ਪੜਚੋਲ ਕਰੋ

Independence Day: ਸੁਤੰਤਰਤਾ ਦਿਵਸ 'ਤੇ ਦਿੱਲੀ ਦੀਆਂ ਸਰਹੱਦਾਂ 'ਤੇ ਪਾਬੰਦੀ, ਕੁਝ ਵਾਹਨਾਂ 'ਤੇ ਰੋਕ - ਟ੍ਰੈਫਿਕ ਐਡਵਾਇਜ਼ਰੀ ਜ਼ਰੂਰ ਪੜ੍ਹ ਲਓ...

15 ਅਗਸਤ ਦੀ ਸਵੇਰ 4:00 ਵਜੇ ਤੋਂ 10:00 ਵਜੇ ਤੱਕ ਕਈ ਸੜਕਾਂ ਆਮ ਟ੍ਰੈਫਿਕ ਲਈ ਬੰਦ ਰਹਿਣਗੀਆਂ। ਸਿਰਫ਼ ਚੁਣੇ ਵਾਹਨਾਂ ਨੂੰ ਹੀ ਆਗਿਆ ਮਿਲੇਗੀ। ਇਨ੍ਹਾਂ ਵਿੱਚ ਨੇਤਾਜੀ ਸੁਭਾਸ਼ ਮਾਰਗ, ਐਸ.ਪੀ. ਮੁਖਰਜੀ ਮਾਰਗ, ਚਾਂਦਨੀ ਚੌਕ ਰੋਡ, ਐਸਪਲੇਨਡ..

ਦਿੱਲੀ ਵਿੱਚ 79ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੁਲਿਸ ਵੱਲੋਂ ਟ੍ਰੈਫ਼ਿਕ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਪੁਲਿਸ ਦੇ ਐਡੀਸ਼ਨਲ ਸੀਪੀ ਟ੍ਰੈਫ਼ਿਕ, ਦਿਨੇਸ਼ ਕੁਮਾਰ ਗੁਪਤਾ ਨੇ ਜਾਣਕਾਰੀ ਦਿੱਤੀ ਹੈ ਕਿ ਬਾਰਡਰਾਂ 'ਤੇ ਕਈ ਟੀਮਾਂ ਤਾਇਨਾਤ ਹਨ। ਵੀਰਵਾਰ (14 ਅਗਸਤ) ਦੀ ਰਾਤ 10 ਵਜੇ ਤੋਂ ਬਾਰਡਰਾਂ 'ਤੇ ਰੋਕਾਂ ਲਾਗੂ ਹੋ ਚੁੱਕੀਆਂ ਹਨ। ਕਿਸੇ ਵੀ ਵਪਾਰਕ ਵਾਹਨ ਦੀ ਐਂਟਰੀ 'ਤੇ ਰੋਕ ਹੈ।

ਟਿਕਰੀ, ਬਦਰਪੁਰ ਬਾਰਡਰ ਅਤੇ ਗੁਆਂਢੀ ਰਾਜ ਯੂਪੀ-ਹਰਿਆਣਾ ਦੇ ਅਧਿਕਾਰੀਆਂ ਨਾਲ ਵੀ ਦਿੱਲੀ ਪੁਲਿਸ ਸੰਪਰਕ ਵਿੱਚ ਹੈ। ਇਹ ਪਾਬੰਦੀਆਂ 15 ਅਗਸਤ ਦੀ ਰਾਤ 12 ਵਜੇ ਤੱਕ ਲਾਗੂ ਰਹਿਣਗੀਆਂ।

