India Corona Cases Update: ਭਾਰਤ 'ਚ ਕੋਰੋਨਾ ਹੋਇਆ ਖਤਰਨਾਕ, ਅੱਜ ਫਿਰ ਰਿਕਾਰਡ ਮੌਤਾਂ ਤੇ ਵੱਡੀ ਗਿਣਤੀ ਨਵੇਂ ਕੇਸ
ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ, ਪਿਛਲੇ 24 ਘੰਟਿਆਂ 'ਚ 295,041 ਨਵੇਂ ਕੋਰੋਨਾ ਕੇਸ ਆਏ ਤੇ 2023 ਪੀੜਤਾਂ ਦੀ ਮੌਤ ਹੋ ਗਈ।
ਨਵੀਂ ਦਿੱਲੀ: ਦੇਸ਼ ਭਰ 'ਚ 13 ਕਰੋੜ ਕੋਰੋਨਾ ਟੀਕੇ ਲਾਏ ਜਾਣ ਦੇ ਬਾਵਜੂਦ ਮਹਾਮਾਰੀ ਦਾ ਸੰਕਟ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਰ ਦਿਨ ਕੋਰੋਨਾ ਦੇ ਅੰਕੜੇ ਨਵਾਂ ਰਿਕਾਰਡ ਕਾਇਮ ਕਰ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ, ਪਿਛਲੇ 24 ਘੰਟਿਆਂ 'ਚ 31,48,35 ਨਵੇਂ ਕੋਰੋਨਾ ਕੇਸ ਆਏ ਤੇ 2104 ਪੀੜਤਾਂ ਦੀ ਮੌਤ ਹੋ ਗਈ। ਹਾਲਾਂਕਿ 1,78,841 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ 259,167 ਨਵੇਂ ਕੇਸ ਆਏ ਸਨ।
ਦੇਸ਼ 'ਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ
ਕੁੱਲ ਕੋਰੋਨਾ ਕੇਸ- ਇਕ ਕਰੋੜ, 59 ਲੱਖ, 30 ਹਜ਼ਾਰ, 965
ਕੁੱਲ ਡਿਸਚਾਰਜ ਕੇਸ- ਇਕ ਕਰੋੜ, 34 ਲੱਖ, 54 ਹਜ਼ਾਰ, 880
ਕੁੱਲ ਐਕਟਿਵ ਕੇਸ- 22 ਲੱਖ, 91 ਹਜ਼ਾਰ, 428
ਕੁੱਲ ਮੌਤਾਂ- ਇਕ ਲੱਖ, 84 ਹਜ਼ਾਰ, 428
ਕੁੱਲ ਟੀਕਾਕਰਨ- 13 ਕਰੋੜ, 23 ਲੱਖ, 30 ਹਜ਼ਾਰ, 644 ਡੋਜ਼ ਦਿੱਤੀ ਗਈ
ਪੀਐਮ ਮੋਦੀ ਦੀ ਸੂਬਾ ਸਰਕਾਰਾਂ ਨੂੰ ਅਪੀਲ
ਪੀਐਮ ਮੋਦੀ ਨੇ ਕਿਹਾ ਕਿ ਫਿਲਹਾਲ ਚੁਣੌਤੀਆਂ ਭਾਰੀ ਹਨ, ਪਰ ਇਸਦਾ ਮਿਲ ਕੇ ਸਾਹਮਣਾ ਕੀਤਾ ਜਾ ਸਕਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਦੀ ਸਥਿਤੀ ਵਿੱਚ ਸਾਨੂੰ ਦੇਸ਼ ਨੂੰ ਲੌਕਡਾਊਨ ਤੋਂ ਬਚਾਉਣਾ ਹੈ। "ਮੈਂ ਸੂਬਿਆਂ ਨੂੰ ਅਪੀਲ ਕਰਦਾਂ ਹਾਂ ਕਿ ਉਹ ਲੌਕਡਾਊਨ ਨੂੰ ਆਖਰੀ ਵਿਕਲਪ ਵਜੋਂ ਵਰਤਣ। ਸਾਨੂੰ ਲੌਕਡਾਊਨ ਤੋਂ ਬਚਣ ਲਈ ਆਪਣੀ ਪੂਰੀ ਵਾਹ ਲਾਉਣੀ ਹੈ ਅਤੇ ਫੋਕਸ ਸਿਰਫ ਮਾਈਕਰੋ ਕੰਟੇਨਮੈਂਟ ਜ਼ੋਨ 'ਤੇ ਦੇਣਾ ਹੈ।"
