World's Highest Road: ਭਾਰਤ ਨੇ ਬਣਾਇਆ ਵਿਸ਼ਵ ਰਿਕਾਰਡ, ਬਣਾਈ ਦੁਨੀਆਂ ਦੀ ਸਭ ਤੋਂ ਉੱਚੀ ਸੜਕ
ਪੂਰਬੀ ਲੱਦਾਖ 'ਚ ਚੀਨ ਨਾਲ ਲੱਗਦੀ ਓਮਲਿੰਗ-ਲਾਅ ਰੋਡ ਕਰੀਬ 52 ਕਿਲੋਮੀਟਰ ਲੰਬੀ ਹੈ ਤੇ ਲੇਹ ਡੇਮਚੋਕ ਤੇ ਚਿਸੂਮਲ ਨੂੰ ਜੋੜੇਗੀ।
World's Highest Road: ਬੁੱਧਵਾਰ ਰੱਖਿਆ ਮੰਤਰਾਲੇ ਨੇ ਅਧਿਕਾਰਤ ਤੌਰ 'ਤੇ ਓਮਲਿੰਗ-ਲਾਅ ਦੱਰੇ 'ਤੇ ਦੁਨੀਆ ਦੀ ਸਭ ਤੋਂ ਉੱਚੀ ਸੜਕ ਬਣਾਉਣ ਦਾ ਦਾਅਵਾ ਕੀਤਾ ਹੈ। ਰੱਖਿਆ ਮੰਤਰਾਲੇ ਦੇ ਮੁਤਾਬਕ ਇਹ ਸੜਕ 19,300 ਫੁੱਟ ਦੀ ਉੱਚਾਈ 'ਤੇ ਬਣਾਈ ਗਈ ਹੈ ਜੋ ਬੋਲਿਵਿਆ ਦੇ ਪਿਛਲੇ ਵਿਸ਼ਵ ਰਿਕਾਰਡ 18,953 ਤੋਂ ਜ਼ਿਆਦਾ ਹੈ।
ਪੂਰਬੀ ਲੱਦਾਖ 'ਚ ਚੀਨ ਨਾਲ ਲੱਗਦੀ ਓਮਲਿੰਗ-ਲਾਅ ਰੋਡ ਕਰੀਬ 52 ਕਿਲੋਮੀਟਰ ਲੰਬੀ ਹੈ ਤੇ ਲੇਹ ਡੇਮਚੋਕ ਤੇ ਚਿਸੂਮਲ ਨੂੰ ਜੋੜੇਗੀ। ਇਸ ਸੜਕ ਦੇ ਨਿਰਮਾਣ ਨਾਲ ਚੁਮਾਰ ਸੈਕਟਰ ਦੇ ਸਾਰੇ ਇਲਾਕਿਆਂ ਦੀ ਕਨੈਕਟੀਵਿਟੀ ਵਧ ਜਾਵੇਗੀ। ਇਸ ਦੇ ਨਾਲ ਹੀ ਇਹ ਇਲਾਕੇ ਦੀ ਸਮਾਜਿਕ ਤੇ ਆਰਥਿਕ ਉੱਨਤੀ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਬੜਾਵਾ ਦੇਵੇਗੀ।
ਮਾਇਨਸ 'ਚ ਪਹੁੰਚ ਜਾਂਦਾ ਹੈ ਪਾਰਾ
ਰੱਖਿਆ ਮੰਤਰਾਲੇ ਦੇ ਮੁਤਾਬਕ ਓਮਲਿੰਗ-ਲਾ ਰੋਡ ਮਾਊਂਟ ਏਵਰੇਸਟ ਦੇ ਬੇਸ ਕੈਂਪ (17,598 ਫੁੱਟ) ਤੇ ਸਿਆਚਿਨ ਗਲੇਸ਼ੀਅਰ (17,700) ਤੋਂ ਉੱਚੀ ਹੈ। ਇੱਥੇ ਸਰਦੀਆਂ 'ਚ ਤਾਪਮਾਨ ਮਾਇਨਸ 40 ਡਿਗਰੀ ਤਕ ਪਹੁੰਚ ਜਾਂਦਾ ਹੈ ਤੇ ਆਕਸੀਜਨ 50 ਪ੍ਰਤੀਸ਼ਤ ਘੱਟ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ 'ਚ ਭਾਰਤ ਨੇ ਐਲਏਸੀ ਦੇ ਨੇੜੇ ਵਾਲੇ ਇਲਾਕਿਆਂ 'ਚ ਸੜਕ, ਬ੍ਰਿਜ ਤੇ ਟਨਲ ਜਿਹੇ ਬਾਰਡਰ ਇੰਫ੍ਰਾਸਟ੍ਰਕਚਰ ਦਾ ਵੱਡਾ ਜਾਲ ਵਿਛਾ ਦਿੱਤਾ ਹੈ।
ਅਕਤੂਬਰ 2019 'ਚ ਬੀਆਰਓ ਨੇ ਲੇਹ ਨੂੰ ਸ਼ਯੋਕ ਤੇ ਡੀਬੀਓ ਨੂੰ ਜੋੜਨ ਵਾਲੀ ਡੀਐਸਡੀਬੀਓ ਰੋਡ ਬਣਾਈ ਸੀ। ਇਸ ਤੋਂ ਇਲਾਵਾ ਪੈਂਗੋਂਗ-ਤਸੋ ਲੇਕ ਨਾਲ ਗੋਗਰਾ ਤੇ ਹੌਟ ਸਪ੍ਰਿੰਗ ਨੂੰ ਜੋੜਨ ਵਾਲੀ ਸੜਕ ਵੀ ਬਣ ਕੇ ਤਿਆਰ ਹੈ। ਇਹ ਸੜਕ ਵੀ 18 ਹਜ਼ਾਰ ਤੋਂ ਜ਼ਿਆਦਾ ਉੱਚਾਈ ਤੇ ਮਰਸਿਮਿਕ ਲਾਅ ਦੱਰੇ ਤੋਂ ਹੋਕੇ ਲੰਘਦੀ ਹੈ।
ਇਹ ਵੀ ਪੜ੍ਹੋ: Reopening Kartarpur Corridor: ਕਰਤਾਰਪੁਰ ਕਾਰੀਡੋਰ ਅਜੇ ਤੱਕ ਕਿਉਂ ਨਹੀਂ ਖੋਲ੍ਹਿਆ ਗਿਆ? ਸਰਕਾਰ ਨੇ ਦਿੱਤਾ ਜਵਾਬ
ਇਹ ਵੀ ਪੜ੍ਹੋ: Karan Aujla ਅਮਰੀਕਨ ਰੈਪਰ ਨਾਲ ਕਰੇਗਾ ਕੋਲੇਬੋਰੇਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904