ਦਿੱਲੀ ‘ਚ VIP ਮੂਵਮੈਂਟ ਲਈ ਸਖਤ ਸੁਰੱਖਿਆ ਦੇ ਪ੍ਰਬੰਧ

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਦਿੱਲੀ ‘ਚ ਸਵੇਰੇ ਤੋਂ ਹੀ VIP ਮੂਵਮੈਂਟ ਹੋਵੇਗੀ, ਜਿਸ ਲਈ ਵਿਸਥਾਰਪੂਰਣ ਟ੍ਰੈਫ਼ਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਲੋਕ ਇਸਦਾ ਪਾਲਣ ਕਰਨ। ਹਰ ਪੁਆਇੰਟ ‘ਤੇ ਸਾਡਾ ਸਟਾਫ਼ ਹੋਵੇਗਾ, ਜੋ ਲੋਕਾਂ ਨੂੰ ਗਾਈਡ ਕਰਦਾ ਰਹੇਗਾ। ਅਸੀਂ ਟ੍ਰੈਫ਼ਿਕ ਪੁਲਿਸ ਦਾ ਵੱਧ ਤੋਂ ਵੱਧ ਸਟਾਫ਼ ਇਸ ਵਿੱਚ ਲਗਾਇਆ ਹੈ।

ਮੋਟਰਸਾਈਕਲ ਪੈਟਰੋਲਿੰਗ ਕੀਤੀ ਜਾਵੇਗੀ। ACP, DCP ਖੁਦ ਏਰੀਆ ਵਿੱਚ ਮਾਨੀਟਰਿੰਗ ਕਰਨਗੇ। 15 ਅਗਸਤ ਦੇ ਦਿਨ ਟ੍ਰੈਫ਼ਿਕ ਦੀ ਆਵਾਜਾਈ ਸੁਚਾਰੂ ਰਹੇ, VIP ਮੂਵਮੈਂਟ ਵੀ ਠੀਕ ਤਰੀਕੇ ਨਾਲ ਚੱਲੇ ਅਤੇ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ।

ਪੁਲਿਸ ਅਧਿਕਾਰੀ ਨੇ ਦੱਸਿਆ, "ਬਾਰਡਰ ‘ਤੇ ਸਾਡੇ ਗੁਆਂਢੀ ਜ਼ਿਲ੍ਹਿਆਂ ਫਰੀਦਾਬਾਦ, ਗੁਰਗਾਂਵ, ਗਾਜ਼ੀਆਬਾਦ, ਨੋਇਡਾ ਦੇ ਟ੍ਰੈਫਿਕ ਅਧਿਕਾਰੀਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ। ਪਾਬੰਦੀਆਂ ਦੇ ਕਾਰਨ ਲੋਕਾਂ ਨੂੰ ਬਾਰਡਰ ‘ਤੇ ਆਉਣ ਨਹੀਂ ਦਿੱਤਾ ਜਾਵੇਗਾ, ਉਨ੍ਹਾਂ ਨੂੰ ਇਸ ਤੋਂ ਪਹਿਲਾਂ ਹੀ ਰੋਕ ਦਿੱਤਾ ਜਾਵੇਗਾ। ਇਸ ਨਾਲ ਬਾਰਡਰ ‘ਤੇ ਜਾਮ ਨਹੀਂ ਲੱਗੇਗਾ। ਜੋ ਲੋਕ ਗੈਰ-ਵਪਾਰਕ ਵਾਹਨ ਲੈ ਕੇ ਆ ਰਹੇ ਹਨ, ਉਨ੍ਹਾਂ ਕਾਰਨ ਵੀ ਜਾਮ ਨਾ ਲੱਗੇ, ਇਸ ਲਈ ਪੂਰੀ ਵਿਵਸਥਾ ਕਰ ਲਈ ਗਈ ਹੈ। 14 ਅਗਸਤ ਦੀ ਰਾਤ 10 ਵਜੇ ਤੋਂ ਡਾਈਵਰਜਨ ਸ਼ੁਰੂ ਹੋ ਗਿਆ ਹੈ ਅਤੇ 15 ਅਗਸਤ ਦੀ ਰਾਤ 12 ਵਜੇ ਤੱਕ ਡਾਈਵਰਜਨ ਖੋਲ੍ਹਿਆ ਜਾਵੇਗਾ।"

