Independence Day 2021 Celebration: ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਸੰਬੋਧਨ ਕਰਨਗੇ ਮੋਦੀ, ਹਵਾਈ ਫੌਜ ਕਰੇਗੀ ਫੁੱਲਾਂ ਦੀ ਵਰਖਾ
ਓਲੰਪਿਕ ਗੇਮਸ 'ਚੋਂ ਗੋਲਡ ਮੈਡਲ ਜਿੱਤ ਵਾਲੇ ਨੀਰਜ ਚੋਪੜਾ ਸਮੇਤ 32 ਖਿਡਾਰੀ ਮੌਜੂਦ ਰਹਿਣਗੇ।
Independence Day 2021 Celebration: 75ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਾਲ ਕਿਲ੍ਹੇ ਦੇ ਪ੍ਰਚੀਰ ਤੋਂ ਸੰਬੋਧਨ ਕਰਨਗੇ। ਇਸ ਦੌਰਾਨ ਓਲੰਪਿਕ ਗੇਮਸ 'ਚੋਂ ਗੋਲਡ ਮੈਡਲ ਜਿੱਤ ਵਾਲੇ ਨੀਰਜ ਚੋਪੜਾ ਸਮੇਤ 32 ਖਿਡਾਰੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਦਰਸ਼ਕਾਂ ਚ ਕੋਵਿਡ-ਵਾਰਿਅਰਸ ਲਈ ਵੱਖਰਾ ਐਨਕਲੋਜ਼ਰ ਬਣਾਇਆ ਗਿਆ ਹੈ। ਪਹਿਲੀ ਵਾਰ ਹਵਾਈ ਫੌਜ ਦੇ ਜਹਾਜ਼ ਇਸ ਦੌਰਾਨ ਫੁੱਲਾਂ ਦੀ ਵਰਖਾ ਕਰਨਗੇ।
ਰੱਖਿਆ ਮੰਤਰਾਲੇ ਦੇ ਮੁਤਾਬਕ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾ ਰਿਹਾ ਹੈ। ਇਸ ਲਈ ਇਸ ਵਾਰ ਆਜ਼ਾਦੀ ਦਿਹਾੜਾ ਸਮਾਗਮ ਬੇਹੱਦ ਖਾਸ ਰਹਿਣ ਵਾਲਾ ਹੈ। ਸਵੇਰੇ 7 ਵੱਜ ਕੇ 18 ਮਿੰਟ 'ਤੇ ਨਰੇਂਦਰ ਮੋਦੀ ਲਾਲ ਕਿਲ੍ਹੇ ਲਾਹੌਰੀ ਗੇਟ 'ਤੇ ਪਹੁੰਚਣਗੇ। ਇਸ ਤੋਂ ਪਹਿਲਾਂ ਉਹ ਰਾਜਘਾਟ 'ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਫੁੱਲ ਚੜਾਉਣਗੇ। ਲਾਲ ਕਿਲ੍ਹੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਅਜੇ ਭੱਟ, ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਰੱਖਿਆ ਸਕੱਤਰ ਅਜੇ ਕੁਮਾਰ ਤੇ ਫੌਜ ਦੇ ਤਿੰਨਾਂ ਅਂਗਾਂ ਦੇ ਮੁਖੀ ਹੋਣਗੇ।
