ਪੜਚੋਲ ਕਰੋ
Advertisement
ਆਇਰਲੈਂਡ ਨੂੰ ਹਰਾ ਸ਼ਾਨ ਨਾਲ ਸੈਮੀਫਾਈਨਲ ‘ਚ ਪਹੁੰਚੀਆਂ ਭਾਰਤੀ ਮੁਟਿਆਰਾਂ
ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਇਅਰਲੈਂਡ ਨੂੰ 52 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ। ਇਹ ਭਾਰਤ ਦੀ ਤੀਜੀ ਜਿੱਤ ਹੈ। ਭਾਰਤ ਨੇ ਨਿਊਜ਼ੀਲੈਂਡ ਨੂੰ ਮਾਤ ਦੇ ਕੇ ਵਿਸ਼ਵ ਕੱਪ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਨੂੰ ਦੂਜੇ ਮੈਚ ‘ਚ ਹਰਾਇਆ ਸੀ ਅਤੇ ਹੁਣ ਆਈਅਰਲੈਂਡ ਨੂੰ ਮਾਤ ਦੇ ਭਾਰਤ ਆਸਟ੍ਰੇਲੀਆ ਦੇ ਨਾਲ ਆਖਿਰੀ ਚਾਰ ‘ਚ ਆਪਣੀ ਥਾਂ ਬਣਾਉਣ ਵਾਲੀ ਦੂਜੀ ਟੀਮ ਬਣ ਗਈ ਹੈ।
ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਮੈਦਾਨ ‘ਚ ਉੱਤਰੀ ਅਤੇ ਆਇਰਸ਼ ਟੀਮ ਅੱਗੇ ਜਿੱਤ ਲਈ 146 ਦੌੜਾਂ ਦਾ ਟੀਚਾ ਰੱਖਿਆ। ਪਰ ਆਈਰਸ਼ ਟੀਮ 20 ਓਵਰਾਂ ‘ਚ ਸਿਰਫ 93 ਸਕੋਰ ਹੀ ਬਣਾ ਸਕੀ। ਟੀਮ ਇੰਡੀਆ 2010 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ‘ਚ ਪਹੁੰਚੀ ਹੈ। ਟੀਮ ਇੰਡੀਆ ਦੀ ਟੌਪ ਸਕੋਰਰ ਮਿਤਾਲੀ ਰਾਜ ਰਹੀ, ਉਸ ਨੂੰ ਚੰਗੇ ਪ੍ਰਦਰਸ਼ਨ ਲਈ ਮੈਨ ਆਫ ਦ ਮੈਚ ਵੀ ਚੁਣਿਆ ਗਿਆ।
ਮਿਤਾਲੀ ਨੇ ਇਸ ਮੈਚ ‘ਚ ਲਗਾਤਾਰ ਆਪਣਾ ਦੂਜਾ ਅਰਧ-ਸੈਂਕੜਾ ਪੂਰਾ ਕਰਦੇ ਹੋਏ 51 ਦੋੜਾਂ ਬਣਾਇਆ ਅਤੇ ਉਹ ਹੁਣ ਇੰਟਰਨੈਸ਼ਨਲ ਟੀ-20 ਮੈਚਾਂ ‘ਚ ਸਭ ਤੋਂ ਵੱਧ ਦੋੜਾਂ ਬਣਾਉਣ ਵਾਲੀ ਖਿਡਾਰੀਆਂ ‘ਚ ਚੌਥੇ ਨੰਬਰ ‘ਤੇ ਆ ਗਈ ਹੈ। ਹੁਣ ਭਾਰਤ ਦਾ ਇਸ ਲੀਗ ਦਾ ਆਖਿਰੀ ਮੁਕਾਬਲਾ 17 ਨਵੰਬਰ ਨੂੰ ਆਸਟ੍ਰੇਲੀਆ ਦੇ ਨਾਲ ਹੋਣਾ ਹੈ।India qualify for the @WorldT20 semi-finals! 🇮🇳 Ireland are beaten by 52 runs - India will battle Australia for the top spot in Group B on Saturday!#INDvIRE scorecard and highlights ➡️ https://t.co/9yRD2FnjHq#WT20 #WatchThis pic.twitter.com/uIIdPCeqZT
— ICC (@ICC) November 15, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਕਾਰੋਬਾਰ
ਮਨੋਰੰਜਨ
ਆਟੋ
Advertisement