![ABP Premium](https://cdn.abplive.com/imagebank/Premium-ad-Icon.png)
ਭਾਰਤ-ਚੀਨ ਦੀ ਹੋਵੇਗੀ ਕੋਰ ਕਮਾਂਡਰ ਪੱਧਰ ਦੀ ਮੀਟਿੰਗ, ਡੇਪਸਾਂਗ 'ਚ ਬਣ ਰਹੀ ਟਕਰਾਅ ਦੀ ਸਥਿਤੀ
ਚੀਨੀ ਫੌਜ ਨੇ ਫਿੰਗਰ ਏਰੀਆ ਨੰਬਰ ਚਾਰ ਤੋਂ ਆਪਣੇ ਕੈਂਪ ਅਤੇ ਗੱਡੀਆਂ ਤਾਂ ਪਿੱਛੇ ਹਟਾ ਕੇ ਫਿੰਗਰ ਪੰਜ 'ਤੇ ਪਹੁੰਚਾ ਦਿੱਤੇ ਹਨ। ਪਰ ਉਸ ਨੇ ਕੁਝ ਫੌਜੀ ਅਜੇ ਵੀ ਫਿੰਗਰ 4 ਦੀ ਰਿਜ-ਲਾਈਨ 'ਤੇ ਮੌਜੂਦ ਹਨ। ਜਦਕਿ ਡਿਸਐਂਗੇਜ਼ਮੈਂਟ ਪ੍ਰਕਿਰਿਆ ਦੇ ਤਹਿਤ ਭਾਰਤੀ ਫੌਜੀ ਫਿੰਗਰ ਤਿੰਨ ਤਕ ਪਿੱਛੇ ਹਟ ਗਏ ਹਨ।
![ਭਾਰਤ-ਚੀਨ ਦੀ ਹੋਵੇਗੀ ਕੋਰ ਕਮਾਂਡਰ ਪੱਧਰ ਦੀ ਮੀਟਿੰਗ, ਡੇਪਸਾਂਗ 'ਚ ਬਣ ਰਹੀ ਟਕਰਾਅ ਦੀ ਸਥਿਤੀ India-China core commander level meeting will be soon ਭਾਰਤ-ਚੀਨ ਦੀ ਹੋਵੇਗੀ ਕੋਰ ਕਮਾਂਡਰ ਪੱਧਰ ਦੀ ਮੀਟਿੰਗ, ਡੇਪਸਾਂਗ 'ਚ ਬਣ ਰਹੀ ਟਕਰਾਅ ਦੀ ਸਥਿਤੀ](https://static.abplive.com/wp-content/uploads/sites/5/2020/05/26215332/China.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਰਹੱਦ 'ਤੇ ਤਣਾਅ ਘੱਟ ਕਰਨ ਲਈ ਅਗਲੇ ਇਕ-ਦੋ ਦਿਨ 'ਚ ਭਾਰਤ ਅਤੇ ਚੀਨ ਦੇ ਕੋਰ ਕਮਾਂਡਰ ਪੱਧਰ ਦੀ ਚੌਥੀ ਮੀਟਿੰਗ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ 'ਚ ਐਲਏਸੀ 'ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਹੈਵੀ ਬਿਲ-ਅਪ ਨੂੰ ਘੱਟ ਕਰਨ ਦੇ ਨਾਲ-ਨਾਲ ਫਿੰਗਰ ਏਰੀਆ ਅਤੇ ਡੇਪਸਾਂਗ ਪਲੇਨਸ 'ਤੇ ਚਰਚਾ ਹੋ ਸਕਦੀ ਹੈ।
ਸੂਤਰਾਂ ਦੀ ਮੰਨੀਏ ਤਾਂ ਚੀਨੀ ਫੌਜ ਨੇ ਫਿੰਗਰ ਏਰੀਆ ਨੰਬਰ ਚਾਰ ਤੋਂ ਆਪਣੇ ਕੈਂਪ ਅਤੇ ਗੱਡੀਆਂ ਤਾਂ ਪਿੱਛੇ ਹਟਾ ਕੇ ਫਿੰਗਰ ਪੰਜ 'ਤੇ ਪਹੁੰਚਾ ਦਿੱਤੇ ਹਨ। ਪਰ ਉਸ ਨੇ ਕੁਝ ਫੌਜੀ ਅਜੇ ਵੀ ਫਿੰਗਰ 4 ਦੀ ਰਿਜ-ਲਾਈਨ 'ਤੇ ਮੌਜੂਦ ਹਨ। ਜਦਕਿ ਡਿਸਐਂਗੇਜ਼ਮੈਂਟ ਪ੍ਰਕਿਰਿਆ ਦੇ ਤਹਿਤ ਭਾਰਤੀ ਫੌਜੀ ਫਿੰਗਰ ਤਿੰਨ ਤਕ ਪਿੱਛੇ ਹਟ ਗਏ ਹਨ।
ਇਸ ਤੋਂ ਇਲਾਵਾ ਫਿੰਗਰ 8 ਤੋਂ ਫਿੰਗਰ 5 ਤਕ ਵੀ ਚੀਨੀ ਫੌਜ ਵੱਡੀ ਤਾਦਾਦ 'ਚ ਮੌਜੂਦ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ 'ਚ ਟਕਰਾਅ ਘੱਟ ਕਰਨ ਲਈ ਬੇਹੱਦ ਜ਼ਰੂਰੀ ਹੈ ਕਿ ਚੀਨੀ ਫੌਜੀ ਇੱਥੋਂ ਆਪਣਾ ਜਮਾਵੜਾ ਘੱਟ ਕਰੇ। ਕਿਉਂਕਿ ਫਿੰਗਰ-8 'ਤੇ ਭਾਰਤ ਆਪਣਾ ਦਾਅਵਾ ਕਰਦਾ ਹੈ ਅਤੇ ਇਸ ਇਲਾਕੇ 'ਚ ਪਹਿਲਾਂ ਪੈਟਰੋਲਿੰਗ ਵੀ ਕਰਦੇ ਆਏ ਸਨ।
ਕੋਰੋਨਾ ਵਾਇਰਸ ਨੇ ਮਚਾਈ ਤਬਾਹੀ, 24 ਘੰਟਿਆਂ 'ਚ ਦੋ ਲੱਖ ਨਵੇਂ ਮਾਮਲੇ
ਦੁਆਵਾਂ ਮੰਗਣ ਵਾਲਿਆਂ ਲਈ ਅਮਿਤਾਬ ਬਚਨ ਦਾ ਹਸਪਤਾਲ 'ਚੋਂ ਸੁਨੇਹਾ
ਦੌਲਤ ਬੇਗ ਓਲਡੀ ਯਾਨੀ ਡੀਬੀਓ ਦੇ ਕਰੀਬ ਡੇਪਸਾਂਗ ਪਲੇਨਸ ਚ ਵੀ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਡੇਪਸਾਂਗ ਪਲੇਨਸ ਦਾ ਮੁੱਦਾ ਵੀ ਇਸ ਮੀਟਿੰਗ ਚ ਚੁੱਕਿਆ ਸਕਦਾ ਹੈ। ਇਸ ਤੋਂ ਇਲਾਵਾ ਐਲਏਸੀ ਤੇ ਦੋਵਾਂ ਦੇਸ਼ਾਂ ਦੇ ਫਔਜੀਆਂ ਦੀ ਸੰਖਿਆਂ ਘੱਟ ਕਰਨ ਦੇ ਮੁੱਦੇ ਤੇ ਵੀ ਚਰਚਾ ਕੀਤੀ ਜਾ ਸਕਦੀ ਹੈ।
ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)