ਰੱਖਿਆ ਮੰਤਰੀ ਪ੍ਰਧਾਨ ਮੰਤਰੀ ਨੂੰ ਦਿੱਲੀ ਏਰੀਆ ਦੇ ਜੀਓਸੀ, ਲੈਫਟੀਨੈਂਟ ਜਨਰਲ ਵਿਜੇ ਕੁਮਾਰ ਨਾਲ ਮੁਖ਼ਾਤਿਬ ਕਰਨਗੇ। ਉਸ ਤੋਂ ਬਾਅਦ ਪੀਐਮ ਲਾਲ ਕਿਲ੍ਹੇ 'ਤੇ ਤਿੰਨਾਂ ਫੌਜਾਂ ਦੀ ਟੁਕੜੀਆਂ ਤੋਂ ਸਲਾਮੀ ਲੈਣਗੇ। ਇਸ ਦੌਰਾਨ ਦਿੱਲੀ ਪੁਲਿਸ ਦੀ ਇਕ ਸਲਾਮੀ ਟੁਕੜੀ ਵੀ ਉੱਥੇ ਮੌਜੂਦ ਰਹੇਗੀ। ਇਨ੍ਹਾਂ ਟੁਕੜੀਆਂ 'ਚ 20-20 ਫੌਜੀ ਤੇ ਪੁਲਿਸ ਕਰਮੀ ਮੌਜੂਦ ਰਹਿਣਗੇ।
ਲਾਲ ਕਿਲ੍ਹੇ 'ਤੇ 75ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮ ਦੀ ਜ਼ਿੰਮੇਵਾਰੀ ਜਲਸੈਨਾ ਦੇ ਹਵਾਲੇ ਹੈ। ਇਸ ਲਈ ਇੰਟਰ-ਸਰਵਿਸ ਤੇ ਪੁਲਿਸ ਗਾਰਡ ਦੀ ਕਮਾਨ ਜਲਸੈਨਾ ਦੇ ਕਮਾਂਡਰ, ਪੀਊਸ਼ ਗੌਰ ਕੋਲ ਰਹੇਗੀ। ਇਸ ਤੋਂ ਇਲਾਵਾ ਜਲ ਸੈਨਾ ਦੀ ਕਮਾਨ, ਲੈਫਟੀਨੈਂਟ ਕਮਾਂਡਰਸ ਸੁਨੇ ਫੋਗਟ, ਹਵਾਈ ਫੌਜ ਦੀ ਸਕੁਆਰਡ੍ਰਨ ਲੀਡਰ ਏ ਬੇਰਵਾਲ ਤੇ ਥਲਸੈਨਾ ਦੀ ਮੇਜਰ ਵਿਕਾਸ ਸਾਂਗਵਾਨ ਕੋਲ ਹੋਵੇਗੀ। ਦਿੱਲੀ ਪੁਲਿਸ ਦੀ ਕਮਾਨ ਐਡੀਸ਼ਨਲ ਡੀਸੀਪੀ, ਸੁਬੋਧ ਕੁਮਾਰ ਗੋਸਵਾਮੀ ਦੇ ਕੋਲ ਹੋਵੇਗੀ।
ਸੁਰੱਖਿਆ ਬਲਾਂ ਦੀ ਸਲਾਮੀ ਤੋਂ ਬਾਅਦ ਜੀਓਸੀ ਪੀਐਮ ਮੋਦੀ ਨੂੰ ਲਾਲ ਕਿਲ੍ਹੇ ਦੇ ਪ੍ਰਾਚੀਰ 'ਚ ਲਿਆਉਣਗੇ। ਉੱਥੇ ਪੀਐਮ ਨੂੰ ਤਿਰੰਗਾ ਫਹਿਰਾਉਣ 'ਚ ਜਲ ਸੈਨਾ ਦੀ ਲੈਫਟੀਨੈੱਟ ਕਮਾਂਡਰ ਪੀ.ਪ੍ਰਿਯਮਬਦਾ ਸਾਹੂ ਕਰੇਗੀ। ਝੰਡਾ ਲਹਿਰਾਏ ਜਾਣ ਦੇ ਨਾਲ ਹੀ ਰਾਸ਼ਟਰਗਾਣ ਦੀ ਧੁਨ ਵੱਜੇਗੀ। ਰਾਸ਼ਟਰਗਾਣ ਦੀ ਧੁਨ ਇੰਟਰ-ਸਰਵਿਸ ਬੈਂਡ ਵੱਲੋਂ ਦਿੱਤੀ ਜਾਵੇਗੀ। ਜਿਸ ਦੀ ਕਮਾਨ ਐਮਸੀਪੀਓ ਵਿੰਸੇਟ ਜੌਨਸਨਕੇ ਕੋਲ ਹੋਵੇਗੀ।
ਝੰਢਾ ਫਹਿਰਾਏ ਜਾਣ ਮਗਰੋਂ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਦੋ ਮੀ-17 ਹੈਲੀਕੌਪਟਰ ਫੁੱਲਾਂ ਦੀ ਵਰਖਾ ਕਰਨਗੇ। ਇਨ੍ਹਾਂ ਹੈਲੀਕੌਪਟਰਸ ਦੇ ਪਾਇਲਟ ਵਿੰਗ ਕਮਾਂਡਰ ਬਲਦੇਵ ਸਿੰਘ ਬਿਸ਼ਟ ਤੇ ਵਿੰਗ ਕਮਾਂਡਰ ਨਿਖਿਲ ਮੇਹਰੋਤ੍ਰਾ ਹੈ। ਫੁੱਲਾਂ ਦੀ ਵਰਖਾ ਤੋਂ ਬਾਅਦ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ। ਹਰ ਸਾਲ ਵਾਂਗ ਇਸ ਵਾਰ ਵੀ ਦੇਸ਼ ਦੁਨੀਆਂ ਦੀਆਂ ਨਜ਼ਰਾਂ ਮੋਦੀ ਦੇ ਭਾਸ਼ਨ 'ਤੇ ਹੋਣਗੀਆਂ।