ਦਿੱਲੀ ਦੇ ਇਹਨਾਂ ਰਸਤਿਆਂ 'ਤੇ ਜਾਣ ਤੋਂ ਬਚੋ

ਦਿੱਲੀ ਪੁਲਿਸ ਨੇ ਜਨਤਾ ਦੀ ਸੁਵਿਧਾ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਲਾਲ ਕਿਲ੍ਹੇ 'ਤੇ ਹੋਣ ਵਾਲੇ ਸੁਤੰਤਰਤਾ ਦਿਵਸ ਸਮਾਰੋਹ ਦੇ ਮੱਦੇਨਜ਼ਰ ਰਾਸ਼ਟਰੀ ਐਡਵਾਇਜ਼ਰੀ ਜਾਰੀ ਕੀਤੀ ਹੈ। 15 ਅਗਸਤ ਦੀ ਸਵੇਰ 4:00 ਵਜੇ ਤੋਂ 10:00 ਵਜੇ ਤੱਕ ਕਈ ਸੜਕਾਂ ਆਮ ਟ੍ਰੈਫਿਕ ਲਈ ਬੰਦ ਰਹਿਣਗੀਆਂ। ਸਿਰਫ਼ ਚੁਣੇ ਵਾਹਨਾਂ ਨੂੰ ਹੀ ਆਗਿਆ ਮਿਲੇਗੀ। ਇਨ੍ਹਾਂ ਵਿੱਚ ਨੇਤਾਜੀ ਸੁਭਾਸ਼ ਮਾਰਗ, ਐਸ.ਪੀ. ਮੁਖਰਜੀ ਮਾਰਗ, ਚਾਂਦਨੀ ਚੌਕ ਰੋਡ, ਐਸਪਲੇਨਡ ਰੋਡ ਅਤੇ ਰਾਜਘਾਟ ਤੋਂ ISBT ਤੱਕ ਦੀ ਰਿੰਗ ਰੋਡ ਸ਼ਾਮਲ ਹਨ।

ਦਿੱਲੀ ਪੁਲਿਸ ਨੇ ਲੋਕਾਂ ਨੂੰ C-ਹੈਕਸਾਗਨ ਇੰਡੀਆ ਗੇਟ, ਕੌਪਰਨਿਕਸ ਮਾਰਗ, ਮੰਡੀ ਹਾਊਸ, A ਪੌਇੰਟ ਤਿਲਕ ਮਾਰਗ ਅਤੇ ਮਥੁਰਾ ਰੋਡ ਤੋਂ ਵੀ ਬਚਣ ਦੀ ਸਲਾਹ ਦਿੱਤੀ ਹੈ।

ਟਾਪ ਹੈਡਲਾਈਨ

ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Farmet News : ਘਰਵਾਲਿਆਂ ਤੋਂ ਲੁਕਾ ਕੇ ਰੱਖੀ ਮਿਹਨਤ ਦੀ ਕਮਾਈ, ਸਾਲ ਭਰ ’ਚ ਕੀੜਿਆਂ ਨੇ ਖਾ ਲਏ 5 ਲੱਖ ਰੁਪਏ
Farmet News : ਘਰਵਾਲਿਆਂ ਤੋਂ ਲੁਕਾ ਕੇ ਰੱਖੀ ਮਿਹਨਤ ਦੀ ਕਮਾਈ, ਸਾਲ ਭਰ ’ਚ ਕੀੜਿਆਂ ਨੇ ਖਾ ਲਏ 5 ਲੱਖ ਰੁਪਏ
ਮਹਿੰਗਾ ਹੋਇਆ ਪਹਾੜਾਂ ਦਾ ਸਫਰ! ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ; ਜਾਣੋ ਨਵੀਆਂ ਕੀਮਤਾਂ
ਮਹਿੰਗਾ ਹੋਇਆ ਪਹਾੜਾਂ ਦਾ ਸਫਰ! ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ; ਜਾਣੋ ਨਵੀਆਂ ਕੀਮਤਾਂ
Indigo Flight Emergency Landing: ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
Indigo Flight Emergency Landing: ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Embed widget