ਭਾਰਤ ਲਈ ਇੰਨਾ ਖ਼ਾਸ ਕਿਉਂ ਹੈ Tawang, ਚੀਨ ਨੇ ਕਿਉਂ ਰੱਖੀ ਹੈ ਮਾੜੀ ਨਜ਼ਰ ? 1962 ਦਾ ਕੀ ਹੈ ਕਨੈਕਸ਼ਨ, ਜਾਣੋ
Tawang Dispute: ਅਰੁਣਾਚਲ ਪ੍ਰਦੇਸ਼ ਵਿੱਚ ਸਥਿਤ ਤਵਾਂਗ ਲਗਭਗ 17,000 ਫੁੱਟ ਦੀ ਉਚਾਈ 'ਤੇ ਹੈ। ਤਵਾਂਗ ਦਾ ਖੇਤਰ ਮੈਕਮੋਹਨ ਲਾਈਨ ਦੇ ਅੰਦਰ ਪੈਂਦਾ ਹੈ ਅਤੇ ਭਾਰਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
India-China Clash on Tawang: ਲੰਬੇ ਸਮੇਂ ਤੋਂ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਮਤਭੇਦ ਹਨ। ਕਈ ਮੌਕਿਆਂ 'ਤੇ ਚੀਨੀ ਸੈਨਿਕਾਂ ਨੇ ਭੜਕਾਊ ਕਾਰਵਾਈ ਕਰਦੇ ਹੋਏ ਭਾਰਤ ਨੂੰ ਮੂੰਹਤੋੜ ਜਵਾਬ ਦੇਣ ਲਈ ਮਜ਼ਬੂਰ ਕੀਤਾ ਹੈ। ਅਰੁਣਾਚਲ ਪ੍ਰਦੇਸ਼ ਦੇ ਤਵਾਂਗ 'ਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝੜਪ ਹੋ ਗਈ, ਜਿਸ 'ਚ ਦੋਹਾਂ ਦੇਸ਼ਾਂ ਦੇ ਕਈ ਫੌਜੀ ਜ਼ਖਮੀ ਹੋ ਗਏ। 9 ਦਸੰਬਰ ਨੂੰ ਤਵਾਂਗ ਸੈਕਟਰ 'ਚ ਕਰੀਬ 300 ਚੀਨੀ ਸੈਨਿਕਾਂ ਨੇ ਫਿਰ ਤੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਫੌਜ ਦੇ ਬਹਾਦਰ ਜਵਾਨਾਂ ਨੇ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ।
ਅਰੁਣਾਚਲ ਪ੍ਰਦੇਸ਼ ਦਾ ਤਵਾਂਗ ਖੇਤਰ ਭਾਰਤ ਲਈ ਬਹੁਤ ਖ਼ਾਸ ਮੰਨਿਆ ਜਾਂਦਾ ਹੈ ਅਤੇ ਇਹੀ ਕਾਰਨ ਹੈ ਕਿ ਭਾਰਤੀ ਸੈਨਿਕਾਂ ਨੇ 300 ਤੋਂ ਵੱਧ ਚੀਨੀ ਸੈਨਿਕਾਂ ਨੂੰ ਖਦੇੜ ਦਿੱਤਾ। ਸੰਘਰਸ਼ ਦੀ ਇਸ ਘਟਨਾ ਵਿੱਚ ਚੀਨ ਨੂੰ ਭਾਰੀ ਨੁਕਸਾਨ ਹੋਇਆ ਹੈ।
ਤਵਾਂਗ ਭਾਰਤ ਲਈ ਕਿਉਂ ਖਾਸ ਹੈ?
ਭਾਰਤ ਅਤੇ ਚੀਨ ਵਿਚਾਲੇ ਲਗਭਗ 3,488 ਕਿਲੋਮੀਟਰ ਦੀ ਸਰਹੱਦ ਹੈ। ਇਹ ਸਰਹੱਦ ਅਰੁਣਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ, ਉੱਤਰਾਖੰਡ ਅਤੇ ਸਿੱਕਮ ਨਾਲ ਸਾਂਝੀ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਸਥਿਤ ਤਵਾਂਗ ਲਗਭਗ 17,000 ਫੁੱਟ ਦੀ ਉਚਾਈ 'ਤੇ ਹੈ। ਤਵਾਂਗ ਦਾ ਇਲਾਕਾ ਮੈਕਮੋਹਨ ਲਾਈਨ ਦੇ ਅੰਦਰ ਪੈਂਦਾ ਹੈ ਅਤੇ ਇਹ ਭਾਰਤ ਦਾ ਅਹਿਮ ਹਿੱਸਾ ਹੈ, ਪਰ ਚੀਨ ਦੇ ਇਰਾਦਿਆਂ ਵਿੱਚ ਨੁਕਸ ਹੈ ਅਤੇ ਉਹ ਹੁਣ ਮੈਕਮੋਹਨ ਲਾਈਨ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ। ਇਹ ਖੇਤਰ ਪੱਛਮ ਵਿੱਚ ਭੂਟਾਨ ਅਤੇ ਉੱਤਰ ਵਿੱਚ ਤਿੱਬਤ ਦੀ ਸਰਹੱਦ ਵੀ ਸਾਂਝਾ ਕਰਦਾ ਹੈ। ਰਣਨੀਤਕ ਤੌਰ 'ਤੇ ਇਹ ਖੇਤਰ ਭਾਰਤ ਲਈ ਬਹੁਤ ਖਾਸ ਹੈ। ਇਹ ਉਹੀ ਸਥਾਨ ਹੈ ਜਿੱਥੇ ਭਾਰਤ ਦਾ ਸਭ ਤੋਂ ਵੱਡਾ ਬੋਧੀ ਮੱਠ ਵੀ ਸਥਿਤ ਹੈ।
ਤਵਾਂਗ 'ਤੇ ਚੀਨ ਦੀ ਬੁਰੀ ਨਜ਼ਰ ਕਿਉਂ ਹੈ?