ਪੀਐਮ ਮੋਦੀ ਨੇ ਕਿਹਾ ਕਿ "ਜਿਹੜੇ ਲੋਕ ਪਿਛਲੇ ਦਿਨੀਂ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਮੈਂ ਸਾਰੇ ਦੇਸ਼ ਵਾਸੀਆਂ ਦੀ ਤਰਫੋਂ ਆਪਣੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਇੱਕ ਪਰਿਵਾਰਕ ਮੈਂਬਰ ਵਜੋਂ, ਮੈਂ ਤੁਹਾਡੇ ਦੁੱਖ ਵਿੱਚ ਸ਼ਾਮਲ ਹਾਂ। ਚੁਣੌਤੀ ਵੱਡੀ ਹੈ ਪਰ ਸਾਨੂੰ ਆਪਣੇ ਦ੍ਰਿੜਤਾ, ਦਲੇਰੀ ਅਤੇ ਤਿਆਰੀ ਨਾਲ ਇਸ ਨੂੰ ਦੂਰ ਕਰਨਾ ਹੋਵੇਗਾ।"
ਬਿਨਾਂ ਕਿਸੇ ਕਾਰਨ ਘਰ ਨੂੰ ਨਿਕਲੋ
ਪੀਐਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਵਜ੍ਹਾ ਘਰੋਂ ਨਾ ਨਿਕਲਣ। ਉਸਨੇ ਲੋਕਾਂ ਨੂੰ ਵਿਸ਼ਵਾਸ ਕਰਨ ਲਈ ਕਿਹਾ ਕਿ ਲੌਕਡਾਊਨ ਆਖਰੀ ਵਿਕਲਪ ਹੋਣਾ ਚਾਹੀਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਨਿੱਜੀ ਕੰਪਨੀਆਂ ਨੇ ਸ਼ਾਨਦਾਰ ਕੰਮ ਕੀਤਾ।ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਅਜਿਹੇ ਸਮੇਂ ਹੋਇਆ, ਜਦੋਂ ਕੋਰੋਨਾ ਸੰਕਰਮਣ ਦੀ ਤੇਜ਼ ਰਫਤਾਰ ਦਰਮਿਆਨ, ਕਈ ਰਾਜ ਸਰਕਾਰਾਂ ਨੇ ਆਕਸੀਜਨ ਖਤਮ ਹੋਣ ਦੇ ਖਤਰੇ ਵਿਚਾਲੇ ਕੇਂਦਰ ਤੋਂ ਤੁਰੰਤ ਸਹਾਇਤਾ ਦੀ ਮੰਗ ਕੀਤੀ ਹੈ।
ਇਸ ਐਲਾਨ ਤੋਂ ਪਹਿਲਾਂ ਪੀਐਮ ਮੋਦੀ ਨੇ ਟੀਕਾ ਬਣਾਉਣ ਵਾਲਿਆਂ ਨਾਲ ਮੀਟਿੰਗ ਕੀਤੀ ਸੀ।ਇਸ ਦੌਰਾਨ ਉਨ੍ਹਾਂ ਕਿਹਾ ਕਿ ਟੀਕਾ ਨਿਰਮਾਤਾਵਾਂ ਨੇ ਰਿਕਾਰਡ ਸਮੇਂ ਵਿਚ ਕੋਵਿਡ -19 ਟੀਕੇ ਦਾ ਵਿਕਾਸ ਅਤੇ ਨਿਰਮਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵਭਰ ਵਿਚ ਤਿਆਰ ਕੋਵਿਡ -19 ਟੀਕਾ ਸਭ ਤੋਂ ਸਸਤਾ ਹੈ। ਵਿਸ਼ਵ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਇਥੇ ਚੱਲ ਰਿਹਾ ਹੈ।
ਕੋਰੋਨਾ ਦੀ ਦੂਜੀ ਲਹਿਰ ਤੂਫਾਨ ਬਣ ਕੇ ਆਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਬਹੁਤ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਦੂਜੀ ਲਹਿਰ ਤੂਫਾਨ ਦੀ ਤਰ੍ਹਾਂ ਆਈ ਹੈ।ਪੀਐਮ ਮੋਦੀ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਦਾ ਇਕੱਠਿਆਂ ਸਾਹਮਣਾ ਕਰਨਾ ਪਵੇਗਾ।