ਭਾਰਤ-ਚੀਨ ਵਿਵਾਦ 'ਤੇ ਆਰਮੀ ਚੀਫ ਨਰਵਣੇ ਨੇ ਕਿਹਾ- ਮੋਰਚਿਆਂ ਦੀ ਲੜਾਈ ਲਈ ਤਿਆਰ ਭਾਰਤੀ ਫੌਜ
ਆਰਮੀ ਚੀਫ ਨੇ ਕਿਹਾ, 'ਲੱਦਾਖ ਵਿਵਾਦ ਦੌਰਾਨ ਚੀਨ ਤੇ ਪਾਕਿਸਤਾਨ ਦੇ ਵਿਚ ਗੰਢਤੁੱਪ ਦੇ ਕੋਈ ਸੰਕੇਤ ਨਹੀਂ ਮਿਲੇ ਪਰ ਭਾਰਤ ਨੇ ਸਿਰਫ਼ ਦੋ ਨੂੰ ਧਿਆਨ 'ਚ ਰੱਖ ਕੇ ਨਹੀਂ ਬਲਕਿ ਢਾਈ ਮੋਰਚਿਆਂ ਲਈ ਦੂਰਗਾਮੀ ਯੋਜਨਾ ਬਣਾਈ ਹੋਈ ਹੈ।
ਨਵੀਂ ਦਿੱਲੀ: ਥਲ ਸੈਨਾ ਮੁਖੀ ਜਨਰਲ ਐਮਐਮ ਨਰਵਣੇ ਨੇ ਕਿਹਾ ਕਿ ਪੈਂਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਕਿਨਾਰੇ ਤੋਂ ਭਾਰਤ-ਚੀਨ ਫੌਜਾਂ ਦੇ ਪਿੱਛ ਹਟਣ ਨਾਲ ਅੰਤਿਮ ਨਤੀਜਾ ਬਹੁਤ ਚੰਗਾ ਰਿਹਾ। ਉਨ੍ਹਾਂ ਕਿਹਾ ਕਿ ਦੋਵਾਂ ਪੱਖਾਂ ਲਈ ਇਹ ਬਹੁਤ ਲਾਭਕਾਰੀ ਸਥਿਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦਿੱਤਾ ਕਿ ਅਜੇ ਲੰਬਾ ਰਾਹ ਤੈਅ ਕਰਨਾ ਹੈ ਤੇ ਅਗਲਾ ਕਦਮ ਤਣਾਅ ਘੱਟ ਕਰਨਾ ਹੈ।
ਆਰਮੀ ਚੀਫ ਨੇ ਕਿਹਾ, 'ਲੱਦਾਖ ਵਿਵਾਦ ਦੌਰਾਨ ਚੀਨ ਤੇ ਪਾਕਿਸਤਾਨ ਦੇ ਵਿਚ ਗੰਢਤੁੱਪ ਦੇ ਕੋਈ ਸੰਕੇਤ ਨਹੀਂ ਮਿਲੇ ਪਰ ਭਾਰਤ ਨੇ ਸਿਰਫ਼ ਦੋ ਨੂੰ ਧਿਆਨ 'ਚ ਰੱਖ ਕੇ ਨਹੀਂ ਬਲਕਿ ਢਾਈ ਮੋਰਚਿਆਂ ਲਈ ਦੂਰਗਾਮੀ ਯੋਜਨਾ ਬਣਾਈ ਹੋਈ ਹੈ। ਉਹ ਅੱਧੇ ਮੋਰਚੇ ਦਾ ਹਵਾਲਾ ਅੰਦਰੂਨੀ ਸੁਰੱਖਿਆ ਲਈ ਦੇ ਰਹੇ ਸਨ। ਉਨ੍ਹਾਂ ਕਿਹਾ ਵਿਵਾਦ ਦੀ ਸ਼ੁਰੂਆਤ ਤੋਂ ਹੀ ਭਾਰਤ ਵੱਲੋਂ ਸਾਰੇ ਪੱਖਾਂ ਨੇ ਮਿਲ ਕੇ ਕੰਮ ਕੀਤਾ।
ਫੌਜ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਪਰ ਭਰੋਸੇ ਦੀ ਕਮੀ
ਨਰਵਣੇ ਨੇ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਆਯੋਜਿਤ ਇਕ ਵੈਬੀਨਾਰ ਚ ਕਿਹਾ ਕਿ ਪੂਰਬੀ ਲੱਦਾਖ 'ਚ ਪੈਂਡਿੰਗ ਪਏ ਹੋਰ ਮੁੱਦਿਆਂ ਦੇ ਹੱਲ ਲਈ ਵੀ ਰਣਨੀਤੀ ਬਣਾਈ ਗਈ ਹੈ। ਫੌਜ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਪਰ ਭਰੋਸੇ ਦੀ ਕਮੀ ਹੈ। ਫੌਜ ਦੇ ਪਿੱਛੇ ਹਟਣ ਦੀ ਪ੍ਰਕਿਰਿਆ 10 ਫਰਵਰੀ ਨੂੰ ਸ਼ੁਰੂ ਹੋਈ ਸੀ।