ਅਸਲ ਕੰਟਰੋਲ ਰੇਖਾ (LAC) 'ਤੇ ਕੁਝ ਖੇਤਰ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਚੀਨ ਇਨ੍ਹਾਂ ਇਲਾਕਿਆਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦਾ ਨਾਪਾਕ ਇਰਾਦਾ ਤਵਾਂਗ ਚੌਕੀ 'ਤੇ ਕਬਜ਼ਾ ਕਰਨ ਦਾ ਵੀ ਹੈ ਤਾਂ ਜੋ ਇੱਥੋਂ ਤਿੱਬਤ ਦੇ ਨਾਲ ਐਲਏਸੀ ਦੀ ਨਿਗਰਾਨੀ ਕਰਨਾ ਆਸਾਨ ਹੋ ਜਾਵੇ। ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਵੀ ਤਵਾਂਗ ਨੂੰ ਭਾਰਤ ਦਾ ਇਲਾਕਾ ਕਰਾਰ ਦਿੰਦੇ ਰਹੇ ਹਨ। ਚੀਨ ਦਲਾਈ ਲਾਮਾ ਨੂੰ ਵੱਖਵਾਦੀ ਨੇਤਾ ਕਹਿੰਦਾ ਹੈ। ਚੀਨ ਦਾ ਇਰਾਦਾ ਤਵਾਂਗ 'ਤੇ ਕਬਜ਼ਾ ਕਰਨ ਅਤੇ ਤਿੱਬਤੀ ਬੋਧੀ ਕੇਂਦਰ ਨੂੰ ਤਬਾਹ ਕਰਨ ਦਾ ਵੀ ਹੈ। ਜੇਕਰ ਚੀਨ ਤਵਾਂਗ 'ਤੇ ਕਬਜ਼ਾ ਕਰ ਲੈਂਦਾ ਹੈ ਤਾਂ ਤਿੱਬਤ 'ਤੇ ਉਸ ਦੀ ਪਕੜ ਹੋਰ ਮਜ਼ਬੂਤ ਹੋ ਜਾਵੇਗੀ, ਨਾਲ ਹੀ ਉਹ ਅਰੁਣਾਚਲ 'ਤੇ ਵੀ ਆਪਣਾ ਦਾਅਵਾ ਜਤਾ ਸਕਦਾ ਹੈ। ਹਾਲਾਂਕਿ ਭਾਰਤ ਅਜਿਹਾ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦੇਵੇਗਾ।
ਤਵਾਂਗ ਦਾ ਕਨੈਕਸ਼ਨ 1962 ਤੋਂ ਹੈ
ਤਵਾਂਗ 1962 ਦੀ ਭਾਰਤ-ਚੀਨ ਜੰਗ ਨਾਲ ਵੀ ਜੁੜਿਆ ਹੋਇਆ ਹੈ। 1962 ਦੀ ਜੰਗ ਦੌਰਾਨ ਭਾਰਤ ਨੂੰ ਇੱਥੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਬਾਅਦ ਵਿੱਚ ਜੰਗਬੰਦੀ ਤਹਿਤ ਚੀਨ ਨੂੰ ਪਿੱਛੇ ਹਟਣਾ ਪਿਆ। ਮੈਕਮੋਹਨ ਸਮਝੌਤੇ ਤੋਂ ਬਾਅਦ ਤਵਾਂਗ ਨੂੰ ਭਾਰਤ ਦਾ ਹਿੱਸਾ ਮੰਨਿਆ ਗਿਆ। ਸਮਝੌਤੇ ਤੋਂ ਬਾਅਦ ਚੀਨ ਨੇ ਇਸ ਨੂੰ ਵੀ ਖਾਲੀ ਕਰ ਦਿੱਤਾ ਸੀ ਕਿਉਂਕਿ ਇਹ ਇਲਾਕਾ ਮੈਕਮੋਹਨ ਲਾਈਨ ਦੇ ਅੰਦਰ ਆਉਂਦਾ ਹੈ ਪਰ ਡਰੈਗਣ ਹੁਣ ਇਸ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਾ ਹੈ।