰਫਾਲ ਤੋਂ ਦਿਓ ਭਾਸ਼ਣ', PM ਮੋਦੀ ਦੇ ਭਾਸ਼ਣ 'ਤੇ ਕਾਂਗਰਸ ਦਾ ਪਲਟਵਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 77ਵੇਂ ਸੁਤੰਤਰਤਾ ਦਿਵਸ 'ਤੇ ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ ਵਿੱਚ ਮਣੀਪੁਰ ਦਾ ਜ਼ਿਕਰ ਕੀਤਾ। ਸੰਬੋਧਨ ਦੀ ਸ਼ੁਰੂਆਤ 'ਚ ਪੀਐੱਮ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਾਂਤੀ ਦੀਆਂ ਖਬਰਾਂ ਆ ਰਹੀਆਂ ਹਨ। ਇਸ 'ਤੇ ਕਾਂਗਰਸ ਨੇ ਜਵਾਬੀ ਕਾਰਵਾਈ ਕੀਤੀ ਹੈ।
PM ਮੋਦੀ ਦੇ ਨਾਂਅ ਹੈ ਲਾਲ ਕਿਲ੍ਹੇ ਤੋਂ ਸਭ ਤੋਂ ਲੰਬਾ ਭਾਸ਼ਣ ਦੇਣ ਦਾ ਰਿਕਾਰਡ , 56 ਮਿੰਟ ਦਾ ਰਿਹੈ ਸਭ ਤੋਂ ਛੋਟਾ ਭਾਸ਼ਣ
ਦੇਸ਼ ਦੇ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਆਪਣਾ 10ਵਾਂ ਭਾਸ਼ਣ ਦਿੱਤਾ। ਇਸ ਦੌਰਾਨ ਪ੍ਰਧਾਨ ਮੰਤਰੀ ਕਰੀਬ 90 ਮਿੰਟ ਤੱਕ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਰਹੇ। ਲਾਲ ਕਿਲੇ ਤੋਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਭਾਸ਼ਣ ਦੇਣ ਦੇ ਮਾਮਲੇ 'ਚ ਪੀਐਮ ਮੋਦੀ ਦੇਸ਼ ਦੇ ਸਾਰੇ ਪ੍ਰਧਾਨ ਮੰਤਰੀਆਂ ਤੋਂ ਅੱਗੇ ਨਿਕਲ ਗਏ ਹਨ, ਪਿਛਲੇ 10 ਭਾਸ਼ਣਾਂ ਦੀ ਤੁਲਨਾ ਕਰਦੇ ਹੋਏ, ਪੀਐਮ ਮੋਦੀ ਔਸਤਨ 82 ਮਿੰਟ ਬੋਲਦੇ ਹਨ, ਜੋ ਕਿ ਪਿਛਲੇ ਪ੍ਰਧਾਨ ਮੰਤਰੀਆਂ ਤੋਂ ਕਿਤੇ ਜ਼ਿਆਦਾ ਹੈ।
Independence Day 2023 Live: PM Modi ਦੇਸ਼ ਵਾਸੀਆਂ ਨੂੰ 3 ਗਾਰੰਟੀਆਂ ਵੀ ਦਿੱਤੀਆਂ
ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ 3 ਗਾਰੰਟੀਆਂ ਵੀ ਦਿੱਤੀਆਂ। ਪਹਿਲੀ ਗਾਰੰਟੀ ਅਗਲੇ ਕੁਝ ਸਾਲਾਂ ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣ ਜਾਵੇਗਾ। ਦੂਜੀ ਗਾਰੰਟੀ ਸ਼ਹਿਰਾਂ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਬੈਂਕ ਕਰਜ਼ਿਆਂ ਵਿੱਚ ਰਿਆਇਤ ਮਿਲੇਗੀ ਤੇ ਤੀਜੀ ਗਾਰੰਟੀ ਦੇਸ਼ ਭਰ ਵਿੱਚ 10 ਹਜ਼ਾਰ ਤੋਂ 25 ਹਜ਼ਾਰ ਤੱਕ ਜਨ ਔਸ਼ਧੀ ਕੇਂਦਰ ਖੋਲ੍ਹੇ ਜਾਣਗੇ।
PM Modi Speech Live: ਲਾਲ ਕਿਲ੍ਹੇ ਤੋਂ ਨਵੀਂ ਯੋਜਨਾ ਦਾ ਐਲਾਨ
15 ਹਜ਼ਾਰ ਕਰੋੜ ਦੀ ਵਿਸ਼ਵਕਰਮਾ ਯੋਜਨਾ ਅਗਲੇ ਮਹੀਨੇ ਸ਼ੁਰੂ ਹੋਵੇਗੀ
ਸ਼ਹਿਰਾਂ ਵਿੱਚ ਘਰ ਬਣਾਉਣ ਵਾਲਿਆਂ ਲਈ ਵਿਆਜ ਦੀ ਛੋਟ
2 ਕਰੋੜ ਲੱਖਪਤੀ ਦੀਦੀ ਬਨਾਉਣਗੇ
PM Modi Speech Live: PM ਮੋਦੀ ਦੇ ਭਾਸ਼ਣ 'ਚ ਕੀ ਸੀ ਖਾਸ?
ਇਸ ਵਾਰ ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮੇਰੇ ਪਿਆਰੇ ਦੇਸ਼ ਵਾਸੀਓ' ਦੀ ਬਜਾਏ 'ਮੇਰੇ ਪਿਆਰੇ ਪਰਿਵਾਰ ਦੇ ਮੈਂਬਰਾਂ' ਨਾਲ ਰਾਸ਼ਟਰ ਨੂੰ ਸੰਬੋਧਨ ਕੀਤਾ। ਪਹਿਲੇ 5 ਮਿੰਟਾਂ ਵਿੱਚ ਹੀ ਮਨੀਪੁਰ ਦਾ ਜ਼ਿਕਰ ਕੀਤਾ ਗਿਆ ਸੀ। ਅਗਲੇ ਮਹੀਨੇ, ਆਪਣੇ ਜਨਮ ਦਿਨ ਵਿਸ਼ਵਕਰਮਾ ਜਯੰਤੀ 'ਤੇ, ਵਿਸ਼ਵਕਰਮਾ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
